- Advertisement -
ਅੱਜ-ਨਾਮਾ
ਆਖਣ ਆਗੂ ਪੰਜਾਬ ਵਿੱਚ ਸ਼ੁਰੂ ਕਰੀਏ,
ਬੀਜਣੀ ਆਪਾਂ ਅਫੀਮ ਦੀ ਫਸਲ ਮੀਆਂ।
ਝਾੜ ਸੋਹਣਾ ਤੇ ਰੇਟ ਵੀ ਬਹੁਤ ਮਿਲਦਾ,
ਕਮਾਈ ਏਸੇ ਤੋਂ ਹੋਣੀ ਹੈ ਅਸਲ ਮੀਆਂ।
ਮਹਿੰਗੇ ਨਸ਼ਿਆਂ ਦਾ ਜਾਊਗਾ ਛੁੱਟ ਪੱਲਾ,
ਛੱਡਿਆ ਜਿਨ੍ਹਾਂ ਪੰਜਾਬ ਨੂੰ ਮਸਲ ਮੀਆਂ।
ਕਮਾਈ ਬਾਪੂਆਂ ਦੀ ਜਾਊਗੀ ਬਚ ਨਾਲੇ,
ਨਾਲੇ ਵਿਗੜਨ ਤੋਂ ਬਚੂਗੀ ਨਸਲ ਮੀਆਂ।
ਆਖਿਆ ਦੂਜਿਆਂ ਕਰੋ ਬਈ ਹੋਸ਼ ਯਾਰੋ,
ਕਬਰ ਨਵੀਂ ਕਿਉਂ ਦੇਣੀ ਹੈ ਪੁੱਟ ਮੀਆਂ।
ਖੱਡੇ ਪਹਿਲੇ `ਚੋਂ ਕੱਢਣ ਦੀ ਗੱਲ ਕਰਦੇ,
ਡੂੰਘੇ ਖੂਹ ਵਿੱਚ ਦਿਉ ਨਹੀਂ ਸੁੱਟ ਮੀਆਂ।
-ਤੀਸ ਮਾਰ ਖਾਂ
ਮਾਰਚ 8, 2024
- Advertisement -