Friday, April 26, 2024

ਵਾਹਿਗੁਰੂ

spot_img
spot_img

ਜ਼ਿੰਮੇਵਾਰੀ ਮੇਰੀ ’ਕੱਲੇ ਦੀ? ਬਠਿੰਡਾ ਇਸ ਵਾਰ ਸਭ ਤੋਂ ਘੱਟ ਫ਼ਰਕ ’ਤੇ ਹਾਰੀ ਕਾਂਗਰਸ: ਨਵਜੋਤ ਸਿੱਧੂ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 30 ਮਈ, 2019 –
19 ਮਈ ਭਾਵ ਵੋਟਿੰਗ ਵਾਲੇ ਦਿਨ ਤੋਂ ਅਤੇ ਖ਼ਾਸ ਕਰ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਅੱਧੀ ਦਰਜਨ ਤੋਂ ਵੱਧ ਵਜ਼ੀਰਾਂ ਅਤੇ ਹੋਰ ਸੀਨੀਅਰ ਆਗੂਆਂ ਦੇ ਨਿਸ਼ਾਨੇ ’ਤੇ ਆ ਕੇ ਆਪਣੇ ਵਿਰੁੱਧ ਹੱਲੇ ਨੂੰ ਝੇਲ ਰਹੇ ਅਤੇ ‘ਟਵਿੱਟਰ’ ਤੇ ਤਿੰਨ ਸ਼ੇਅਰਾਂ ਰਾਹੀਂ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਪੰਜਾਬ ਅੰਦਰ ਜਿੱਤ ਹਾਰ ਲਈ ਕੇਵਲ ਅਤੇ ਕੇਵਲ ਉਨ੍ਹਾਂ ਦੇ ਇਕੋ ਇਕ ਵਿਭਾਗ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਹੋਰ 50 ਵਿਭਾਗਾਂ ਦੀ ਗੱਲ ਨਹੀਂ ਕੀਤੀ ਜਾ ਰਹੀ।

ਅੱਜ ਚੰਡੀਗੜ੍ਹ ਸਥਿਤ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਸਾਂਝੀ ਜ਼ਿੰਮੇਵਾਰੀ ਭਾਵ ‘ਕੂੁਲੈਕਟਿਵ ਰਿਸਪਾਂਸੀਬਿਲਟੀ’ ਦੇ ਸੰਕਲਪ ’ਤੇ ਕੰਮ ਕਰਦੀਆਂ ਹਨ ਪਰ ਇਹ ਸੱਤਵੀਂ ਅੱਠਵੀਂ ਵਾਰ ਹੈ ਕਿ ਉਨ੍ਹਾਂ ਨੂੰ ਹੀ ਜ਼ਿੰਮੇਵਾਰੀ ਲਈ ਜਾਂ ਮੁਲਾਂਕਣ ਲਈ ਵੱਖਰਾ ਕੀਤਾ ਜਾ ਰਿਹਾ ਹੈ।

ਉਹਨਾਂ ਆਖ਼ਿਆ ਕਿ ਉਹਨਾਂ ਨੇ ਅੱਜ ਤਾਈਂ ਇਹ ਨਹੀਂ ਸੁਣਿਆ ਕਿ ਕਿਸੇ ਜਿੱਤ ਹਾਰ ਦੀ ਜ਼ਿੰਮੇਵਾਰੀ ਲਈ ਕਿਸੇ ਇਕ ਵਿਅਕਤੀ ਵੱਲ ਉਂਗਲੀ ਉਠਾ ਦਿੱਤੀ ਜਾਵੇ ਜਦਕਿ ਇਸ ਵਾਰ ਵੀ ਉਂਗਲੀ ਕੇਵਲ ਤੇ ਕੇਵਲ ਮੇਰੇ ਵੱਲ ਹੀ ਚੁੱਕੀ ਗਈ ਹੈ। ਉਹਨਾਂ ਆਖ਼ਿਆ ਕਿ ‘ਮੇਰੀ ਉਹੀ ਚਾਰ-ਪੰਜ ਭਰਾ’ ਹਰ ਵਾਰ ਮੇਰੇ ਖਿਲਾਫ਼ ਬੋਲਦੇ ਹਨ ਪਰ ਮੈਂ ਕਦੇ ਕਿਸੇ ਦੇ ਖਿਲਾਫ਼ ਕੋਈ ਲਫਜ਼ ਨਹੀਂ ਬੋਲਿਆ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨਹੀਂ ਇਕ ਪਰਿਵਾਰ ਹੀ ਜੇਤੂ ਰਿਹਾ ਹੈ।

ਬਠਿੰਡਾ ਵਿਚ ਆਪਣੇ ਭਾਸ਼ਣ ਵਿਚ ਮਿਲੀਭੁਗਤ ਵਾਲਿਆਂ ਨੂੰ ਠੋਕ ਦੇਣ ਦੀ ਗੱਲ ਬਾਰੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਸ: ਸਿੱਧੂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਇਹ ਕਹਿੰਦਿਆਂ ਕਿਸੇ ਦਾ ਨਾਂਅ ਲਿਆ ਸੀ? ਉਹਨਾਂ ਕਿਹਾ ਕਿ ਇਹ ਗੱਲ ਕਹਿਣੀ ਕੋਈ ਗ਼ਲਤ ਨਹੀਂ ਕਿ ਕਾਂਗਰਸ ਦਾ ਜਿਹੜਾ ਵੀ ਕੋਈ ਵਿਅਕਤੀ ਮਿਲੀਭੁਗਤ ਨਾਲ ਚੱਲੇ, ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰੇ ਉਸਨੂੰ ਠੋਕ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਗੱਲ ਮੈਂ ਪਹਿਲਾਂ ਵੀ ਕਹੀ ਹੈ ਅਤੇ ਹੁਣ ਵੀ ਮੇਰਾ ਸਟੈਂਡ ਇਹੀ ਹੈ।

ਬਠਿੰਡਾ ਦੀ ਹਾਰ ਦਾ ਠੀਕਰਾ ਉਨ੍ਹਾਂ ਸਿਰ ਭੰਨੇ ਜਾਣ ਨੂੰ ਗ਼ਲਤ ਠਹਿਰਾਉਂਦਿਆਂ ਸ: ਸਿੱਧੂ ਨੇ ਕਿਹਾ ਕਿ ਬਠਿੰਡਾ ਤਾਂ ਕਾਂਗਰਸ ਪਿਛਲੇ 40 ਸਾਲਾਂ ਤੋਂ ਨਹੀਂ ਜਿੱਤ ਰਹੀ, ਤਾਂ ਕੀ ਫ਼ਿਰ ਉਹ ਜ਼ਿੰਮੇਵਾਰ ਸਨ? ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਬਠਿੰਡਾ ਚੋਣ ਲੜੀ ਤਾਂ 1 ਲੱਖ 20 ਹਜ਼ਾਰ ਵੋਟਾਂ ਦੇ ਫ਼ਰਕ ’ਤੇ ਹਾਰੇ। ਇਸ ਵਾਰ ਤਾਂ ਰਾਜਾ ਵੜਿੰਗ ਦੀ ਹਾਰ ਹੀ ਮਾਤਰ 20 ਹਜ਼ਾਰ ਵੋਟਾਂ ਦੇ ਫ਼ਰਕ ’ਤੇ ਹੋਈ ਹੈ ਜੋ ਹੁਣ ਤਕ ਦਾ ਸਭ ਤੋਂ ਘੱਟ ਵੋਟ ‘ਮਾਰਜਿਨ’ ਹੈ। ਉਹਨਾਂ ਯਾਦ ਦਿਵਾਇਆ ਕਿ ਲੰਬੀ ਤੋਂ ਸ:ਬਾਦਲ ਦੇ ਖਿਲਾਫ਼ ਲੜਦਿਆਂ ਕੇਵਲ ਇਕ ਵਿਧਾਨ ਸਭਾ ਹਲਕੇ ਵਿਚੋਂ ਹੀ ਕੈਪਟਨ ਅਮਰਿੰਦਰ ਸਿੰਘ ਖ਼ੁਦ 25 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰੇ ਸਨ।

ਸ: ਸਿੱਧੂ ਨੇ ਦਾਅਵਾ ਕੀਤਾ ਕਿ ਜੇ ਠੋਕ ਦੇਣ ਵਾਲੀ ਗੱਲ ਨੇ ਕੋਈ ਅਸਰ ਕੀਤਾ ਹੁੰਦਾ ਤਾਂ ਫ਼ਿਰ ਕਾਂਗਰਸ 8 ਸੀਟਾਂ ਕਿਵੇਂ ਜਿੱਤ ਜਾਂਦੀ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ’ਚ ਲਿਆਉਣ ਲਈ ਉਸ ਵੇਲੇ ਕਾਂਗਰਸ ਦੇ ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 70 ਗੇੜੇ ਮਾਰੇ ਸਨ ਅਤੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਤਾਂ ਮੇਰੇ ਪੁੱਤਰ ਸਮਾਨ ਹੈ।

ਆਪਣਾ ਮੰਤਰਾਲਾ ਬਦਲੇ ਜਾਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਉਹ ‘ਮਾਬਦੌਲਤ’ ਹਨ ਅਤੇ ਜੋ ਵੀ ਹੋਵੇ ਨਿਰਣਾ ਉਨ੍ਹਾਂ ਦਾ ਹੈ। ਉਨ੍ਹਾਂ ਦਾ ਮੰਤਰਾਲਾ ਬਦਲੇ ਜਾਣ ’ਤੇ ਉਨ੍ਹਾਂ ਦਾ ਪ੍ਰਤੀਕਰਮ ਕੀ ਹੋਵੇਗਾ ਜਿਹੇ ਸਵਾਲਾਂ ਦੇ ਜਵਾਬ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।

ਸ: ਸਿੱਧੂ ਨੇ ਦਾਅਵਾ ਕੀਤਾ ਕਿ ਬਿਨਾਂ ਪਤਵਾਰ ਜਹਾਜ਼ ਵਰਗੇ ਮਹਿਕਮੇ ਵਿਚ ਉਨ੍ਹਾਂ ਮਿਹਨਤ ਕਰਕੇ ਵੱਖ ਵੱਖ ਯੋਜਨਾਵਾਂ ਲਈ ਕੇਂਦਰ ਅਤੇ ਵਿਸ਼ਵ ਬੈਂਕ ਤੋਂ ਫੰਡ ਲਿਆਂਦੇ ਅਤੇ ਸਭ ਪਾਸੇ ਵਿਕਾਸ ਲਈ ਪੈਸਾ ਵੰਡਿਆ। ਉਨ੍ਹਾਂ ਕਿਹਾ ਕਿ ਜਿਹੜੇ ਮਹਿਕਮੇ ਕੋਲ ਪੰਜੀ ਨਹੀਂ ਸੀ ਉਸ ਮਹਿਕਮੇ ਨੇ ਹਜ਼ਾਰਾਂ ਕਰੋੜ ਦੇ ਵਿਕਾਸ ਕਾਰਜ ਕੀਤੇ ਹਨ।

ਉਨ੍ਹਾਂ ’ਤੇ ਹੱਲਾ ਬੋਲਣ ਵਾਲਿਆਂ ਦਾ ਆਪਣੀਆਂ ਦਲੀਲਾਂ ਨਾਲ ਜਵਾਬ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਜੇ ਸ਼ਹਿਰਾਂ ਵਿਚ ਹਾਰ ਉਨ੍ਹਾਂ ਕਰਕੇ ਹੋਈ ਹੈ ਤਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਪਾਰਟੀ ਦੀ ਜਿੱਤ ਕਿਵੇਂ ਹੋਈ ਹੈ।

ਉਹਨਾਂ ਹੋਰ ਪੱਖ ਰੱਖਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸ਼ਹਿਰਾਂ ਦੇ ਮੇਅਰ ਆਪ ਲਗਾਏ ਅਤੇ ਵਿਭਾਗ ਵਿਚ ਆਈ.ਏ.ਐਸ. ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੀ ਮਰਜ਼ੀ ਦੇ ਹੁੰਦੇ ਹਨ ਫ਼ਿਰ ਉਹ ਹੀ ਇਕੱਲੇ ਕਿਸੇ ਹਾਰ ਲਈ ਕਿਵੇਂ ਜ਼ਿੰਮੇਵਾਰ ਹੋ ਗਏ? ਉਨ੍ਰਾਂ ਕਿਹਾ ਕਿ ਉਹਨਾਂ ਨੇ ਆਪਣੇ ਵਿਭਾਗ ਦਾ ਕੰਮ ‘ਵਿਜ਼ਨ’ ਨਾਲ ਅਤੇ ‘ਪਾਰਦਰਸ਼ੀ’ ਢੰਗ ਨਾਲ ਕੀਤਾ ਹੈ ਅਤੇ ਜੇ ਮੁੱਖ ਮੰਤਰੀ ਨੂੰ ਕੋਈ ਸ਼ੰਕਾ ਸੀ ਤਾਂ ਉਨ੍ਹਾਂ ਨੂੰ ਬੁਲਾ ਕੇ, ਫ਼ਾਈਲ ਮੰਗਵਾ ਕੇ ਪੁੱਛਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਆਪ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਦੀ ਗੱਲ ਕਰਦੇ ਹਨ।

ਸ: ਸਿੱਧੂ ਨੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਦ ਉਹ ਸਰਕਾਰ ਦਾ ਖਜ਼ਾਨਾ ਭਰਣ ਦੇ ਇਰਾਦੇ ਨਾਲ ਨਾਜਾਇਜ਼ ਇਮਾਰਤਾਂ ਦਾ ਕੰਮ ਰੋਕਣ ਗਏ ਤਾਂ ਇਹ ਵੀ ਤਾਂ ਖ਼ਿਆਲ ਕਰਨਾ ਚਾਹੀਦਾ ਹੈ, ਕਿ ਵਿਰੋਧ ਕੌਣ ਕਰ ਰਿਹਾ ਸੀ?

ਉਹਨਾਂ ਆਖ਼ਿਆ ਕਿ ਕਰਨ ਵਾਲੇ ਭਾਵੇਂ ਉਨ੍ਹਾਂ ਦਾ ਕਿੰਨਾ ਵੀ ਵਿਰੋਧ ਕਰੀ ਜਾਣ ਪਰ ਉਹ ਉਨ੍ਹਾਂ ਦੇ ਸਾਥੀ ਮੰਤਰੀ ਅਤੇ ਆਗੂਆਂ ਦੇ ਖਿਲਾਫ਼ ਇਕ ਅੱਖਰ ਨਹੀਂ ਬੋਲਣਗੇ ਅਤੇ ਨਾ ਹੀ ਕਿਸੇ ’ਤੇ ਉਂਗਲੀ ਚੁੱਕਣਗੇ। ਉਹਨਾਂ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਬੋਲਣ ਵਾਲੇ ਵੀ ਉਨ੍ਹਾਂਦੇ ਭਰਾ ਹੀ ਹਨ।

ਉਹਨਾਂ ਕਿਹਾ ਕਿ ਉਹ ਇੰਨੇ ਤਕੜੇ ਹਨ ਕਿ ਹਰ ਗੱਲ ਆਪਣੇ ਮੋਢਿਆਂ ’ਤੇ ਝੱਲ ਸਕਣ ਪਰ ਉਹਨਾਂ ਦੀ ਮੁਖ਼ਾਲਫ਼ਤ ਕਰਨ ਵਾਲੇ ਆਪਣੇ ਭਰਾਵਾਂ ਦੇ ਖਿਲਾਫ਼ ਉਹ ਕੁਝ ਨਹੀਂ ਬੋਲਣਗੇ। ਸ:ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਕੁਝ ਗ਼ਲਤ ਕੀਤਾ ਹੈ ਹਾਲਾਂਕਿ ਮੈਨੂੰ ਤਾਂ ਚੁਰਾਹੇ ਵਿਚ ਗਾਲ੍ਹਾਂ ਤਕ ਕਢਾਈਆਂ ਗਈਆਂ।

ਸ: ਸਿੱਧੂ ਨੇ ਆਖ਼ਿਆ ਕਿ ਉਨ੍ਹਾਂ ਖਿਲਾਫ਼ ਅਦਾਲਤੀ ਕੇਸ ਹੋਇਆ ਤਾਂ ਵੀ ਇਹੀ ਲੋਕ ਬੋਲੇ, ਕਰਤਾਰਪੁਰ ਦੇ ਲਾਂਘੇ ਦੀ ਗੱਲ ਹੋਈ ਤਾਂ ਵੀ ਇਹ ਲੋਕ ਬੋਲੇ। ਉਨ੍ਹਾਂ ਆਖ਼ਿਆ ਇਹੀ 6-7 ਬੰਦੇ ਹਨ ਜਿਹੜੇ ਬੋਲਦੇ ਹਨ, ਮੈਂ ਉਹਨਾਂ ਖਿਲਾਫ਼ ਕਦੇ ਨਹੀਂ ਬੋਲਿਆ।

‘ਟਵਿੱਟਰ’ ਤੇ ਲੰਤੇ ਦਿਨਾਂ ਵਿਚ ਕੀਤੀ ਸ਼ੇਅਰੋ ਸ਼ਾਇਰੀ ਸੰਬੰਧੀ ਸ: ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕੇਵਲ ਸ਼ੇਅਰ ਹੀ ਲਿਖ਼ੇ ਹਨ, ਕਿਸੇ ਦਾ ਨਾਂਅ ਨਹੀਂ ਲਿਖ਼ਿਆ। ਉਹਨਾਂ ਕਿਹਾ ਕਿ ਉਹਨਾਂ ਦੇ ਇਹ ਸ਼ੇਅਰ ਤਾਂ 130 ਕਰੋੜ ਹਿੰਦੋਸਤਾਨੀਆਂ ਲਈ ਹਨ।

ਯਾਦ ਰਹੇ ਕਿ ਹੁਣ ਤਕ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਐਮ.ਪੀ. ਸ੍ਰੀਮਤੀ ਪ੍ਰਨੀਤ ਕੌਰ ਤੋਂ ਇਲਾਵਾ ਪੰਜਾਬ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ: ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਵਿਜੇ ਇੰਦਰ ਸਿੰਗਲਾ, ਸ: ਸਾਧੂ ਸਿੰਘ ਧਰਮਸੋਤ, ਸ੍ਰੀ ਉਮ ਪ੍ਰਕਾਸ਼ ਸੋਨੀ, ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸ੍ਰੀ ਸੁੰਦਰ ਸ਼ਾਮ ਅਰੋੜਾ ਆਦਿ ਸ: ਸਿੱਧੂ ਦੇ ਖਿਲਾਫ਼ ਬਿਆਨ ਦੇ ਚੁੱਕੇ ਹਨ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...