- Advertisement -
ਅੱਜ-ਨਾਮਾ
ਆਪਸ ਵਿੱਚ ਹੈ ਕਾਂਗਰਸ ਟੀਮ ਉਲਝੀ,
ਗੁੰਝਲ ਰਹੀ ਨਾ ਫਸੀ ਕੁਝ ਖੁੱਲ੍ਹ ਮੀਆਂ।
ਵੱਡਿਆਂ ਲੀਡਰਾਂ ਨੂੰ ਪੁੱਛੀਏ ਹੱਲ ਕੀ ਆ,
ਖੁੱਲ੍ਹਦੇ ਜੁੜੇ ਨਹੀਂ ਉਨ੍ਹਾਂ ਦੇ ਬੁੱਲ੍ਹ ਮੀਆਂ।
ਓਧਰ ਸਿੱਧੂ ਵੀ ਸ਼ਾਂਤ ਨਾ ਰਹਿਣ ਵਾਲਾ,
ਲਾਉਂਦਾ ਰੋਜ਼ ਉਹ ਨਵਾਂ ਹੈ ਟੁੱਲ ਮੀਆਂ।
ਇਹੀ ਹਾਲ ਜੇ ਰਿਹਾ ਬਈ ਸਾਲ ਅਗਲੇ,
ਦੀਵੇ ਹੋਏ ਫਿਰ ਜਾਣ ਲਓ ਗੁੱਲ ਮੀਆਂ।
ਛੋਟੇ ਬਾਦਲ ਨੇ ਫੜੀ ਪਈ ਬਹੁਤ ਤੇਜ਼ੀ,
ਕਰਦਾ ਤੇਜ਼ ਤੋਂ ਤੇਜ਼ ਪਈ ਚਾਲ ਮੀਆਂ।
ਪਾਰਟੀ ਆਪ ਨਾ ਉੱਤਰਦੀ ਜੈੱਕ ਉੱਤੋਂ,
ਚੁੱਪ ਵੀ ਤੋੜਦਾ ਨਾ ਕੇਜਰੀਵਾਲ ਮੀਆਂ।
-ਤੀਸ ਮਾਰ ਖਾਂ
ਅਕਤੂਬਰ 20, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -