- Advertisement -
ਅੱਜ-ਨਾਮਾ
ਆ ਗਿਆ ਬੱਜਟ ਹੈ ਨਵੀਂ ਸਰਕਾਰ ਵਾਲਾ,
ਲਾਇਆ ਸਿੱਖਿਆ ਉੱਤੇ ਕੁਝ ਜ਼ੋਰ ਮੀਆਂ।
ਸਿਹਤ ਖੇਤਰ ਦਾ ਕਹਿਣ ਖਿਆਲ ਕਰਿਆ,
ਖਰਚਾ ਇਹਦਾ ਵੀ ਰੱਖ ਲਿਆ ਹੋਰ ਮੀਆਂ।
ਨੌਕਰੀਆਂ ਦੇਣ ਦੀ ਗੱਲ ਹੈ ਸੁਣੀ ਵਾਹਵਾ,
ਲੱਗੀ ਹੋਵਣ ਕੁਝ ਤਿੱਖੀ ਫਿਰ ਤੋਰ ਮੀਆਂ।
ਮਾੜੀ ਗੱਲ ਕਿ ਆਖਰ ਵਿੱਚ ਫੜੀ ਰਹਿਣੀ,
ਅਫਸਰਾਂ ਹੱਥ ਹੀ ਸਾਰੀ ਆਹ ਡੋਰ ਮੀਆਂ।
ਕਰਿਆ ਦਿਲ ਤਾਂ ਲਾਉਣਗੇ ਪਾਰ ਕਿਸ਼ਤੀ,
ਨਹੀਂ ਤਾਂ ਰੱਖਣਗੇ ਕੰਢੇ ਫਿਰ ਖੜੀ ਮੀਆਂ।
ਆਪਣੇ ਹੱਥੀਂ ਸਰਕਾਰ ਕੁਝ ਕਰੂਗੀ ਨਹੀਂ,
ਤਾਕਤ ਅਫਸਰਾਂ ਹੱਥੀਂ ਫਿਰ ਫੜੀ ਮੀਆਂ।
-ਤੀਸ ਮਾਰ ਖਾਂ
ਜੂਨ 28, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -