- Advertisement -
ਅੱਜ-ਨਾਮਾ
ਕਰ ਲਈ ਕਹਿੰਦੇ ਸਲਾਹ ਅਕਾਲੀਆਂ ਨੇ,
ਭਾਜਪਾ ਨਾਲੋਂ ਤਾਂ ਸਾਂਝ ਗਈ ਟੁੱਟ ਬੇਲੀ।
ਮੁੜ ਕੇ ਜੁੜਨ ਦੀ ਕਾਈ ਨਾ ਆਸ ਬਾਕੀ,
ਫੜਿਆ ਜਾਵੇ ਨਹੀਂ ਛੱਡਿਆ ਗੁੱਟ ਬੇਲੀ।
`ਕੱਲੇ ਰਿਹਾਂ ਤੇ ਬਾਤ ਨਹੀਂ ਬਣਨ ਵਾਲੀ,
ਲੱਭੀਏ ਆਪਾਂ ਵੀ ਹੋਰ ਕੋਈ ਜੁੱਟ ਬੇਲੀ।
ਬਸਪਾ ਵਾਲਿਆਂ ਨੂੰ ਲਈਏ ਨਾਲ ਜੇਕਰ,
ਬਣੀ ਜੇ ਗੱਲ ਤਾਂ ਧੂੜਾਂ ਦੇਊ ਪੁੱਟ ਬੇਲੀ।
ਓਧਰ ਸੋਚਾਂ ਹਨ ਸੋਚ ਰਹੇ ਭਾਜਪਾਈਏ,
ਲੀਡਰ ਲਵੋ ਕੋਈ ਸਿੱਖਾਂ ਦਾ ਤੋੜ ਬੇਲੀ।
ਜਾਣਦਾ ਔਗੁਣ ਵੀ ਹੋਵੇ ਅਕਾਲੀਆਂ ਦੇ,
ਉਨ੍ਹਾਂ ਅੱਗੇ ਵਿਛਾਉਣ ਲਈ ਰੋੜ ਬੇਲੀ।
-ਤੀਸ ਮਾਰ ਖਾਂ
ਅਕਤੂਬਰ 24, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -