Saturday, April 27, 2024

ਵਾਹਿਗੁਰੂ

spot_img
spot_img

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

- Advertisement -

ਯੈੱਸ ਪੰਜਾਬ
ਸ੍ਰੀ ਅਮਿੰਤਸਰ ਸਾਹਿਬ, 23 ਜੂਨ, 2022:
ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਸ਼ਿੰਗਟਨ ਅਧਾਰਤ ਸੰਸਥਾ ਵਲੋਂ ਅਗਲੇ ਪੰਜ ਸਾਲਾਂ ਵਿੱਚ ਨਗਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾਣਗੇ। ‘ਈਕੋ ਅਮ੍ਰਿੰਤਸਰ 450’ ਨਾਂ ਹੇਠ ਇਸ ਮੁਹਿੰਮ ਤਹਿਤ ਸਮਾਜਿਕ, ਵਿਦਿਅਲ, ਪ੍ਰਵਾਸੀ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਲ ਜੋੜ ਕੇ ਇਸ ਟੀਚੇ ਵੱਲ੍ਹ ਵਧਿਆ ਜਾਵੇਗਾ।

ਈਕੋਸਿੱਖ ਵਲੋਂ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ 10 ਲੱਖ ਰੁੱਖ ਲਾਉਣ ਦੇ ਟੀਚੇ ਤਹਿਤ 550 ਰੁੱਖਾਂ ਦੇ 400 ਤੋਂ ਵੱਧ ਜੰਗਲ ਲਗਾਏ ਜਾ ਚੁੱਕੇ ਹਨ।

ਅਮ੍ਰਿੰਤਸਰ ਪੰਜਾਬ ਦੇ ਮੋਹਰੀ ਸ਼ਹਿਰਾਂ ਵਿੱਚੋਂ ਹੈ, ਜਿਸ ਦੀ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਕ ਪੱਖੋਂ ਬਹੁਤ ਮਹਤੱਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਗੁਰੂ ਰਾਮਦਾਸ ਪਾਤਸ਼ਾਹ ਵਲੋਂ 1577 ਈ ਵਿੱਚ ਰੱਖੀ ਗਈ ਸੀ। ਇਥੇ ਸ੍ਰੀ ਦਰਬਾਰ ਸਾਹਿਬ ਅਮਿੰਤਸਰ ਅਤੇ ਹੋਰ ਧਰਮਾਂ ਨਾਲ ਸੰਬੰਧ ਰੱਖਦੇ ਧਾਰਮਿਕ ਸਥਾਨ ਹਨ।

ਪਿਛਲੇ ਸਾਲਾ ਦੌਰਾਨ, ਸ਼ਹਿਰ ਦੇ ਦੀ ਹਵਾ ਵਿਚਲਾ ਪ੍ਰਦੂਸ਼ਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾ ਵੱਲ੍ਹ ਵੱਧਦਾ ਜਾ ਰਿਹਾ ਹੈ।ਸ਼ਹਿਰ ਵਿੱਚ ਕੂੜੇ ਦੇ ਸੁਚਾਰੂ ਪ੍ਰਬੰਧਾਂ ਦੀ ਘਾਟ ਹੈ।

ਈਕੋਸਿੱਖ ਦੇ ਪ੍ਰਧਾਨ, ਡਾ ਰਾਜਵੰਤ ਸਿੰਘ ਨੇ ਕਿਹਾ ਕਿ, “ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਦਿਨ ਲੱਖਾਂ ਸ਼ਰਧਾਲੂ ਆਉਂਦੇ ਹਨ, ਜਿਸਦਾ ਪ੍ਰਭਾਵ ਏਥੋਂ ਦੇ ਆਲੇ-ਦੁਆਲੇ ਉੱਤੇ ਵੇਖਿਆ ਜਾ ਸਕਦਾ ਹੈ, ਜਲ ਸਰੋਤਾਂ ਦੀ ਭਾਰੀ ਵਰਤੋਂ, ਖਾਣ-ਪੀਣ, ਊਰਜਾ ਅਤੇ ਵੱਡੀ ਮਾਤਰਾ ‘ਚ ਕੂੜਾ ਪੈਦਾ ਹੁੰਦਾ ਹੈ। ਅਜਿਹੇ ਮੌਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਦਮ ਚੁੱਕਣੇ ਅਤੇ ਵਾਤਾਵਰਨ ਖਰਾਬ ਹੋਣ ਤੋਂ ਬਚਾਉਣ ਲਈ ਰੁੱਖ ਲਾਉਣੇ ਬੇਹੱਦ ਜਰੂਰੀ ਹਨ।

ਉਹਨਾਂ ਕਿਹਾ ਕਿ “ਸਾਨੂੰ ਪੂਰਾ ਭਰੋਸਾ ਹੈ ਕਿ ਸਾਰੇ ਇਸ ਮੁਹਿੰਮ ਨਾਲ ਜੁੜਨਗੇ ਅਤੇ ਤਾਂ ਜੋ ਸ਼ਹਿਰ ਦੀ ਵਿਲੱਖਣਤਾ ਨੂੰ ਆਉਂਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ।”

ਈਕੋਸਿੱਖ ਇੰਡੀਆਂ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਨੇ ਕਿਹਾ ਕਿ “ਅਮ੍ਰਿੰਤਸਰ ਵਿੱਚ ਹਰਿਆਵਲ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਗਈ ਹੈ, ਵੱਡੀ ਗਿਣਤੀ ‘ਚ ਰੁੱਖ ਕੱਟ ਦਿੱਤੇ ਗਏ ਹਨ ਤੇ ਉਹਨਾਂ ਦੀ ਥਾਂ ‘ਤੇ ਨਵੇਂ ਰੁੱਖ ਬਹੁਤ ਘੱਟ ਲਾਏ ਗਏ ਹਨ, ਰੁੱਖ ਲਾਉਣ ਨਾਲ ਸ਼ਹਿਰ ਨੂੰ ਵਾਤਾਵਰਣ ਬਦਲਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।”

ਈਕੋਸਿੱਖ ਜੰਗਲ ਪ੍ਰੋਜੈਕਟ ਦੇ ਕਨਵੀਨਰ ਸ ਚਰਨ ਸਿੰਘ ਨੇ ਕਿਹਾ ਕਿ “ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਪੂਰੀ ਦੁਨੀਆ ‘ਚ ਬੈਠੇ ਲੋਕ ਸਤਿਕਾਰ ਕਰਦੇ ਹਨ, ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਕੀ ਨਗਰੀ ਦੇ ਦਰਸ਼ਨ ਲਈ ਆਉਂਦਿਆਂ ਸਾਨੂੰ ਏਥੋਂ ਦੇ ਵਾਤਾਵਰਨ ਨੂੰ ਬਚਾਉਣ ਲਈ ਵੀ ਤਤਪਰ ਹੋਣਾ ਪਵੇਗਾ।”

ਪਿਛਲੇ 38 ਮਹੀਨਿਆਂ ਅੰਦਰ ਈਕੋਸਿੱਖ ਵਲੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਗਏ ਹਨ।ਇਸ ਵਲੋਂ ਕੁਝ ਜੰਗਲ ਅਮ੍ਰਿੰਤਸਰ ਵਿਖੇ ਵੀ ਲਾਏ ਗਏ ਹਨ ਜਿਹਨਾਂ ਦੀ ਜੀਵਨ ਦਰ 99 ਫੀਸਦੀ ਹੈ। ਮੀਆਵਾਕੀ ਵਿਧੀ ਨਾਲ ਲਾਏ ਜਾਂਦੇ ਇਹਨਾਂ ਜੰਗਲਾਂ ਵਿੱਚ ਘਰੇਲੂ ਪ੍ਰਜਾਤੀਆਂ ਦੇ ਰੁੱਖ ਲਾਏ ਜਾਂਦੇ ਹਨ, ਇਹ ਜੰਗਲ ਜਿੱਥੇ ਜੀਅ-ਜੰਤੂਆਂ ਲਈ ਰੈਣ ਬਸੇਰਾ ਬਣਦੇ ਹਨ ਉਥੇ ਹੀ ਇਹ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਚੁੱਕਦੇ ਹਨ।

ਈਕੋਸਿੱਖ ਵਲੋਂ 2012 ਤੋਂ 2017 ਤੱਕ ਈਕੋ-ਅਮਿੰਤਸਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਲਈ ਜਾਗਰੁਕਤਾ ਲਿਆਉਣ ਦਾ ਕਾਰਜ ਕੀਤਾ ਗਿਆ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਰਸਦ ਕੁਦਰਤੀ ਤਰੀਕੇ ਨਾਲ ਪੈਦਾ ਕੀਤੇ ਜਾਣ ਲਈ ਵੀ ਗੁਰਦੁਆਰਾ ਕਮੇਟੀ ਨਾਲ ਕਾਰਜ ਕੀਤਾ।

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...