31.1 C
Delhi
Wednesday, May 8, 2024
spot_img
spot_img

ਪਿੰਡ ਘਰਾਚੋਂ ਵਿਖੇ ਪੰਚਾਇਤੀ ਜਗਾ ਦੇ ਕਬਜ਼ੇ ਦਾ ਮਾਮਲਾ ਸੁਲਝਿਆ; ਬੀਕੇਯੂ ਉਗਰਾਹਾਂ, ਪੰਚਾਇਤ ਅਤੇ ਪ੍ਰਸਾਸ਼ਨ ਵਿਚਕਾਰ ਹੋਇਆ ਸਮਝੌਤਾ

ਭਵਾਨੀਗੜ੍ਹ, 07 ਸਤੰਬਰ, 2022 (ਦਲਜੀਤ ਕੌਰ ਭਵਾਨੀਗੜ੍ਹ )
ਭਵਾਨੀਗੜ੍ਹ ਦੇ ਨੇੜਲੇ ਪਿੰਡ ਘਰਾਚੋੰ ਵਿਖੇ ਪੰਚਾਇਤੀ ਜਗਾ ਦੇ ਕਬਜੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਚਾਇਤ ਅਤੇ ਪ੍ਰਸਾਸ਼ਨ ਵਿਚਕਾਰ ਚੱਲ ਰਹੇ ਟਕਰਾਅ ਦੌਰਾਨ ਅੱਜ ਦੋਵਾਂ ਧਿਰਾਂ ਨੇ ਸਾਂਝੀ ਮੀਟਿੰਗ ਕਰਕੇ ਮਸਲਾ ਸੁਲਝਾ ਲਿਆ ਹੈ। ਯੂਨੀਅਨ ਦੇ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਗੁਰਮੇਲ ਸਿੰਘ ਸਰਪੰਚ ਨੇ ਦੱਸਿਆ ਕਿ ਇਹ ਮਸਲਾ ਗਲਤ ਫਹਿਮੀਆਂ ਅਤੇ ਆਪਸੀ ਰਾਬਤੇ ਦੀ ਘਾਟ ਕਾਰਨ ਵਧ ਗਿਆ ਸੀ, ਜੋ ਦੋਵਾਂ ਧਿਰਾਂ ਨੇ ਪਿੰਡ ਦੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਹਿਤ ਨੂੰ ਧਿਆਨ ਵਿੱਚ ਰੱਖਦਿਆਂ ਹੱਲ ਕਰ ਲਿਆ ਗਿਆ।

ਇਸ ਸਾਰੇ ਮਸਲੇ ਨੂੰ ਡੀਐੱਪੀ ਮੋਹਿਤ ਅਗਰਵਾਲ ਅਤੇ ਐੱਸ ਐੱਚ ਓ ਪ੍ਰਦੀਪ ਸਿੰਘ ਬਾਜਵਾ ਥਾਣਾ ਭਵਾਨੀਗੜ੍ਹ ਦੀ ਸੂਝਬੂਝ ਨਾਲ ਨਿਪਟਾਇਆ ਗਿਆ। ਜਿਸ ਤੋਂ ਬਾਅਦ ਜਥੇਬੰਦੀ ਉੱਗਰਾਹਾਂ ਦੇ ਜ਼ਿਲਾ ਜਰਨਲ ਸਕੱਤਰ ਦਰਬਾਰਾ ਸਿੰਘ ਵੱਲੋ ਭਵਾਨੀਗੜ੍ਹ ਵਿਖੇ ਲੱਗਣ ਵਾਲੇ ਕੱਲ੍ਹ ਜ਼ਿਲ੍ਹਾ ਪੱਧਰੀ ਪੱਕੇ ਮੋਰਚੇ ਨੂੰ ਖ਼ਤਮ ਕਰਨ ਦਾ ਐਲਾਨ ਵੀ ਕੀਤਾ ਗਿਆ।

ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ ਪਿੰਡ ਘਰਾਂਚੋ ਵਿਖੇ ਸਰਪੰਚ ਗੁਰਮੇਲ ਸਿੰਘ ਵੱਲੋ ਬੱਸ ਸਟੈਂਡ ਬਣਾਉਣ ਦੇ ਨਾਂਅ ਹੇਠ ਕੰਧ ਨੂੰ ਲੈਕੇ ਕਾਫੀ ਦਿਨਾਂ ਤੋ ਪਿੰਡ ਦੇ ਹੀ ਇਕ ਪਰਿਵਾਰ ਨਾਲ ਵਿਵਾਦ ਚੱਲ ਰਹਾ ਸੀ।

ਜਿਸ ਸਬੰਧੀ ਇੱਕ ਪਰਿਵਾਰ ਨਾਲ ਧੱਕਾ ਹੋ ਰਿਹਾ ਸੀ ਤਾਂ ਪੀੜਤ ਪਰਿਵਾਰ ਨੇ ਜੱਥੇਬੰਦੀ ਤੋਂ ਮਦਦ ਦੀ ਗੁਹਾਰ ਲਗਾਈ ਤਾਂ ਪਿੰਡ ਇਕਾਈ ਘਰਾਂਚੋ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਮ ਦਾ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਜੋ ਮਸਲਾ ਹੋਵੇਗਾ, ਉਹ ਗੱਲਬਾਤ ਕਰਕੇ ਬੈਠ ਕੇ ਨਿਬੇੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰ ਸਰਪੰਚ ਕਿਸੇ ਵੀ ਗੱਲਬਾਤ ਵਿੱਚ ਬੈਠਣ ਲਈ ਰਾਜੀ ਨਹੀ ਹੋਇਆ ਅਤੇ ਪਿਛਲੇ ਦਿਨੀ ਸਰਪੰਚ ਵੱਲੋਂ ਵੱਡੀ ਪੁਲਿਸ ਫੋਰਸ ਲਾਕੇ ਦਿਨ ਚੜ੍ਹਦਿਆਂ ਹੀ ਕੰਧ ਢਾਹੁਣ ਲੱਗਿਆ ਤਾਂ ਜਥੇਬੰਦੀ ਦੇ ਆਗੂਆਂ ਅਤੇ ਪਰਿਵਾਰ ਵੱਲੋ ਕੰਧ ਢਾਹੁਣ ਤੋ ਰੋਕਿਆ ਅਤੇ ਉਹਨਾਂ ਨੂੰ ਸਰਪੰਚ ਨੇ ਗ੍ਰਿਫਤਾਰ ਕਰਾ ਦਿੱਤਾ।

ਜਿਸ ਤੋਂ ਬਾਅਦ ਜਥੇਬੰਦੀ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੁਨਾਮ ਪਟਿਆਲਾ ਰੋਡ ਉੱਪਰ ਧਰਨਾ ਲਗਾ ਦਿੱਤਾ ਅਤੇ ਗ੍ਰਿਫਤਾਰ ਕੀਤੇ ਬੰਦਿਆ ਨੂੰ ਫੋਰੀ ਛੱਡਣ ਲਈ ਕਿਹਾ ਜਿਸ ਤੋ ਬਾਅਦ ਆਗੂਆ ਨੂੰ ਅਤੇ ਪਰਿਵਾਰ ਦੇ ਮੈਂਬਰਾ ਨੂੰ ਧਰਨੇ ਵਾਲੀ ਜਗਾ ਉਪਰ ਲਿਆ ਕੇ ਰਿਹਾਅ ਕੀਤਾ ਗਿਆ ਅਤੇ ਉਸ ਤੋਂ ਬਾਅਦ ਜਿਲਾ ਕਮੇਟੀ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਪੰਚ ਵੱਲੋ ਕੀਤੀ ਵਧੀਕੀ ਖਿਲਾਫ਼ ਡੀ ਐੱਸ ਪੀ ਦਫਤਰ ਅਤੇ ਵੀਡੀਓ ਦਫਤਰ ਭਵਾਨੀਗੜ੍ਹ ਵਿਖੇ 8 ਸਤੰਬਰ ਨੂੰ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ।

ਉਸ ਤੋ ਬਾਅਦ ਸਾਰਾ ਪ੍ਰਸਾਸ਼ਨ ਤਰਲੋਮੱਛੀ ਹੋਇਆ ਅਤੇ ਆਗੂਆਂ ਨੂੰ ਗੱਲਬਾਤ ‘ਚ ਆਉਣ ਲਈ ਕਿਹਾ ਪਰ ਆਗੂਆਂ ਨੇ ਕਿਹਾ ਵੀ ਅਸੀਂ ਗੱਲਬਾਤ ਤੋਂ ਨਾ ਪਹਿਲਾਂ ਪਿੱਛੇ ਹਟੇ ਸੀ ਨਾ ਹੀ ਹੁਣ ਪਰ ਜੇ ਸਰਪੰਚ ਆਪਣੀ ਵਧੀਕੀ ਦਾ ਅਹਿਸਾਸ ਕਰਦਾ ਹੈ ਤਾਂ ਅਸੀਂ ਗੱਲਬਾਤ ਵਿੱਚ ਬੈਠਣ ਲਈ ਤਿਆਰ ਹਾਂ।

ਜਿਸ ਤੋ ਬਾਅਦ ਪ੍ਰਸਾਸ਼ਨ ਨੇ ਅੱਜ ਦੋਨਾਂ ਧਿਰਾਂ ਨੂੰ ਗੱਲਬਾਤ ਵਿੱਚ ਬਿਠਾਇਆ ਜਿਸ ਦੌਰਾਨ ਸਰਪੰਚ ਗੁਰਮੇਲ ਸਿੰਘ ਘਰਾਂਚੋ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਕਿਹਾ ਕਿ ਕੰਧ ਉਸੇ ਜਗ੍ਹਾ ਤੇ ਦੁਵਾਰਾ ਕੱਢੀ ਗਈ ਹੈ, ਜਿੱਥੇ ਪਰਿਵਾਰ ਚਾਹੁੰਦਾ ਸੀ ਅਤੇ ਨਾਲ ਹੀ ਕਿਹਾ ਕਿ ਅੱਗੇ ਤੋ ਕੋਈ ਵੀ ਅਜਿਹਾ ਕੰਮ ਹੋਵੇਗਾ ਤਾਂ ਜਥੇਬੰਦੀ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।

ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਭਵਾਨੀਗੜ੍ਹ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਂਚੋ, ਬਲਾਕ ਆਗੂ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਂਚੋ, ਬਲਵਿੰਦਰ ਸਿੰਘ ਘਨੌੜ, ਹਰਜੀਤ ਸਿੰਘ ਮਹਿਲਾ ਚੌਂਕ, ਜਗਤਾਰ ਸਿੰਘ ਲੱਡੀ, ਰਘਵੀਰ ਸਿੰਘ ਘਰਾਚੋਂ, ਕੁਲਦੀਪ ਸਿੰਘ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ, ਗੁਰਦੇਵ ਸਿੰਘ ਆਲੋਅਰਖ ਤੋਂ ਇਲਾਵਾ ਪਿੰਡ ਇਕਾਈ ਘਰਾਂਚੋ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION