30.1 C
Delhi
Tuesday, May 7, 2024
spot_img
spot_img

ਲੁਧਿਆਣਾ ਸਿਵਲ ਹਸਪਤਾਲ ਵਿੱਚ ਲਾਸ਼ਾਂ ਬਦਲੀਆਂ; ਭੜਕੇ ਪਰਿਵਾਰਕ ਮੈਂਬਰਾਂ ਨੇ ਲਾਏ ਗੰਭੀਰ ਦੋਸ਼, ਕੀਤੀ ਭੰਨ-ਤੋੜ

Dead bodies exchanged in Ludhiana Civil Hospital; Agitated family members level allegations, create ruckus

ਯੈੱਸ ਪੰਜਾਬ
ਲੁਧਿਆਣਾ, 5 ਜਨਵਰੀ, 2023:
ਲੁਧਿਆਣਾ ਦੇ ਸਿਵਲ ਹਸਪਤਾਲ ਦੇ ‘ਮੌਰਚੁਰੀ’ ਵਿੱਚ ਪਈਆਂ ਦੋ ਲਾਸ਼ਾਂ ਬਦਲ ਜਾਣ ਦੇ ਭੇਤਭਰੇ ਮਾਮਲੇ ਨੂੰ ਲੈ ਕੇ ਇਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨਾ ਕੇਵਲ ਹਸਪਤਾਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਹਨ, ਸਗੋਂ ਹਸਪਤਾਲ ਦੇ ਅੰਦਰ ਹੰਗਾਮਾ ਅਤੇ ਭੰਨ-ਤੋੜ ਵੀ ਕੀਤੀ ਹੈ।

ਪਹਿਲੀ ਜਨਵਰੀ ਨੂੰ ਇਕ ਨੌਜਵਾਨ ਆਯੁਸ਼ਮਾਨ ਦੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ ਜਿਸ ਮਗਰੋਂ ਉਸਦੀ ਲਾਸ਼ ਹਸਪਤਾਲ ਦੀ ‘ਮੌਰਚੁਰੀ’ ਵਿੱਚ ਸੁਰੱਖ਼ਿਅਤ ਰਖ਼ਵਾ ਦਿੱਤੀ ਗਈ ਸੀ ਕਿਉਂਕਿ ਉਸਦੀਆਂ ਭੈਣਾਂ ਅਤੇ ਭਰਾ ਆਦਿ ਨੇ ਵਿਦੇਸ਼ ਤੋਂ ਆਉਣਾ ਸੀ।

ਇਸੇ ਦੇ ਨਾਲ ਹੀ ਇਕ ਹੋਰ ਵਿਅਕਤੀ, ਜਿਸ ਦੀ ਪੀਲੀਏ ਕਾਰਨ ਹਸਪਤਾਲ ਵਿੱਚ ਮੌਤ ਹੋ ਗਈ ਸੀ, ਦੀ ਲਾਸ਼ ਵੀ ‘ਮੌਰਚੁਰੀ’ ਵਿੱਚ ਪਈ ਸੀ।

ਪਤਾ ਲੱਗਾ ਹੈ ਕਿ ਲੰਘੇ ਦਿਨੀਂ ਪੀਲੀਏ ਨਾਲ ਮੌਤ ਹੋਣ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਆਏ ਪਰ ਗ਼ਲਤੀ ਨਾਲ ਉਨ੍ਹਾਂ ਨੂੰ ਉਸ ਨੌਜਵਾਨ ਦੀ ਲਾਸ਼ ਸੌਂਪ ਦਿੱਤੀ ਗਈ ਜਿਸਦੀ ਪਹਿਲੀ ਜਨਵਰੀ ਨੂੰ ਮੌਤ ਹੋਈ ਸੀ।

ਹਸਪਤਾਲ ਦਾ ਦਾਅਵਾ ਹੈ ਕਿ ਦੂਜੇ ਵਿਅਕਤੀ ਦੀ ਲਾਸ਼ ਲੈਣ ਆਏ ਪਰਿਵਾਰਕ ਮੈਂਬਰਾਂ ਤੋਂ ਲਾਸ਼ ਦੀ ਪਛਾਣ ਕਰਵਾਈ ਗਈ ਸੀ ਪਰ ਪਤਾ ਨਹੀਂ ਕਿਵੇਂ ਉਹ ਦੂਜੀ ਲਾਸ਼ ਲੈ ਗਏ ਅਤੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।

ਹੁਣ ਜਦ ਭਰਾ, ਭੈਣ ਆਦਿ ਵਿਦੇਸ਼ ਤੋਂ ਆ ਜਾਣ ਬਾਅਦ ਪਹਿਲੀ ਜਨਵਰੀ ਨੂੰ ਬਿਮਾਰੀ ਨਾਲ ਮਰੇ ਨੌਜਵਾਨ ਦੀ ਲਾਸ਼ ਲੈਣ ਲਈ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਕ ਜੀਅ ਦੀ ਲਾਸ਼ ਨਹੀਂ ਮਿਲੀ ਜਿਸ ’ਤੇ ਹੰਗਾਮਾ ਹੋ ਗਿਆ।

ਪਰਿਾਵਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਵੇਚ ਦਿੱਤੀ ਹੈ। ਇਸ ਦੇ ਚੱਲਦਿਆਂ ਹੰਗਾਮੇ ਦੇ ਨਾਲ ਨਾਲ ਹਸਪਤਾਲ ਵਿੱਚ ਭੰਨ-ਤੋੜ ਵੀ ਕੀਤੀ ਗਈ।

ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਜੇ ਤਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਲਾਸ਼ ਵੇਚੀ ਗਈ ਹੋਵੇ, ਹਾਂ ਗ਼ਲਤੀ ਲੱਗੀ ਹੋ ਸਕਦੀ ਹੈ, ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION