ਸੈਕਰਾਮੈਂਟੋ, 5 ਜੁਲਾਈ, 2022 (ਹੁਸਨ ਲੜੋਆ ਬੰਗਾ)
ਕੱਲ੍ਹ ਇਲੀਨੋਇਸ ਦੇ ਹਾਈਲੈਂਡ ਪਾਰਕ ਵਿਚ 4 ਜੁਲਾਈ ਦੀ ਪਰੇਡ ਉਪਰ ਕੀਤੀ ਗਈ ਗੋਲੀਬਾਰੀ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਦੋ ਦਰਜਨ ਤੋਂ ਵਧ ਲੋਕ ਜਖਮੀ ਹੋ ਗਏ ਸਨ, ਅੱਜ ਸ਼ਾਮੀ ਹੀ ਪੁਲੀਸ ਨੇ ਦੋਸ਼ੀ ਰਾਬਰਟ ਈ ਕਰੀਮੋ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੋਸ਼ੀ ਵਲੋਂ ਗੋਲੀਬਾਰੀ ਉਸ ਵੇਲੇ ਕੀਤੀ ਗਈ ਜਦੋਂ ਲੋਕ ਪਰੇਡ ਦਾ ਆਨੰਦ ਲੈ ਰਹੇ ਸਨ ਤੇ ਹਰ ਕੋਈ ਆਪਣੇ ਸੰਗੀ ਸਾਥੀਆਂ ਨਾਲ ਗੱਲਬਾਤ ਵਿਚ ਮਸਰੂਫ ਸੀ।
ਉਤਰੀ ਸ਼ਿਕਾਗੋ ਪੁਲਿਸ ਨੇ ਸੰਖੇਪ ਪਿੱਛਾ ਕਰਨ ਤੋਂ ਬਾਅਦ ਕਰੀਮੋ ਨੂੰ ਲੇਕ ਫੌਰੈਸਟ ਇਲੀਨੋਇਸ ਨੇੜੇ ਗ੍ਰਿਫਤਾਰ ਕਰ ਲਿਆ।
ਉਸ ਨੂੰ ਹਾਈਲੈਂਡ ਪਾਰਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਕਮਾਂਡਰ ਕ੍ਰਿਸ ਓ ਨੀਲ ਨੇ ਕਿਹਾ ਹੈ ਕਿ ਹਾਈਲੈਂਡ ਪਾਰਕ ਨੇੜੇ ਇਕ ਕਾਰੋਬਾਰੀ ਇਮਾਰਤ ਦੀ ਛੱਤ ਤੋਂ ਹਥਿਆਰਾਂ ਸਬੰਧੀ ਸਬੂਤ ਮਿਲੇ ਹਨ। ਹਾਈਲੈਂਡ ਪਾਰਕ ਸ਼ਿਕਾਗੋ ਦੇ ਉਤਰ ਵਿਚ 25 ਮੀਲ ਦੀ ਦੂਰੀ ‘ਤੇ ਸਥਿੱਤ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ