- Advertisement -
ਅੱਜ-ਨਾਮਾ
ਕਰਿਆ ਇੱਕ ਮਤਾ ਪੰਜਾਬ ਅਸੈਂਬਲੀ ਨੇ,
ਅਗਨੀਪੱਥ ਨਹੀਂ ਦੇਸ਼ ਲਈ ਠੀਕ ਮੀਆਂ।
ਭਰਤੀ ਫੌਜਾਂ ਵਿੱਚ ਖੋਲ੍ਹਣੀ ਚਾਹੀਦੀ ਫਿਰ,
ਗੱਭਰੂ ਕਰਦੇ ਆ ਜੀਹਦੀ ਉਡੀਕ ਮੀਆਂ।
ਸਾਲਾਂ ਚਹੁੰ ਲਈ ਵਰਤ ਕੇ ਕੱਢ ਦਿਉਗੇ,
ਬਾਕੀ ਉਮਰ ਲਈ ਲੱਗੂਗੀ ਲੀਕ ਮੀਆਂ।
ਸਾਬਕਾ ਫੌਜੀ ਵੀ ਕਹੇ ਨਹੀਂ ਜਾਣਗੇ ਉਹ,
ਸਾਕ-ਅੰਗ ਨਾ ਆਉਣਾ ਨਜ਼ਦੀਕ ਮੀਆਂ।
ਜਦੋਂ ਕੋਈ ‘ਫੌਜੀਆ’ ਹੱਸ ਕੇ ਕਹੂਗਾ ਵੀ,
ਕਰਿਆ ਲੱਗੂ ਉਹ ਸਿਰਫ ਮਜ਼ਾਕ ਮੀਆਂ।
ਤੀਹਾਂ ਸਾਲਾਂ ਤੋਂ ਪਹਿਲਾਂ ਜਦ ਘਰੀਂ ਆਏ,
ਕਰਨਾ ਉਨ੍ਹਾਂ ਨੂੰ ਕਿਸੇ ਨਹੀਂ ਸਾਕ ਮੀਆਂ।
-ਤੀਸ ਮਾਰ ਖਾਂ
ਜੁਲਾਈ 01, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -