ਲੁਧਿਆਣਾ 12 ਜੂਨ, 2021 (ਰਾਜਕੁਮਾਰ ਸ਼ਰਮਾ)
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੀਐਸਆਈਡੀਸੀ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਵਿਚਾਲੇ ਹੋਏ ਸਮਝੌਤੇ ਨੂੰ ਸਿਧਾਂਤਹੀਣ ਅਤੇ ਮੌਕਾਪ੍ਰਸਤੀ ਵਾਲਾ ਦੱਸਿਆ।
ਬਾਵਾ ਨੇ ਕਿਹਾ ਕਿ ਇਸ ਸਮਝੌਤੇ ਨੇ ਇਹ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਇਸ ਹੱਦ ਤਕ ਕਮਜ਼ੋਰ ਹੋ ਚੁੱਕਿਆ ਹੈ ਕਿ ਇਕੱਲੇ ਆਪਣੇ ਦਮ ਤੇ ਚੋਣਾਂ ਨਹੀਂ ਲੜ ਸਕਦਾ। ਅਕਾਲੀ ਦਲ ਧਰਮ ਅਤੇ ਕਿਸਾਨੀ ਦੇ ਮੁੱਦੇ ਤੇ ਪਹਿਲਾਂ ਹੀ ਹਾਰ ਚੁੱਕਿਆ ਹੈ।
ਉਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਹਮੇਸ਼ਾ ਇਕ ਕਮਜੋਰ ਵਿਅਕਤੀ ਕਿਸੇ ਦਾ ਸਹਾਰਾ ਲੈਂਦਾ ਹੈ। ਅਕਾਲੀ ਦਲ ਨੇ ਬਸਪਾ ਦਾ ਸਹਾਰਾ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ।
ਬਾਵਾ ਨੇ ਕਿਹਾ ਕਿ ਬਸਪਾ ਦਾ ਯੂ ਪੀ ਅੰਦਰ ਪਹਿਲਾਂ ਹੀ ਬਿਸਤਰਾ ਗੋਲ ਹੋ ਚੁੱਕਿਆ ਹੈ ਅਤੇ ਹੁਣ ਪੰਜਾਬ ਅੰਦਰ ਅਕਾਲੀ ਦਲ ਦਾ ਬਿਸਤਰਾ ਗੋਲ ਕਰਵਾ ਕੇ ਹੀ ਵਾਪਸ ਜਾਵੇਗੀ। ਉਨਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਸਮੇਂ ਤੋਂ ਲੈ ਕੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ।
ਉਨਾਂ ਚੋਂ ਅੱਸੀ ਫੀਸਦੀ ਵਾਅਦੇ ਪੂਰੇ ਕਰ ਦਿੱਤੇ ਗਏ ਅਤੇ ਰਹਿੰਦੇ ਵੀਹ ਫੀਸਦੀ ਵਾਅਦੇ ਛੇ ਮਹੀਨਿਆਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਪੂਰਾ ਕਰ ਦੇਵੇਗੀ ਅਤੇ 2022 ਦੀਆਂ ਚੋਣਾਂ ਚ ਪੰਜਾਬ ਦੀ ਕੈਪਟਨ ਸਰਕਾਰ ਇਕ ਵਾਰ ਫਿਰ ਤੋਂ ਆਪਣੇ ਦਮ ਤੇ ਸਰਕਾਰ ਬਣਾਏਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ