33.1 C
Delhi
Tuesday, May 7, 2024
spot_img
spot_img

‘ਹੀਰ’ ਇਕ ਪ੍ਰੇਮ ਕਹਾਣੀ ਨਹੀਂ, ਸਗੋਂ ਇਹ ਪੰਜਾਬੀ ਸਾਹਿਤ ਤੇ ਅਮੀਰ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਹੈ: ਡਾ. ਸੁਮੇਲ ਸਿੰਘ

ਯੈੱਸ ਪੰਜਾਬ
ਬਠਿੰਡਾ, 20 ਜੁਲਾਈ, 2022:
ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਵੱਲੋਂ ਵਾਰਿਸ ਸ਼ਾਹ ਦੀ 300 ਸਾਲਾ ਜਨਮ-ਸ਼ਤਾਬਦੀ ਦੇ ਮੱਦੇਨਜ਼ਰ ਡੀ.ਏ.ਵੀ. ਸਕੂਲ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਆਰ.ਬੀ.ਡੀ.ਏ.ਵੀ. ਸਕੂਲ ਵਿਖੇ ਇਕ ਰੋਜ਼ਾ “ਵਾਰਤਾ-ਵਰਕਸ਼ਾਪ” ਆਯੋਜਿਤ ਕੀਤੀ ਗਈ।

ਇਸ ਮੌਕੇ ਨਾਮਵਾਰ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਹਾਜ਼ਰ ਹੋਏ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਤਕਰੀਬਨ 60 ਸਕੂਲ ਤੇ ਕਾਲਜ ਦੇ ਪੰਜਾਬੀ ਲੈਕਚਰਾਰਾਂ ਨੇ ਇਸ ਭਾਗ ਲਿਆ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਿੰਘ ਨੇ ਸਾਂਝੀ ਕੀਤੀ।

ਇਸ ਮੌਕੇ ਮੁੱਖ ਵਾਰਤਾਕਾਰ ਨਾਮਵਾਰ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਦੀ ਵੱਖ-ਵੱਖ ਸੰਦਰਭਾਂ ਵਿੱਚ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ‘ਹੀਰ’ ਇਕ ਪ੍ਰੇਮ ਕਹਾਣੀ ਹੀ ਨਹੀਂ, ਸਗੋਂ ਇਸ ਤੋਂ ਉੱਪਰ ਇਹ ਪੰਜਾਬੀ ਸਾਹਿਤ ਅਤੇ ਇਸ ਦੇ ਅਮੀਰ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਚੜ੍ਹਦੇ ਪੰਜਾਬ ਦੀ ਤ੍ਰਾਸਦੀ ਹੈ ਕਿ ਸਮੇਂ-ਸਮੇਂ ਦੇ ਇੱਥੋਂ ਦੇ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਨੇ ਇਸ ਲਾਸਾਨੀ ਕਿੱਸੇ ਨੂੰ ਔਰਤ ਮਰਦ ਦੇ ਇਸ਼ਕ ਤੱਕ ਸੀਮਤ ਕਰ ਦਿੱਤਾ, ਜਦੋਂ ਕਿ ਇਸ ਦੀ ਪਹੁੰਚ ਇਸ਼ਕ ਹਕੀਕੀ ਤੱਕ ਹੈ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਬੋਲਦਿਆਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾਂ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਵਿੱਚੋਂ ਅਮੀਰ ਪੰਜਾਬੀ ਵਿਰਸੇ ਦੀ ਮਹਿਕ ਆਉਂਦੀ ਹੋਵੇ।

ਇਸ ਮੌਕੇ ਸ਼ਹਿਰ ਦੀਆਂ ਉੱਘੀਆਂ ਸਾਹਿਤਕ ਸਖ਼ਸ਼ੀਅਤਾਂ ਡਾ. ਅਤਰਜੀਤ, ਮਨਪ੍ਰੀਤ ਟਿਵਾਣਾ, ਸੁਰਿੰਦਰਪ੍ਰੀਤ ਘਣੀਆਂ, ਰਣਬੀਰ ਰਾਣਾ, ਮਲਕੀਤ ਸਿੰਘ ਮਛਾਣਾ ਤੋਂ ਇਲਾਵਾ ਖੋਜ ਅਫ਼ਸਰ ਨਵਪ੍ਰੀਤ ਸਿੰਘ, ਸੀਨੀਅਰ ਸਹਾਇਕ ਮਨਜਿੰਦਰ ਸਿੰਘ, ਸ਼੍ਰੀ ਸੁਖਮਨ ਸਿੰਘ ਚਹਿਲਸਾਬ, ਅਨਿਲ ਕੁਮਾਰ ਥੋਰੀਪਾਲ ਤੇ ਸੁਖਦੀਪ ਸਿੰਘ ਸੁੱਖੀ ਮਾਨ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION