- Advertisement -
ਅੱਜ-ਨਾਮਾ
ਆਗੂ ਕਾਂਗਰਸੀ ਮੋਦੀ ਨੂੰ ਕੱਲ੍ਹ ਮਿਲਿਆ,
ਚਰਚੇ ਪੰਜਾਬ ਵਿੱਚ ਪਏ ਆ ਚੱਲ ਬੇਲੀ।
ਕਹਿੰਦੇ ਲੱਗਿਆ ਛੱਡਣ ਉਹ ਪਾਰਟੀ ਨੂੰ,
ਖਿਸਕਿਆ ਦਿੱਸਿਆ ਭਾਜਪਾ ਵੱਲ ਬੇਲੀ।
ਚੋਣ-ਟਿਕਟ ਲਈ ਆਗੂ ਦੀ ਝਾਕ ਵੱਡੀ,
ਹੋਇਆ ਸੁਣੋ ਇਸ ਝਾਕ ਦਾ ਹੱਲ ਬੇਲੀ।
ਰਹਿੰਦਾ ਸਿਰਫ ਐਲਾਨ ਹੀ ਕਰਨ ਵਾਲਾ,
ਹੋਇਆ ਜਾਣ ਲਉ ਅੱਜ ਜਾਂ ਕੱਲ੍ਹ ਬੇਲੀ।
ਕੀੜੀਆਂ ਵਾਂਗ ਹੈ ਜਾਪਦੀ ਲਾਈਨ ਲੱਗੀ,
ਅੱਗੜ-ਪਿੱਛੜ ਨੇ ਓਧਰ ਨੂੰ ਤੁਰੀ ਜਾਂਦੇ।
ਜਿਹੜੀ ਪਾਰਟੀ ਦੇ ਸਿਰ `ਤੇ ਰਾਜ ਕੀਤਾ,
ਕਰਦੇ ਓਸੇ ਨਾਲ ਸ਼ੋਹਦੇ ਆ ਬੁਰੀ ਜਾਂਦੇ।
-ਤੀਸ ਮਾਰ ਖਾਂ
ਫਰਵਰੀ 25, 2024
- Advertisement -