- Advertisement -
ਅੱਜ-ਨਾਮਾ
ਐਟਮ ਬੰਬ ਦਾ ਏਦਾਂ ਪਿਆ ਜ਼ਿਕਰ ਹੁੰਦਾ,
ਕਰਦੇ ਜ਼ਿਕਰ ਜਿਉਂ ਬੱਚੇ ਪਟਾਕਿਆਂ ਦਾ।
ਆ ਗਈ ਵੇਖ ਦਿਵਾਲੀ ਜਿਉਂ ਕਹਿਣ ਬੱਚੇ,
ਆ ਗਿਆ ਮਜ਼ਾ ਬਈ ਬੜਾ ਖੜਾਕਿਆਂ ਦਾ।
ਰਾਜਸੀ ਖੇਤਰ ਦੇ ਬਾਹਲੇ ਘੁਲਾਟੀਆਂ ਨੂੰ,
ਚਸਕਾ ਪੈ ਗਿਆ ਜਿਵੇਂ ਹੈ ਕਾਕਿਆਂ ਦਾ।
ਕਰਦਿਆਂ ਜ਼ਿਕਰ ਵੀ ਕਦੇ ਨਾ ਆਏ ਚੇਤਾ,
ਪਹਿਲਾਂ ਵਰਤ ਚੁੱਕੇ ਕਹਿਰੀ ਸਾਕਿਆਂ ਦਾ।
ਬਜ਼ੁਰਗਾਂ ਕਿਹਾ ਸੀ ਮੰਗੋ ਜਦ ਅਮਨ ਮੰਗੋ,
ਸੁੱਖਣੀ ਜੰਗਾਂ ਲਈ ਕਦੇ ਤਰੀਕ ਨਹੀਂ ਜੀ।
ਜਿਹੜੇ ਐਟਮ ਦੀ ਕਥਾ ਬਈ ਕਰਨ ਰੁੱਝੇ,
ਮਨਸ਼ਾ ਜਾਪਦੀ ਉਨ੍ਹਾਂ ਦੀ ਠੀਕ ਨਹੀਂ ਜੀ।
-ਤੀਸ ਮਾਰ ਖਾਂ
April 23, 2019
- Advertisement -