ਯੈੱਸ ਪੰਜਾਬ
ਮੁੰਬਈ, 12 ਸਤੰਬਰ, 2021:
ਅਦਾਕਾਰਾ ਅਤੇ ਬਿੱਗ ਬਾਸ ਦੀ ਕੰਟੈਸਟੈਂਟ ਅਰਸ਼ੀ ਖ਼ਾਨ ਨੂੰ ਸੋਸ਼ਲ ਮੀਡੀਆ ’ਤ ਟਰੌਲ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਅਰਸ਼ੀ ਖ਼ਾਨ ਕਾਫ਼ੀ ਨਾਖੁਸ਼ ਅਤੇ ਨਾਰਾਜ਼ ਹੈ।
ਅਰਸ਼ੀ ਖ਼ਾਨ ਨੂੰ ਉਸ ਵੱਲੋਂ ਹਿੰਦੂ ਤਿਉਹਾਰ ਗਨੇਸ਼ ਚਤੁਰਥੀ ਦੀਆਂ ਮੁਬਾਰਕਾਂ ਸੋਸ਼ਲ ਮੀਡੀਆ ’ਤੇ ਦੇਣ ਕਰਕੇ ਟਰੌਲ ਕੀਤਾ ਜਾ ਰਿਹਾ ਹੈ।
ਅਰਸ਼ੀ ਖ਼ਾਨ ਦਾ ਕਹਿਣਾ ਹੈ ਕਿ ਜਿਹੜੇ ਧਰਮਾਂ ਵਿੱਚ ਪਾੜੇ ਪਾਉਣ ਵਾਲੀਆਂ ਗੱਲਾਂ ਕਰ ਰਹੇ ਹਨ ਉਹ ਅਸਲ ਵਿੱਚ ਰੱਬ ਦੇ ਬੰਦੇ ਨਹੀਂ ਹਨ।
ਅਰਸ਼ੀ ਨੇ ਕਿਹਾ ਹੈ ਕਿ, ‘ਭਾਰਤ ਵਿੱਚ ਅਸੀਂ ਸਾਰੇ ਹਰ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦੇ ਹਾਂ। ਮੇਰੇ ਸਾਰੇ ਹਿੰਦੂ ਦੋਸਤ ਮੇਰੇ ਨਾਲ ਮਿਲ ਕੇ ਈਦ ਮਨਾਉਂਦੇ ਹਨ ਜਦਕਿ ਮੈਂ ਉਹਨਾਂ ਨਾਲ ਰਲ ਕੇ ਗਨਪਤੀ ਅਤੇ ਦੀਵਾਲੀ ਆਦਿ ਤਿਉਹਾਰ ਮਨਾਉਂਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਕੋੲ ਮੁੱਦਾ ਹੈ। ਪਰ ਜਦ ਮੈਂ ਗਨਪਤੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਵਿੱਚ ਅਪਲੋਡ ਕੀਤੀਆਂ ਤਾਂ ਕੁਝ ਲੋਕਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਆਖ਼ਿਆ ਕਿ ਮੈਂਭ ਇਹ ਸਭ ਪਬਲੀਸਿਟੀ ਲਈ ਕਰ ਰਹੀ ਹਾਂ। ਹੋਰਨਾਂ ਨੇ ਆਖ਼ਿਆ ਕਿ ਇਹ ਮੇਰਾ ਤਿਉਹਾਰ ਨਹੀਂ। ਕਈਆਂ ਨੇ ਮੇਰੇ ਧਰਮ ’ਤੇ ਹੀ ਸਵਾਲ ਉਠਾ ਦਿੱਤੇ। ਮੈਂ ਬੇਹੱਦ ਨਿਰਾਸ਼ ਹਾਂ ਅਤੇ ‘ਸ਼ੌਕ’ ਵਿੱਚ ਹਾਂ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ