32.1 C
Delhi
Tuesday, May 7, 2024
spot_img
spot_img

ਮਨ ਮਾਨ ਨੂੰ ‘ਰਾਵੀ ਦੀ ਰੀਝ’ ਪੁਸਤਕ ਲਈ ਲਖਬੀਰ ਸਿੰਘ ਜੱਸੀ ਪੁਰਸਕਾਰ ਦਿੱਤਾ; ਸ਼ਬਦਜੋਤ ਵੱਲੋਂ ਸੱਤਵਾਂ ਕਵਿਤਾ ਕੁੰਭ ਸੰਪੂਰਨ

Mann Mann honoured with Lakhbir Singh Jassi Award for her book ‘Ravi Di Reejh’

ਯੈੱਸ ਪੰਜਾਬ
ਲੁਧਿਆਣਾ, 26 ਮਾਰਚ, 2023:
ਅਦਾਰਾ ਸ਼ਬਦਜੋਤ ਵੱਲੋਂ 7ਵਾਂ ਕਵਿਤਾ ਕੁੰਭ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਬਵੰਜਾ ਕਵੀਆਂ ਗੈਰੀ ਫਕੀਰਾ, ਗੁਰਪ੍ਰੀਤ ਕੌਰ ਧਾਲੀਵਾਲ, ਗੁਰਵਿੰਦਰ ਸਿੱਧੂ, ਹਰਪ੍ਰੀਤ ਕੌਰ ਸੰਧੂ, ਹਸਨ, ਕਮਲ, ਰਜੇਸ਼ ਕੁਮਾਰ, ਰੌਸ਼ਨ ਸੱਤਪਾਲ, ਰੂੰਮੀ ਰਾਜ, ਅਨੀ ਕਾਠਗੜ੍ਹ, ਸੰਜੀਵ ਕੁਰਾਲੀਆ, ਸਿੰਘ ਮਾਨਸ, ਸਿਕੰਦਰ ਚੰਦ ਭਾਨ, ਸੀਰਤਪਾਲ, ਪਰਮਜੀਤ ਢਿੱਲੋਂ, ਸੁਖਵਿੰਦਰ ਚਹਿਲ, ਸੋਨੂੰ ਮੰਗਲੀ, ਹਰਸਿਮਰਤ ਕੌਰ, ਹਰਦੀਪ ਸੱਭਰਵਾਲ, ਗਗਨਦੀਪ ਸਿੰਘ ਦੀਪ, ਗੀਤੇਸ਼ਵਰ ਸਿੰਘ, ਮੀਤ, ਪ੍ਰੋ ਗੁਰਪ੍ਰੀਤ ਸਿੰਘ, ਗੁਰੀ ਤੁਰਮਰੀ, ਗੁਰਪ੍ਰੀਤ ਕੌਰ, ਚਰਨਜੀਤ ਸਮਾਲਸਰ, ਜਸਵੀਰ ਫੀਰਾ, ਜਗਜੀਤ ਕੌਰ ਢਿੱਲਵਾਂ, ਜੋਗਿੰਦਰ ਨੂਰਮੀਤ, ਜੋਬਨਰੂਪ ਛੀਨਾ, ਸਵਾਮੀ ਸਰਬਜੀਤ, ਤਲਵਿੰਦਰ ਸ਼ੇਰਗਿੱਲ, ਦਵੀ ਸਿੱਧੂ, ਨਰਿੰਦਰ ਕੌਰ ਮਠਾੜੂ, ਦਿਲਜੀਤ ਬੰਗੀ, ਧਰਵਿੰਦਰ ਸਿੰਘ ਔਲਖ, ਪਰਜਿੰਦਰ ਕੌਰ ਕਲੇਰ, ਪ੍ਰਭਜੋਤ ਰਾਮਪੁਰ, ਧਰਮਿੰਦਰ ਮਸਾਣੀ, ਮਨਜੀਤ ਸੂਖਮ, ਮੁਬਾਰਕ, ਰਣਧੀਰ, ਰਵਨੀਤ ਕੌਰ, ਰਾਕੇਸ਼ ਵਰਮਾ, ਰਿਸ਼ੀ ਹਿਰਦੇਪਾਲ, ਰੂਹੀ ਸਿੰਘ, ਲਾਡੀ ਹੁੰਦਲ਼, ਵਿਰਕ ਪੁਸ਼ਪਿੰਦਰ, ਵੀਰਪਾਲ ਕੌਰ ਮੋਹਲ ਅਤੇ ਐਡਵੋਕੇਟ ਸੁਨੀਤਾ ਮਹਿਮੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਗਈ ।

ਸ਼ਬਦਜੋਤ ਦੇ ਪ੍ਰਬੰਧਕ ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ, ਪਾਲੀ ਖ਼ਾਦਿਮ ਅਤੇ ਮੀਤ ਅਨਮੋਲ ਵੱਲੋਂ ਇਹ ਉਪਰਾਲਾ ਨਵੇਂ ਕਵੀਆਂ ਨੂੰ ਸਮਰੱਥ ਮੰਚ ਪ੍ਰਦਾਨ ਕਰਨ ਦੀ ਸੋਚ ਨਾਲ ਪਿਛਲੇ ਸੱਤ ਸਾਲ ਤੋਂ ਇਹ ਕੁੰਭ ਕਰਵਾਇਆ ਜਾ ਰਿਹਾ ਹੈ । ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲੇ ਇਸ ਕਵਿਤਾ ਕੁੰਭ ਦਾ ਮੰਚ ਸੰਚਾਲਨ ਪ੍ਰਭਜੋਤ ਸੋਹੀ, ਪਾਲੀ ਖਾਦਿਮ ਤੇ ਰਾਜਦੀਪ ਸਿੰਘ ਤੂਰ ਵੱਲੋਂ ਕੀਤਾ ਗਿਆ। 

ਇਸ ਮੌਕੇ ਪੰਜਾਬੀ ਕਵਿੱਤਰੀ ਮਨ ਮਾਨ ਨੂੰ ਉਨ੍ਹਾਂ ਦੀ ਕਾਵਿ ਪੁਸਤਕ ਰਾਵੀ ਦੀ ਰੀਝ ਬਦਲੇ ਸਃ ਲਖਬੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਰਵਿੰਦਰ ਰਵੀ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਹੈ।

ਸਮਾਗਮ ਦੇ ਮਹਿਮਾਨਾਂ ਵਿੱਚ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਬੀਬਾ ਬਲਵੰਤ, ਵਿਜੇ ਵਿਵੇਕ, ਸੱਤਪਾਲ ਭੀਖੀ, ਪੰਜਾਬ ਸਾਹਿੱਤ ਅਕਾਡਮੀ ਚੰਡੀਗੜ੍ਹ ਦੀ ਪ੍ਰਧਾਨ ਡਾਃ ਸਰਬਜੀਤ ਕੌਰ ਸੋਹਲ, ਗੁਰਪ੍ਰੀਤ ਮਾਨਸਾ, ਤ੍ਰਿਲੋਚਨ ਲੋਚੀ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਨਵਜੋਤ ਸਿੰਘ ਜਰਗ ਚੇਅਰਮੈਨ ਜੈਨਕੋ ਪੰਜਾਬ,ਜੈਨਿੰਦਰ ਚੌਹਾਨ, ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ,ਸੁਨੀਲ ਚੰਦਿਆਣਵੀ, ਡਾਃ ਪਰਮਜੀਤ ਸੋਹਲ,ਰਣਜੀਤ ਗਿੱਲ ਜੱਗਾ ( ਫਰਿਜ਼ਨੋ) ਅਮਰੀਕਾ ਰਾਜਵਿੰਦਰ ਸਮਰਾਲਾ, ਨੂਰਕੰਵਲ ਅਤੇ ਸਰਘੀ ਕੌਰ ਬੜਿੰਗ ਆਦਿ ਮੌਜੂਦ ਰਹੇ ।

ਉੱਘੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਕਿਹਾ,” ਅੱਜ ਦਾ ਸਮਾਂ ਨੌਜੁਆਨਾਂ ਲਈ ਖੁਸ਼ਕਿਸਮਤ ਦਾ ਸਮਾਂ ਹੈ ਕਿ ਉਹਨਾਂ ਕੋਲ ਕਵਿਤਾ ਕੁੰਭ ਵਰਗੇ ਮੰਚ ਹਨ ਕਿ ਆਪਣੀ ਕਲਮ ਦਾ ਜੌਹਰ ਵਿਖਾ ਸਕਦੇ ਹਨ। ਉਹ ਸਕੂਨ ਵਿੱਚ ਹਨ ਕਿ ਨੌਜਵਾਨ ਸਿਰਜਕਾਂ ਰਾਹੀਂ ਕਵਿਤਾ ਦਾ ਸੋਹਣਾ ਭਵਿੱਖ ਦੇਖ ਰਹੇ ਹਨ।”

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ, “ਕਵਿਤਾ ਕੁੰਭ ਓਹ ਸਮੁੰਦਰ ਹੈ ਜਿੱਥੋਂ ਸਾਹਿਤ ਦੇ ਸੁੱਚੇ ਮੋਤੀ ਚੁਗੇ ਜਾ ਸਕਦੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨਾ ਕਿਹਾ ਕਿ ਨਵ ਸਿਰਜਕਾਂ ਨੂੰ ਪੰਜਾਬੀ ਕਵਿਤਾ ਦੀ ਸਮੁੱਚੀ ਵਿਰਾਸਤ ਨਾਲ ਰਿਸ਼ਤਾ ਜੋੜਨਾ ਚਾਹੀਦਾ ਹੈ ਕਿਉਂਕਿ ਪੂਰਬਲੇ ਸਿਰਜਕਾਂ ਨੂੰ ਪੜ੍ਹੇ ਬਗੈਰ ਕਲਾਮ ਵਿੱਚ ਪੁਖ਼ਤਗੀ ਸੰਭਵ ਨਹੀਂ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 8ਅਪਰੈਲ ਸਵੇਰੇ 11ਵਜੇ ਨਵੇਂ ਗ਼ਜ਼ਲ ਲੇਖਕਾਂ ਲਈ ਪੰਜਾਬੀ ਗ਼ਜ਼ਲ ਸਿਰਜਣਾ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਉਸਤਾਦ ਗ਼ਜ਼ਲਗੋ ਸੁਲੱਖਣ ਸਿੰਘ ਸਰਹੱਦੀ ਤੇ ਗੁਰਦਿਆਲ ਰੌਸ਼ਨ ਵਿਸ਼ਾ ਮਾਹਿਰ ਹੋਣਗੇ। ਪ੍ਰਧਾਨਗੀ ਉਰਦੂ ਤੇ ਪੰਜਾਬੀ ਕਵੀ ਜਨਾਹ ਸਰਦਾਰ ਪੰਛੀ ਜੀ ਕਰਨਗੇ।

ਅੰਤ ਵਿੱਚ ਸਾਰੇ ਕਵੀਆਂ ਬਾਰੇ ਟਿਪਣੀ ਕਰਦਿਆਂ ਪੰਜਾਬੀ ਕਵੀ ਗੁਰਪ੍ਰੀਤ ਮਾਨਸਾ ਨੇ ਸਾਰੇ ਕਵੀਆਂ ਨੂੰ ਕਿਹਾ,” ਕਵੀ ਨੂੰ ਕਾਵਿ ਰਚਨਾ ਕਰਨ ਲਈ ਦਿਮਾਗ ਤੋਂ ਛੁੱਟੀ ਲੈ ਕੇ ਦਿਲ ਵਾਲੇ ਸਕੂਲ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਕਿਉਕਿ ਕਵਿਤਾ ਸ਼ਬਦ ਤੋਂ ਨਹੀਂ ਦ੍ਰਿਸ਼ ਤੋਂ ਉਪਜਦੀ ਹੈ ਅਤੇ ਮਹਿਸੂਸ ਕੀਤੀ ਜਾਣ ਯੋਗ ਹੋਣੀ ਚਾਹੀਦੀ ਹੈ।” ਰਵਿੰਦਰ ਰਵੀ ਨੇ ਆਏ ਲੇਖਕਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਸਭ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION