- Advertisement -
ਅੱਜ-ਨਾਮਾ
ਕਦੇ ਵੀ ਮੋਦੀ ਨੂੰ ਖੰਘ ਨਹੀਂ ਛਿੱਕ ਆਉਂਦੀ,
ਚੱਲੇ ਪਈ ਮੋਦੀ ਦੇ ਵਾਰਸ ਦੀ ਭਾਲ ਮੀਆਂ।
ਕਈਆਂ ਨਾਂਵਾਂ ਦਾ ਹੋਵੇ ਪਿਆ ਰੋਜ਼ ਸਰਵੇ,
ਮੁਕਾਬਲਾ ਕਿਸੇ ਦਾ ਕਿਸੇ ਦੇ ਨਾਲ ਮੀਆਂ।
ਵਧਦੀ-ਘਟਦੀ ਆ ਫੀਸਦੀ ਨਿੱਤ ਰਹਿੰਦੀ,
ਪੜ੍ਹ ਪੜ੍ਹ ਜਨਤਾ ਵੀ ਕਰੇ ਖਿਆਲ ਮੀਆਂ।
ਚਰਚਾ ਸੁਣਦੀ ਕਿ ਅੰਦਰਲਾ ਕੋਈ ਚੱਕਰ,
ਹੋ ਰਹੀ ਅਸਲ ਆ ਗੁੱਝੀ ਪੜਤਾਲ ਮੀਆਂ।
ਸਰਵੇਖਣ ਲੀਡਰ ਦੀ ਭਾਲ ਦਾ ਹੋਏ ਭਾਵੇਂ,
ਆਉਂਦਾ ਉੱਭਰ ਹੈ ਚੌਵੀ ਦਾ ਸਾਲ ਮੀਆਂ।
ਇਨ੍ਹਾਂ ਆਗੂਆਂ ਦਾ ਕਰ-ਕਰ ਰੋਜ਼ ਸਰਵੇ,
ਨਵੇਂ ਨਾਅਰੇ ਲਈ ਹੁੰਦੀ ਆ ਭਾਲ ਮੀਆਂ।
-ਤੀਸ ਮਾਰ ਖਾਂ
ਅਗਸਤ 13, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -