33.1 C
Delhi
Tuesday, May 7, 2024
spot_img
spot_img

ਤਰਨ ਤਾਰਨ ਦੇ ਕਪੜਾ ਵਪਾਰੀ ਗੁਰਜੰਟ ਸਿੰਘ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੋਵੇਂ ਸ਼ੂਟਰ ਗ੍ਰਿਫ਼ਤਾਰ

ਯੈੱਸ ਪੰਜਾਬ
ਤਰਨ ਤਾਰਨ, 23 ਅਕਤੂਬਰ, 2022:
ਲੰਘੀ 11 ਅਕਤੂਬਰ ਨੂੰ ਤਰਨ ਤਾਰਨ ਦੇ ਇਕ ਪਿੰਡ ਵਿੱਚ ਇਕ ਨੌਜਵਾਨ ਕਪੜਾ ਵਪਾਰੀ ਗੁਰਜੰਟ ਸਿੰਘ ਨੂੰ ਉਸਦੀ ਦੁਕਾਨ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਨੇ ਗ੍ਰਿਫ਼ਤਾਰ ਕਰ ਲਿਆ ਹੈ।

ਗੁਰਕੀਰਤ ਅਤੇ ਅਜਮੀਤ ਨਾਂਅ ਦੇ ਦੋਹਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਸਨਿਚਰਵਾਰ ਰਾਤ ਕੀਤੇ ਜਾਣ ਦੀ ਖ਼ਬਰ ਹੈ। ਇਕ ਨੂੰ ਤਰਨ ਤਾਰਨ ਦੇ ਇਕ ਪਿੰਡ ਵਿੱਚੋਂ ਅਤੇ ਦੂਜੇ ਨੂੰ ਅੰਮ੍ਰਿਤਸਰ ਵਿੱਚ ਫ਼ਤਹਿਗੜ੍ਹ ਚੂੜੀਆਂ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।

ਦੋਹਾਂ ਤੋਂ ਹਥਿਆਰ ਅਤੇ ਕਾਰਤੂਸ ਆਦਿ ਵੀ ਬਰਾਮਦ ਕੀਤੇ ਗਏ ਹਨ।

ਗੁਰਜੰਟ ਸਿੰਘ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਵਿਦੇਸ਼ ਬੈਠਾ ਗੈਂਗਸਟਰ ਲਖ਼ਬੀਰ ਸਿੰਘ ਲੰਡਾ ਉਨ੍ਹਾਂ ਤੋਂ 20 ਲੱਖ ਰੁਪਏ ਰੰਗਦਾਰੀ ਮੰਗ ਰਿਹਾ ਸੀ ਅਤੇ ਇਹ ਰਕਮ ਨਾ ਦਿੱਤੇ ਜਾਣ ’ਤੇ ਉਸ ਨੇ ਉਨ੍ਹਾਂ ਦੇ ਬੇਟੇ ਦਾ ਕਤਲ ਕਰਵਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਲਖ਼ਬੀਰ ਲੰਡਾ ਨੇ ਲਈ ਸੀ ਅਤੇ ਦੋਸ਼ ਲਗਾਇਆ ਸੀ ਗੁਰਜੰਟ ਸਿੰਘ ਨੂੰ ਰੰਗਦਾਰੀ ਦੀ ਰਕਮ ਕਰਕੇ ਨਹੀਂ ਸਗੋਂ ਪੁਲਿਸ ਦੀ ਮੁਖ਼ਬੀਰੀ ਕਾਰਨ ਮਾਰਿਆ ਗਿਆ ਸੀ।

ਲੰਡਾ ਦਾ ਦੋਸ਼ ਸੀ ਕਿ ਗੁਰਜੰਟ ਸਿੰਘ ਨੇ ਆਪਣੇ ਚਾਚੇ ਦੇ ਮੁੰਡੇ ਅਰਸ਼ਦੀਪ ਸਣੇ ਉਨ੍ਹਾਂ ਦੇ ਸਾਥੀ ਕੁਝ ਹੋਰ ਨੌਜਵਾਨਾਂ ਨੂੂੰ ਪੁਲਿਸ ਕੋਲ ਮੁਖ਼ਬਰੀ ਕਰਕੇ ਗ੍ਰਿਫ਼ਤਾਰ ਕਰਵਾ ਦਿੱਤਾ ਸੀ ਜਿਸ ਦੀ ਸਜ਼ਾ ਦੇ ਤੌਰ ’ਤੇ ਉਸਦਾ ਕਤਲ ਕੀਤਾ ਗਿਆ ਹੈ।

ਯਾਦ ਰਹੇ ਕਿ ਉਕਤ ਦੋਵੇਂ ਸ਼ੂਟਰ 11 ਅਕਤੂਬਰ ਨੂੰ ਗੁਰਜੰਟ ਸਿੰਘ ਦੀ ਦੁਕਾਨ ’ਤੇ ਆਏ ਸਨ ਅਤੇ ਉਸਨੂੰ ਕਪੜੇ ਵਿਖ਼ਾਉਣ ਲਈ ਕਿਹਾ ਸੀ। ਜਦ ਉਹ ਕਪੜੇ ਲੈਣ ਲਈ ਦੁਕਾਨ ਦੇ ਅੰਦਰ ਗਿਆ ਤਾਂ ਇਹ ਦੋਵੇਂ ਉਸਦੇ ਮਗਰ ਹੋ ਗਏ ਅਤੇ ਦੋਹਾਂ ਨੇ ਆਪੋ ਆਪਣੇ ਹਥਿਆਰਾਂ ਤੋਂ 12 ਤੋਂ 14 ਰੌਂਦ ਤਕ ਫ਼ਾਇਰਿੰਗ ਕਰਕੇ ਗੁਰਜੰਟ ਸਿੰਘ ਨੂੰ ਮੌਕੇ ’ਤੇ ਹੀ ਮਾਰ ਮੁਕਾਇਆ ਅਤੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION