Sunday, May 19, 2024

ਵਾਹਿਗੁਰੂ

spot_img
spot_img

ਕਰਫ਼ਿਊ ਦੌਰਾਨ ਰੋਕੇ ਜਾਣ ’ਤੇ ਨਿਹੰਗਾਂ ਨੇ ਪੁਲਿਸ ’ਤੇ ਹੱਲਾ ਬੋਲਿਆ, ਏ.ਐਸ.ਆਈ.ਦਾ ਗੁੱਟ ਵੱਢਿਆ

- Advertisement -

ਯੈੱਸ ਪੰਜਾਬ
ਪਟਿਆਲਾ, 12 ਅਪ੍ਰੈਲ, 2020:
ਪਟਿਆਲਾ ਵਿਚ ਅੱਜ ਸਵੇਰੇ ਕਰਫ਼ਿਊ ਦੌਰਾਨ ਬਿਨਾਂ ਪਾਸ ਦੇ ਸਬਜ਼ੀ ਮੰਡੀ ਪੁੱਜੇ ਨਿਹੰਗ ਸਿੰਘਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ’ਤੇ ਨਿਹੰਗ ਸਿੰਘਾਂ ਨੇ ਪੁਲਿਸ ’ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ ਇਕ ਏ.ਐਸ.ਆਈ. ਦਾ ਗੁੱਟ ਵੱਢਿਆ ਗਿਆ ਜਦਕਿ ਐਸ.ਐਚ.ਉ. ਸਣੇ ਕੁਝ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।

ਪਟਿਆਲਾ ਦੇ ਐਸ.ਐਸ.ਪੀ. ਸ:ਮਨਦੀਪ ਸਿੰਘ ਸਿੱਧੂ ਅਨੁਸਾਰ ਘਟਨਾ ਲਗਪਗ ਸਵੇਰੇ 6.15 ਵਜੇ ਵਾਪਰੀ ਜਦ ਇਕ ਵਹੀਕਲ ਵਿਚ ਸਬਜ਼ੀ ਮੰਡੀ ਪੁੱਜੇ ਨਿਹੰਗ ਸਿੰਘਾਂ ਨੂੰ ਮੰਡੀ ਦੇ ਦਾਖ਼ਲਾ ਗੇਟ ’ਤੇ ਲਾਏ ਨਾਕੇ ’ਤੇ ਖੜ੍ਹੇ ਪੁਲਿਸ ਵਾਲਿਆਂ ਅਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਪਾਸ ਦੀ ਮੰਗ ਕੀਤੀ ਗਈ। ਬਿਨਾਂ ਪਾਸ ਤੋਂ ਸਬਜ਼ੀ ਮੰਡੀ ਪੁੱਜੇ ਨਿਹੰਗਾਂ ਨੇ ਗੱਡੀ ਪਹਿਲਾਂ ਨਾਕੇ ’ਤੇ ਲੱਗੇ ਬੈਰੀਕੇਡ ’ਤੇ ਚੜ੍ਹਾਈ ਅਤੇ ਫ਼ਿਰ ਗੇਟ ਵਿਚ ਮਾਰੀ। ਜਿਵੇਂ ਹੀ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਗੱਡੀ ਵਿਚੋਂ ਉੱਤਰ ਕੇ ਪੁਲਿਸ ਵਾਲਿਆਂ ’ਤੇ ਹਮਲਾ ਬੋਲ ਦਿੱਤਾ।

ਐਸ.ਐਸ.ਪੀ. ਅਨੁਸਾਰ ਇਸ ਹਮਲੇ ਵਿਚ ਐਸ.ਐਚ.ਉ. ਸਦਰ ਪਟਿਆਲਾ ਦੀ ਕੂਹਣੀ ’ਤੇ ਲੱਗੀ ਅਤੇ ਹੋਰ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਪਰ ਇਕ ਏ.ਐਸ.ਆਈ. ਦਾ ਗੁੱਟ ਹੀ ਵੱਢਿਆ ਗਿਆ।

ਇਸ ਏ.ਐਸ.ਆਈ. ਨੂੰ ਪਹਿਲਾਂ ਸਥਾਨਕ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਦਕਿ ਉਸ ਮਗਰੋਂ ਉਸ ਦੀ ਹਾਲਤ ਨੂੰ ਵੇਖ਼ਦਿਆਂ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਤਬਦੀਲ ਕੀਤਾ ਗਿਆ ਹੈ।


ਇਸ ਨੂੰ ਵੀ ਪੜ੍ਹੋ:
ਪਟਿਆਲਾ ਮਾਮਲੇ ’ਚ 7 ਨਿਹੰਗ ਗ੍ਰਿਫ਼ਤਾਰ, ਇਕ ਨੂੰ ਲੱਗੀ ਗੋਲੀ


ਇਸ ਨੂੰ ਵੀ ਪੜ੍ਹੋ:
‘ਨਿਹੰਗਾਂ’ ਨੇ ਪੁਲਿਸ ਨੂੰ ਸਪੀਕਰ ’ਤੇ ਵੰਗਾਰਿਆ, ਦੇਸੀ ਕੱਟੇ ਤੇ ਲੱਖਾਂ ਰੁਪਏ ਬਰਾਮਦ: ਔਲਖ਼, ਸਿੱਧੂ


ਇਸ ਨੂੰ ਵੀ ਪੜ੍ਹੋ:
ਪੁਲਿਸ ’ਤੇ ਹਮਲਾ ਕਰਨ ਵਾਲੇ ‘ਨਿਹੰਗਾਂ’ ਤੋਂ 39 ਲੱਖ ਦੀ ਨਕਦੀ ਬਰਾਮਦ, ਐਸ.ਐਸ.ਪੀ. ਸਿੱਧੂ ਦੇ ਵੀ ਸੱਟ ਵੱਜੀ


ਹਮਲੇ ਤੋਂ ਬਾਅਦ ਨਿਹੰਗ ਸਿੰਘ ਆਪਣੇ ਵਾਹਨ ਵਿਚ ਸਵਾਰ ਹੋ ਕੇ ਮੌਕੇ ’ਤੋਂ ਫ਼ਰਾਰ ਹੋ ਗਏ ਅਤੇ ਪਿੰਡ ਬਲਵੇਹੜਾ ਦੇ ਗੁਰਦੁਆਰਾ ਖ਼ਿਚੜੀ ਸਾਹਿਬ ਵਿਚ ਦਾਖ਼ਲ ਹੋ ਗਏ।

ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਪੁਲਿਸ ਨੇ ਗੁਰਦੁਆਰਾ ਖ਼ਿਚੜੀ ਸਾਹਿਬ ਨੂੰ ਘੇਰਾ ਪਾ ਲਿਆ ਹੈ ਅਤੇ ਗ੍ਰਿਫ਼ਤਾਰੀ ਲਈ ਲੋੜੀਂਦੀ ਚਾਰਾਜੋਈ ਕੀਤੇ ਜਾਣ ਦੀ ਤਿਆਰੀ ਹੈ।

ਇਸੇ ਦੌਰਾਨ ਸੁਖ਼ਜੀਤ ਸਿੰਘ, ਪ੍ਰਚਾਰਕ ਬੁੱਢਾ ਦਲ ਨੇ ਟੀ.ਵੀ.ਚੈਨਲ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਸਾਰੇ ਨਿਹੰਗ ਸਿੰਘ ਹੀ ਹਨ। ਉਹਨਾਂ ਕਿਹਾ ਕਿ ਨਿਹੰਗਾਂ ਵਾਲਾ ਬਾਣਾ ਕੋਈ ਵੀ ਪਾ ਸਕਦਾ ਹੈ ਅਤੇ ਇਹ ਬਾਣੇ ਨੂੰ ਬਦਨਾਮ ਕਰਨ ਲਈ ਵੀ ਕੀਤਾ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪੂਰੀ ਗੱਲ ਸਾਹਮਣੇ ਨਹੀਂ ਆਉਂਦੀ ਉਨੀ ਦੇਰ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਨਿਹੰਗ ਸਿੰਘ ਤਾਂ ਪ੍ਰਸ਼ਾਸ਼ਨ ਦੇ ਨਾਲ ਸਹਿਯੋਗ ਕਰਕੇ ਇਸ ਔਖ਼ੀ ਘੜੀ ਵਿਚ ਸੇਵਾਵਾਂ ਨਿਭਾਅ ਰਹੇ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...