28.1 C
Delhi
Tuesday, May 7, 2024
spot_img
spot_img

ਅਮਰੀਕਾ ਵਿੱਚ ਪੰਜਾਬੀਆਂ ਦੇ ਇਤਿਹਾਸ ਬਾਰੇ ਪੁਸਤਕ ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਵਿੱਚ ਕੀਤੀ ਗਈ ਰਿਲੀਜ਼

Punjabi American Heritage Society releases Lea Trehune’s book ‘California’s Pioneering Punjabis an American Story’

ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ, 27 ਜਨਵਰੀ, 2023 (ਹੁਸਨ ਲੜੋਆ ਬੰਗਾ)
ਪੰਜਾਬੀ ਅਮੈਰੀਕਨ ਹੈਰੀਟੇਜ਼ ਸੁਸਾਇਟੀ ਯੂਬਾ ਸਿਟੀ ਦੇ ਕਾਰਕੁੰਨਾਂ ਵਲੋਂ ਸਟੇਟ ਲਾਇਬ੍ਰੇਰੀ ਵਿਖੇ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਮਰੀਕਾ ਵਿੱਚ ਪੰਜਾਬੀਆਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਕਿਤਾਬ ”California’s Pioneering Punjabis an American Story.” ਰਿਲੀਜ਼ ਕੀਤੀ ਗਈ ।

ਸਮਾਗਮ ਦੀ ਅਗਵਾਈ ਪੰਜਾਬੀ ਅਮੈਰੀਕਨ ਹੈਰੀਟੇਜ਼ ਸੁਸਾਇਟੀ ਦੇ ਡਾ. ਜਸਵੀਰ ਸਿੰਘ ਕੰਗ ਨੇ ਕੀਤੀ ਜਿਨਾਂ ਨੇ ਸਕਰੀਨ ਤੇ ਵੀਡੀਓ ਰਾਹੀਂ ਆਏ ਖਾਸ ਮਹਿਮਾਨਾਂ ਨੂੰ ਪੰਜਬੀਆਂ ਖਾਸ ਕਰ ਸਿੱਖਾਂ ਦੇ ਅਮਰੀਕਾ ਵਿਚਲੇ ਇਤਿਹਾਸ ਨੂੰ ਵੇਰਵੇ ਤੇ ਫੋਟੋਆਂ ਸਹਿਤ ਦਿਖਾਇਆ ਤੇ ਜਿਸ ਤੋਂ ਸਮਾਗਮ ਚ ਸ਼ਾਮਿਲ ਲੋਕ ਪ੍ਰਭਾਵਿਤ ਹੋਏ।

ਇਸ ਖਾਸ ਕਿਤਾਬ ਦੇ ਰੀਲੀਜ ਸਮਾਗਮ ਚ ਜਿਥੇ ਖਾਸ ਸਥਾਨਕ ਪੰਜਾਬੀ ਸ਼ਾਮਿਲ ਸਨ ਉਥੇ ਇਸ ਸਮਾਗਮ ਵਿਚ ਅਸੈਂਬਲੀਮੈਨ ਜੇਮਜ਼ ਗਾਲਾਗਰ, ਪਹਿਲੀ ਬਣੀ ਪੰਜਾਬੀ ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ ਐਸ਼ ਕਾਲੜਾ, ਅਸੈਂਬਲੀ ਮੈਂਬਰ ਜਿਮ ਪੀਟਰਸਨ ਸਮੇਤ ਕਈ ਹੋਰ ਅਮਰੀਕੀ ਆਗੂ ਵੀ ਹਾਜ਼ਰ ਸਨ। ਹਰ ਅਸੈਂਬਲੀ ਮੈਨ ਤੇ ਵੋਮੈਨ ਨੇ ਆਪਣੀ ਤਕਰੀਰ ਵਿੱਚ ਕੈਲੀਫੋਰਨੀਆ ਵਿਚ ਪੰਜਾਬੀ ਸਿੱਖਾਂ ਵੱਲੋਂ ਪਾਏ ਮਹੱਤਵਪੂਰਨ ਯੋਗਦਾਨ ਬਾਰੇ ਇਸ ਕਿਤਾਬ ‘ਚ ਚਾਨਣਾ ਪਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ ਜਸਵੀਰ ਕੰਗ ਨੇ ਸਾਰੇ ਅਸੈਂਬਲੀ ਮੈਂਬਰਾਂ ਨੂੰ ਸਟੇਜ ਤੇ ਬੁਲਾ ਕੇ ਉਨਾਂ ਹੱਥੋਂ ਕਿਤਾਬ ਰੀਲੀਜ ਕਰਵਾਈ।

ਜ਼ਿਕਰਯੋਗ ਹੈ ਕਿ 288 ਸਫਿਆਂ ਦੀ ਇਹ ਕਿਤਾਬ ਅਮਰੀਕਨ ਲੇਖਕ ‘ਲੀ ਤ੍ਰਿਹੂਨ’ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਲੇਖਕ ਨੇ 19ਵੀਂ ਅਤੇ 20ਵੀਂ ਸਦੀ ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਕੈਲੀਫੋਰਨੀਆ ਵਿਚ ਕੀਤੇ ਗਏ ਪ੍ਰਵਾਸ ਨੂੰ ਬਿਆਨ ਕੀਤਾ ਹੈ। ਲੇਖਕ ਵੱਲੋਂ ਉਸ ਸਮੇਂ ਦੌਰਾਨ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦੇ ਖੇਤਾਂ ਅਤੇ ਬਾਗਾਂ ਵਿਚ ਕੀਤੀ ਗਈ ਘੱਟ ਤਨਖਾਹ ‘ਤੇ ਮਜ਼ਦੂਰੀ, ਉਸ ਸਮੇਂ ਦੌਰਾਨ ਪੰਜਾਬੀਆਂ ਨਾਲ ਹੁੰਦਾ ਵਿਤਕਰਾ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ।

ਲੇਖਕ ਨੇ ਪ੍ਰਵਾਸੀ ਪੰਜਾਬੀ ਭਗਤ ਸਿੰਘ ਥਿੰਦ ਦੇ ਅਮਰੀਕੀ ਸੈਨਾ ਵਿਚ ਕੀਤੀ ਗਈ ਸੇਵਾ ਦੇ ਨਾਲ-ਨਾਲ, ਪਹਿਲੇ ਪੰਜਾਬੀ ਕਾਂਗਰਸਮੈਨ ਦਲੀਪ ਸਿੰਘ ਸੌਂਧ ਬਾਰੇ ਵੀ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਅਮਰੀਕਾ ਵਿੱਚ ਬਣਾਏ ਗਏ ਪਹਿਲੇ ਗੁਰਦੁਆਰਾ ਸਾਹਿਬ ਸਟਾਕਟਨ ਦਾ ਵੀ ਵਿਸ਼ੇਸ਼ ਤੌਰ ਤੇ ਜਿਕਰ ਹੈ ਜਿਸਨੂੰ ਦੇਸ਼ ਭਗਤ ਗਦਰੀ ਬਾਬਿਆਂ ਨੇ ਬਣਾਇਅਆ ਸੀ।

ਇਸ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਉਘੇ ਵਿਦਵਾਨ ਡਾ ਗੁਰਦੇਵ ਖੁਸ਼, ਉਘੇ ਬਿਜਨਸਮੈਂਨ ਸਰਬਜੀਤ ਥੀਆੜਾ, ਕਾਂਊਂਟੀ ਸੁਪਵਾਈਜਰ ਕਰਮਦੀਪ ਸਿੰਘ ਬੈਂਸ, ਮਨਜੀਤ ਸੀਬੀਆ ਤੋਂ ਇਲਾਵਾ ਪੰਜਾਬੀ ਅਮੈਰੀਕਨ ਹੈਰੀਟੇਜ਼ ਸੁਸਾਇਟੀ ਯੂਬਾ ਸਿਟੀ ਦੇ ਮੈਂਬਰਾਨ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION