- Advertisement -
ਅੱਜ-ਨਾਮਾ
ਕਰਫਿਊ ਲੱਗਾ ਪੰਜਾਬ ਵਿੱਚ ਕਈ ਥਾਂਈਂ,
ਕੋਰੋਨਾ ਫੇਰ ਆ ਕੇ ਦਹਿਸ਼ਤ ਪਾਈ ਬੇਲੀ।
ਚਿੰਤਾ ਕੇਂਦਰ ਸਰਕਾਰ ਹੈ ਬਹੁਤ ਕਰਦੀ,
ਰਾਜ ਸਰਕਾਰ ਵੀ ਚਾਬੀ ਘੁੰਮਾਈ ਬੇਲੀ।
ਚੌਕਸੀ ਕਰਨ ਨੂੰ ਕਿਹਾ ਜੀ ਡਾਕਟਰਾਂ ਨੂੰ,
ਹਰ ਥਾਂ ਹੋਈ ਆ ਡਾਢੀ ਸਖਤਾਈ ਬੇਲੀ।
ਕਰਦੇ ਰਤਾ ਵੀ ਫਿਕਰ ਨਾ ਕਈ ਮੂਰਖ,
ਗੱਲ ਨੂੰ ਹੱਸਦਿਆਂ ਜਾਣ ਉਡਾਈ ਬੇਲੀ।
ਕਿਹੜੀ ਬਾਹੀ ਕੋਰੋਨਾ ਦਾ ਮੂੰਹ ਹੋਇਆ,
ਆਉਣਾ ਨੋਟਿਸ ਨਾ ਲੱਗਣਾ ਭੇਦ ਬੇਲੀ।
ਅਕਲ ਕੀਤੀ ਨਾ ਗਈ ਜੇ ਸਮਾਂ ਰਹਿੰਦੇ,
ਮਗਰੋਂ ਪੈ ਜਾਊ ਪ੍ਰਗਟਾਵਣਾ ਖੇਦ ਬੇਲੀ।
-ਤੀਸ ਮਾਰ ਖਾਂ
ਮਾਰਚ 07, 2021
- Advertisement -