- Advertisement -
ਯੈੱਸ ਪੰਜਾਬ
ਊਧਮਪੁਰ, 6 ਅਗਸਤ, 2022:
ਜੰਮੂ-ਕਸ਼ਮੀਰ ਵਿੱਚ ਊਧਮਪੁਰ ਜ਼ਿਲ੍ਹੇ ਵਿੱਚ ਸਨਿਚਰਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਮਿੰਨੀ ਬੱਸ ਖੱਡ ਵਿੱਚ ਜਾ ਡਿੱਗੀ ਜਿਸ ਨਾਲ ਸਕੂਲੀ ਬੱਚਿਆਂ ਸਮੇਤ 12 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜ਼ਖ਼ਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖ਼ੇ ਰੈਫ਼ਰ ਕੀਤਾ ਗਿਆ ਹੈ।
ਹਾਦਸਾ ਮਸੋਰਾ ਦੇ ਕੋਲ ਵਾਪਰਿਆ ਜਦ ਬੇਕਾਬੂ ਹੋਈ ਇਹ ਬੱਸ ਸੜਕ ਤੋਂ ਹੇਠਾਂ ਖੱਡ ਵਿੱਚ ਜਾ ਪਈ । ਇਹ ਬੱਸ ਬਰਮੀਨ ਪਿੰਡ ਤੋਂ ਊਧਮਪੁਰ ਜਾ ਰਹੀ ਸੀ।
ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਅਤੇ ਪ੍ਰਸ਼ਾਸ਼ਨ ਨੇ ਪੁੱਜ ਕੇ ਬਚਾਅ ਅਤੇ ਰਾਹਤ ਕਾਰਜ ਕੀਤੇ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -