31.1 C
Delhi
Wednesday, May 8, 2024
spot_img
spot_img

Delhi Police ਵੱਲੋਂ ਸੱਦੇ ਜਾ ਰਹੇ ਕਈ ਲੋਕਾਂ ਦਾ 26 January ਹਿੰਸਾ ਨਾਲ ਕੋਈ ਸੰਬੰਧ ਨਹੀਂ, 9 ਹੋਰ ਅੱਜ ਹੋਣਗੇ ਰਿਹਾਅ: Sirsa

ਯੈੱਸ ਪੰਜਾਬ
ਨਵੀਂ ਦਿੱਲੀ, 24 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਰਾਤ 9 ਹੋਰ ਨੌਜਵਾਨ ਜੋ 26 ਜਨਵਰੀ ਦੀ ਕਥਿਤ ਹਿੰਸਾ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਨ, ਉਹ ਜੇਲ ਵਿਚੋਂ ਰਿਹਾਅ ਹੋ ਰਹੇ ਹਨ ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਜਿਥੇ ਦਿੱਲੀ ਗੁਰਦੁਆਰਾ ਕਮੇਟੀ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਜ਼ਮਾਨਤਾਂ ‘ਤੇ ਰਿਹਾਅ ਕਰਵਾਉਣ ਲਈ ਪੱਬਾਂ ਭਾਰ ਹੈ, ਉਥੇ ਹੀ ਉਹ ਉਹਨਾਂ ਲੋਕਾਂ ਦੀਆਂ ਅਗਾਉਂ ਜ਼ਮਾਨਤਾਂ ਵੀ ਕਰਵਾ ਰਹੀ ਹੈ ਜਿਹਨਾਂ ਖਿਲਾਫ ਦਿੱਲੀ ਪੁਲਿਸ ਨੇ ਨੋਟਿਸ ਕੱਢੇ ਹਨ, ਕੇਸ ਦਰਜ ਕੀਤੇ ਹਨ ਜਦਕਿ ਇਹਨਾਂ ਦਾ 26 ਜਨਵਰੀ ਦੀ ਕਥਿਤ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਰਾਤ ਜੋ ਨੌਜਵਾਨ ਜੇਲ ਵਿਚੋਂ ਰਿਹਾਅ ਹੋ ਰਹੇ ਹਨ, ਉਹਨਾਂ ਵਿਚ ਜਸਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਬੰਗੀ ਨਿਹਾਲ ਸਿੰਘ ਵਾਲਾ, ਮੱਖਣ ਸਿੰਘ ਪੁੱਤਰ ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ, ਗੁਰਪਿੰਦਰ ਸਿੰਘ ਪੁੱਤਰ ਬੂਟਾ ਸਿੰਘ, ਪਰਦੀਪ ਸਿੰਘ ਪੁੱਤਰ ਮੂਲ ਸਿੰਘ ਵਾਸੀ ਜਗਰਾਓਂ ਜ਼ਿਲਾ ਲੁਧਿਆਣਾ, ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਫਾਜ਼ਿਲਕਾ, ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਫਾਜ਼ਿਲਕਾ ਅਤੇ ਵਿੱਕੀ ਪੁੱਤਰ ਠਾਕੁਰ ਸਿੰਘ ਮਾਨਸਾ ਸ਼ਾਮਲ ਹਨ ਜਿਹਨਾਂ ਨੂੰ ਅੱਜ ਰਾਹਤ ਤਿਹਾੜ ਜੇਲ ਵਿਚੋਂ ਅੱਜ ਦੇਰ ਸ਼ਾਮ ਰਿਹਾਅ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਲੋਕਾਂ ਲਈ ਵੀ ਅਗਾਉਂ ਜ਼ਮਾਨਤਾਂ ਹਾਸਲ ਕਰਨ ਵਾਸਤੇ ਕੇਸ ਲੜ ਰਹੀ ਹੈ ਜਿਹਨਾਂ ਦਾ 26 ਜਨਵਰੀ ਦੇ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਪੁਲਿਸ ਉਹਨਾਂ ਨੂੰ ਨੋਟਿਸ ਭੇਜ ਕੇ ਤਲਬ ਕਰ ਰਹੀ ਹੈ।

ਉਹਨਾਂ ਦੱਸਿਆ ਕਿ ਅੱਜ ਵੀ ਇਕ ਕੇਸ ਵਿਚ ਅੰਮ੍ਰਿਤਪਾਲ ਸਿੰਘ ਨੂੰ ਮਾਣਯੋਗ ਜੱਜ ਨੇ ਅਗਾਉਂ ਜ਼ਮਾਨਤ ਦੇ ਦਿੱਤੀ ਜਦਕਿ ਕੱਲ ਵੀ ਜੱਜ ਨੇ ਇਹ ਮੰਨਿਆ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਕੀ ਕੋਈ ਜ਼ਰੂਰਤ ਨਹੀਂ ਤੇ ਖੁਦ ਦਿੱਲੀ ਪੁਲਿਸ ਨੇ ਵੀ ਮੰਨਿਆ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਦੀ ਜ਼ਰੂਰਤ ਨਹੀਂ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਹਨਾਂ ਮਾਮਲਿਆਂ ਤੋਂ ਇਲਾਵਾ ਪਹਿਲਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਅੱਜ 11 ਹੋਰ ਵਿਅਕਤੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਲੱਗ ਗਈਆਂ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਵੱਧ ਤੋਂ ਵੱਧ ਅਗਲੇ ਹਫਤੇ ਤੱਕ ਗ੍ਰਿਫਤਾਰ ਕੀਤੇ ਗਏ ਸਾਰੇ 120 ਵਿਅਕਤੀ ਜ਼ਮਾਨਤ ‘ਤੇ ਰਿਹਾਅ ਹੋ ਜਾਣਗੇ ਤੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਇਸ ਮਿਸ਼ਨ ਵਿਚ ਸਫਲ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION