36.1 C
Delhi
Wednesday, May 8, 2024
spot_img
spot_img

DSGMC ਦੇ ਯਤਨਾਂ ਸਦਕਾ Ranjit Singh ਨੂੰ ਮਿਲੀ ਜ਼ਮਾਨਤ; ਤਸ਼ੱਦਦ ਢਾਹੁਣ ਵਾਲਿਆਂ ’ਤੇ ਹੋਵੇ ਕਾਰਵਾਈ: Sirsa, Kalka

ਯੈੱਸ ਪੰਜਾਬ
ਨਵੀਂ ਦਿੱਲੀ, 16 ਮਾਰਚ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਦੇ ਯਤਨਾਂ ਸਦਕਾ ਅੱਜ ਨੌਜਵਾਨ ਰਣਜੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।

ਇਥੇ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਰਣਜੀਤ ਸਿੰਘ ਨੁੰ 32 ਹੋਰ ਨੌਜਵਾਨਾਂ ਦੇ ਨਾਲ ਅਲੀਪੁਰ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 49/21 ਅਧੀਨ ਧਾਰਾ 307 ਤੇ ਹੋਰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਵਿਚੋਂ 32 ਨੁੰ ਜ਼ਮਾਨਤ ਮਿਲ ਗਈ ਸੀ ਪਰ ਰਣਜੀਤ ਸਿੰਘ ਦੀ ਅੱਜ ਰੋਹਿਣੀ ਦੀ ਸੈਸ਼ਨਜ਼ ਅਦਾਲਤ ਦੇ ਜੱਜ ਜਗਦੀਸ਼ ਕੁਮਾਰ ਨੇ ਜ਼ਮਾਨਤ ਮਨਜ਼ੂਰ ਕੀਤੀ ਹੈ।

ਉਹਨਾਂ ਦੱਸਿਆ ਕਿ ਰਣਜੀਤ ਸਿੰਘ ਦਾ ਕੇਸ ਲੜਨ ਵਾਸਤੇ ਸੀਨੀਅਰ ਐਡਵੋਕੇਟ ਆਰ ਐਸ ਚੀਮਾ ਨੇ ਸਹੀ ਮਾਰਗ ਦਰਸ਼ਨ ਕੀਤਾ ਜਿਸਦੀ ਬਦੌਲਤ ਇਹ ਕੇਸ ਲੜਿਆ ਜਿਸ ਵਿਚ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈਲ ਦਿੱਲੀ ਗੁਰਦੁਆਰਾ ਕਮੇਟੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚਾਹਰ, ਜਸਪ੍ਰੀਤ ਰਾਏ, ਜਸਦੀਪ ਸਿੰਘ ਢਿੱਲੋਂ, ਪ੍ਰਤੀਕ ਕੋਹਲੀ, ਸੰਕਲਪ ਕੋਹਲੀ ਅਤੇ ਵਰਿੰਦਰ ਸੰਧੂ ਨੇ ਅਹਿਮ ਰੋਲ ਅਦਾ ਕੀਤਾ। ਉਹਨਾਂ ਦੱਸਿਆ ਕਿ ਬੀਬੀ ਰਵਿੰਦਰ ਕੌਰ ਦਾ ਵੀ ਸਾਰੇ ਕੇਸਾਂ ਦੇ ਲੜਨ ਵਿਚ ਅਹਿਮ ਰੋਲ ਰਿਹਾ ਜਿਹਨਾਂ ਨੇ ਸਾਰੇ ਦਸਤਾਵੇਜ਼ ਤਿਆਰ ਕੀਤੇ।

ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਵੱਲੋਂ ਸਾਰੇ ਵਕੀਲਾਂ, ਬੀਬੀ ਰਵਿੰਦਰ ਕੌਰ ਤੇ ਰਣਜੀਤ ਸਿੰਘ ਦੇ ਭਰਾ ਪਰਦੀਪ ਸਿੰਘ ਤੇ ਚਾਚਾ ਸਤਨਾਮ ਸਿੰਘ ਨੁੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਰਣਜੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਤੇ ਹੁਣ ਵਾਰੀਝ ਕਿ ਜਿਹਨਾਂ ਪੁਲਿਸ ਵਾਲਿਆਂ ਨੇ ਰਣਜੀਤ ਸਿੰਘ ‘ਤੇ ਤਸ਼ੱਦਦ ਢਾਹਿਆ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਅਸੀਂ ਇਕਜੁੱਟ ਰਹੀਏ, ਚੜਦੀਕਲਾ ਵਿਚ ਰਹੀਏ ਤੇ ਜਿਹੜੇ ਸਾਡੇ ਅੰਦਰ ਰਹਿ ਕੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਹਨ, ਉਹਨਾਂ ਤੋਂ ਸੁਚੇਤ ਰਹੀਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION