- Advertisement -
ਅੱਜ-ਨਾਮਾ
ਕਰਿਆ ਹਮਲਾ ਭਗਵੰਤ ਨੇ ਫੇਰ ਤਕੜਾ,
ਦੋਸ਼ ਬਾਦਲਾਂ`ਤੇ ਚੁਣ-ਚੁਣ ਲਾਏ ਮੀਆਂ।
ਕਿੱਦਾਂ ਹੋਟਲ ਬਣਾਇਆ ਤਾਂ ਨਿਯਮ ਤੋੜੇ,
ਕਾਗਜ਼ ਫਾਈਲਾਂ ਤੋਂ ਕੱਢ ਦਿਖਾਏ ਮੀਆਂ।
ਆਪਣੀ ਕੰਪਨੀ, ਆਪ ਜਦ ਪਾਸ ਕਰਨੀ,
ਕਿਹੜਾ ਫਾਈਲਾਂ ਨੂੰ ਰੋਕ ਲਗਾਏ ਮੀਆਂ।
ਅੱਜ ਤੱਕ ਕਿਸੇ ਨਹੀਂ ਕਦੇ ਜੋ ਸੁਣੇ ਹੈਸੀ,
ਕਹਿੰਦੇ ਸਾਹਮਣੇ ਅੱਜ ਉਹ ਆਏ ਮੀਆਂ।
ਕੀਤਾ ਏ ਧਾਵਾ ਭਗਵੰਤ ਤਾਂ ਲੋਕ ਆਖਣ,
ਲੱਗਿਆ ਚੁੱਪ ਸੁਖਬੀਰ ਨਾ ਰਹਿਣ ਮੀਆਂ।
ਮੁੱਦਾ ਚੁੱਕਣਾ ਕਾਂਗਰਸ ਜਾਂ ਭਾਜਪਾਈਆਂ,
ਲੱਗਿਆ ਕੋਈ ਵੀ ਚੁੱਪ ਨਾ ਬਹਿਣ ਮੀਆਂ।
-ਤੀਸ ਮਾਰ ਖਾਂ
ਮਾਰਚ 1, 2024
- Advertisement -