Saturday, April 27, 2024

ਵਾਹਿਗੁਰੂ

spot_img
spot_img

ਆਓ ਬਾਬੇ ਨਾਨਕ ਨੂੰ ਨੇੜੇ ਬਹਿ ਕੇ ਸੁਣੀਏ ਤੇ ਗਾਈਏ”; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ, ਸਤਰ ਸਤਰ ਬਕਮਾਲ: ਡਾ ਅਮਰਜੀਤ ਸਿੰਘ ਟਾਂਡਾ

- Advertisement -

ਕਿਸੇ ਦੀ ਸਿਆਣੀ ਗੱਲ ਲੋਰੀ ਵਾਂਗ ਸੁਣਨ ਨਾਲ ਰੂਹ ਖਿੜਦੀ ਹੈ। ਰੋਮ ਰੋਮ ਜਾਗਦਾ ਹੈ।
ਸਾਹਾਂ ਵਿੱਚ ਖੁਸ਼ੀ ਤੇ ਸੱਜਰਾਪਣ ਕੁਝ ਕਰ ਗੁਜ਼ਰਨ ਲਈ ਤਿਆਰ ਹੁੰਦਾ ਹੈ। ਤਤਪਰ ਹੁੰਦਾ ਹੈ।

ਮਾਂਵਾਂ ਦਾਦੀਆਂ ਦਾਦਿਆਂ ਦੀਆਂ ਗੱਲਾਂ ਨਸੀਹਤਾਂ ਪੀੜ੍ਹੀਆਂ ਦਾ ਇਤਿਹਾਸ ਹੁੰਦਾ ਹੈ।

ਇਹ ਪੂਰਵਜ਼ਾਂ ਦੀਆਂ ਪੈੜਾਂ। ਮੱਤਾਂ। ਮੱਥਿਆਂ ਵਿਚ ਸੁਣਨ ਨਾਲ ਹੀ ਲਿਖੀਆਂ ਜਾਂਦੀਆਂ ਹਨ।
ਤੇ ਜ਼ਿੰਦਗੀ ਦਾ ਸੋਹਣਾ ਤੇ ਸੁੰਦਰ ਮਾਰਗ ਬਣਦੀਆਂ ਹਨ।

ਇਹ ਨਸੀਹਤਾਂ ਸੁਣ ਪੱਲਿਆਂ ਨਾਲ ਜਿਹਨਾਂ ਨੇ ਬੰਨੀਆਂ ਉਹ ਧਨ ਹੋ ਗਏ ਹਨ।

ਗੁਰੂਆਂ ਗੱਦੀਆਂ ਦੀਆਂ ਕਹਾਣੀਆਂ ਦਸਦੀਆ ਹਨ ਇਹ ਸਭ ਕੁਝ।

ਇਹ ਗੱਲ ਲੜ੍ਹ ਬੰਨ ਲੈ ਆਪਣੇ।
ਉਹ ਇਹੀ ਸਦਾ ਕਹਿੰਦੇ ਹੁੰਦੇ ਸਨ ਵਾਰ ਵਾਰ।

ਸੋ ਸੁਣਨ ਨੂੰ ਅੱਖਾਂ ਕੰਨਾਂ ਦੀ ਕਲਾਮਈ ਬਣਾਉਣਾ ਬਹੁਤ ਜ਼ਰੂਰੀ ਹੈ। ਸ਼ਖ਼ਸੀਅਤ ਵਿਚ ਗੁੰਨ੍ਹਣਾ। ਘੋਲ ਘੋਲ ਪੀਣਾ ਹੁੰਦਾ ਹੈ।
ਜਿਵੇਂ ਤਾਰਿਆਂ ਨੂੰ ਤੇ ਚੰਨ ਗਰਾਹੀਆਂ ਨੂੰ ਦੁੱਧ ਦੇ ਛੰਨੇ ਵਿੱਚ ਘੋਲ ਘੋਲ ਪੀਵੀਦਾ ਹੈ।

ਇਹ ਸੁਣਿਆ ਵਿਚਾਰਿਆ। ਵਰਤਿਆ। ਫਾਰਮੂਲਿਆਂ ਵਾਂਗ। ਸੁਰਤ ਸਮਝ ਨੂੰ ਕੁਦਰਤ ਦੇ ਰਹੱਸਵਾਦ ਦਾ ਵਿਸ਼ਲੇਸ਼ਣ ਕਰ ਕਰ ਸਮਝਾ ਦੇਵੇਗਾ।

ਪੰਛੀਆਂ ਭੰਮਰਿਆਂ ਬੀਂਡਿਆਂ
ਮੋਰਾਂ ਕੋਇਲਾਂ ਦੇ ਰਾਗਾਂ ਵਰਗਾ ਗੀਤ ਸੰਗੀਤ ਜੇ ਅੱਜ ਤੱਕ ਬਣਿਆ ਹੈ ਤਾਂ ਦੱਸੋ।
ਕਿਸੇ ਨੇ ਪਾਪੀਹੇ ਵਾਂਗੂੰ ਗਾਇਆ ਹੈ ਤਾਂ ਦੱਸੋ।
ਮੋਰਾਂ ਵਰਗੀ ਕਿਸੇ ਨੇ ਪੈਲ ਪਾਈ ਹੈ ਤਾਂ ਬਿਆਨ ਕਰੋ। ਨ੍ਰਿਤ ਕੀਤਾ ਹੈ ਤਾਂ ਦੱਸਿਓ।

ਸਜਿੰਦਿਆ। ਮਿਊਜ਼ਿਕ ਮਾਸਟਰਾਂ। ਡਾਇਰੈਕਟਰਾਂ ਨੇ ਉਹਨਾਂ ਦੀਆਂ ਧੁਨਾਂ ਨੂੰ ਹੀ ਸੁਣਿਆ। ਵਰਤਿਆ। ਤੇ ਨਵੀਆਂ ਨਵੀਆਂ ਤਰਜ਼ਾਂ। ਗੀਤਾਂ ਦੀਆਂ ਬਣਾਈਆਂ।

ਨਗਮਿਆਂ ਨੂੰ ਸੰਗੀਤਕ ਵਿਲੱਖਣਤਾ ਬਖ਼ਸ਼ੀ। ਸ਼ਿੰਗਾਰਿਆ।

ਕਲਾਸਿਕਲ ਸੰਗੀਤ ਦੀ ਈਜਾਦ ਹੋਈ। ਸਿਰਫ਼ ਕੰਨ ਲਾ ਕੇ ਜਦੋਂ ਸੁਣਿਆ ਤਾਂ ਹੀ।

ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਕਾਕਾ ਮੇਰੀ ਗੱਲ ਸੁਣਿਆ ਕਰ। ਕੰਨ ਨੇੜੇ ਕਰਕੇ।
ਨੇੜੇ ਬਹਿਣ। ਗੋਡੇ ਕੋਲ। ਤੇ ਕੰਨ ਕਰਕੇ ਹੀ ਸੁਣਨ ਨਾਲ ਹੀ ਮੱਤਾਂ ਗ੍ਰਹਿਣ ਹੁੰਦੀਆਂ ਨੇ। ਤੇ ਚੇਤਿਆਂ ਵਿੱਚ ਬੈਠਦੀਆਂ ਹਨ।

ਗੁਰੂ ਵੀ ਇਹੀ ਕਹਿੰਦਾ ਹੈ।
ਜੋ ਗੁਰੂ ਕਹਿੰਦਾ ਹੈ ਤੇ ਚੇਲੇ ਸੁਣਦੇ ਹਨ।
ਫਿਰ ਉਹੀ ਗੱਦੀ ਨਸ਼ੀਨ ਹੁੰਦੇ ਹਨ। ਬੈਠਦੇ ਹਨ ਅਗਲੀਆਂ ਪੀੜ੍ਹੀਆਂ ਤੇ।

ਜ਼ਰਾ ਤੁਸੀਂ ਆਪ ਸੋਚੋ। ਬਿਆਨ ਕਰੋ ਕਿ ਚਸ਼ਮਿਆਂ ਦੀ ਧਾਰਾ ਵਿੱਚ।
ਏਨੀ ਸੋਹਜ ਸੁੰਦਰਤਾ ਵਾਲਾ ਸੰਗੀਤ ਕੌਣ ਪਾ ਗਿਆ ਹੋਵੇਗਾ।
ਕੌਣ ਦੱਸਦਾ ਹੋਵੇਗਾ ਪਾਣੀ ਦੀ ਧਾਰਾ ਨੂੰ ਕਿ ਤੂੰ ਇਸ ਤਰ੍ਹਾਂ ਗਾ।
ਇਦਾਂ ਕਿਰੇਗੀਂ ਹੰਝੂਆਂ ਵਾਂਗ ਤਾਂ ਇਹੋ ਜਿਹੀ ਧੁੰਨ ਬਣੇਗੀ।
ਹੈ ਨਾ ਸਾਰੀ ਅਸਚਰਜਤਾ ਵਾਲੀ। ਅਲੌਕਿਕ ਕਹਾਣੀ ਕੁਦਰਤੀ ਗੀਤ ਸੰਗੀਤ ਦੀ।

ਕਿਹੜਾ ਬੈਠਾ ਧੁਨੀਆਂ ਬਣਾ ਬਣਾ ਉਣਦਾ ਹੋਵੇਗਾ।
ਇਹ ਸਭ ਕੁਦਰਤ ਦਾ ਕ੍ਰਿਸ਼ਮਾ ਹੀ ਹੈ। ਜੋ ਪਹਿਲੀਆਂ ਸੂਰਜੀ ਰਿਸ਼ਮਾਂ ਹੀ ਲਿਖਦੀਆਂ ਹਨ।

ਕੋਈ ਨਹੀਂ ਬਣਿਆ ਅਜੇ ਏਡਾ ਵੱਡਾ ਰਾਗੀ ਸੰਗੀਤਕਾਰ।

ਸਿਤਾਰਿਆਂ ਵਾਂਗ ਚਾਨਣੀਆਂ ਨੂੰ ਵੀ ਨੇੜੇ ਬਹਿ ਹੀ ਸੁਣਨਾ। ਤੱਕਣਾ ਪੈਂਦਾ ਹੈ।
ਜਿਵੇਂ ਕਿਸੇ ਦੁਖੀ ਦੀ ਵਾਰਤਾ। ਗਾਥਾ ਸੁਣੀਦੀ ਹੈ।
ਤੇ ਦੋਨੋਂ ਸੁਣਨ ਸੁਣਾਉਣ ਵਾਲੇ ਅਸ਼ਅਸ਼ ਕਰ ਉਠਦੇ ਹਨ।

ਦੁੱਖ ਦੂਰ ਹੋ ਜਾਂਦੇ ਹਨ ਸੁਣਨ ਵਾਲਿਆਂ ਦੇ।

ਨਵੇਂ ਨਵੇਂ ਸੰਸਾਰਕ। ਦੁਨਿਆਵੀ। ਸੁਰਾਂ ਰਾਗ। ਕੁਦਰਤੀ ਤਰੰਗਾਂ ਤੋਂ ਹੀ ਬਣੇ।
ਤੇ ਬਾਅਦ ਵਿਚ ਨਗਮਿਆਂ ਦੀ ਸੁਰ ਤਾਲ ਬਣ ਉਪਜੇ।

ਪੰਛੀਆਂ ਦੇ ਕਾਇਨਾਤੀ ਅਨੰਦਤ ਗੀਤਾਂ। ਤਰੰਗਾਂ ਨੇ ਸੁਬਾਹ ਨੂੰ ਰਾਗ ਵੰਡੇ। ਸੂਰਜ ਨੇ ਆ ਕੇ ਰੌਸ਼ਨੀ ਵੰਡੀ ਤੇ ਦਿਨ ਤੁਰ ਪਿਆ ਜਹਾਨ ਦਾ।
ਕਿਰਤ ਮਿਹਨਤ ਦੇ ਰਾਹ ਲੱਭੇ ਗਏ। ਜਹਾਨ ਧਨ ਹੋ ਗਿਆ। ਸੁਣਦਾ। ਗਾਉਂਦਾ।

ਬਾਬੇ ਨਾਨਕ ਵਰਗੇ। ਫ਼ੱਕਰ ਗਾਉਂਦੇ ਰਹੇ। ਰਾਹ ਵਿਖਾਉਂਦੇ ਰਹੇ।
ਤੇ ਇੰਝ ਫਿਰ ਸ਼ਬਦ ਬੀੜਦੇ ਰਹੇ ਸਤਰਾਂ ਵਿੱਚ।
ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਹੱਥਾਂ ਪੋਟਿਆਂ ਵਿੱਚੋਂ ਹੋ ਕੇ ਆ ਸਜੇ।

ਸਜਦਿਆਂ। ਸਮਝਾਉਂਦਿਆਂ। ਗੁਰੂ ਵਾਕ ਇਕ ਓਟ ਆਸਰਾ ਬਣ ਗਿਆ ਲੁਕਾਈ ਦਾ। ਜਿਸ ਉਤੇ ਸਾਰੀ ਦੁਨੀਆ ਵਿੱਚ ਚਵਰ ਝੁੱਲਦੇ ਹਨ ਰਾਤ ਦਿਨ।

ਆਓ ਬਾਬੇ ਨਾਨਕ ਨੂੰ ਨੇੜੇ ਬਹਿ ਕੇ ਸੁਣੀਏ ਤੇ ਗਾਈਏ ਰਲਮਿਲ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...