ਅੱਜ-ਨਾਮਾ
ਕਾਂਗਰਸ ਪਾਰਟੀ ਇੱਕ, ਵਿਚਾਰ ਕਈ ਨੇ,
ਵੱਖੋ-ਵੱਖ ਕਈ ਸੁਣਨ ਪਏ ਬੋਲ ਮਿੱਤਰ।
ਲਾਂਘਾ ਖੁੱਲ੍ਹਣ ਲਈ ਮੰਗੀ ਕੋਈ ਸੁੱਖ ਜਾਂਦਾ,
ਕੁੱਟਦਾ ਕੌੜ ਦਾ ਕੋਈ ਪਿਆ ਢੋਲ ਮਿੱਤਰ।
ਕੋਈ ਸਿੱਧੂ ਦੀ ਕਰੀ ਪਿਆ ਸਿਫਤ ਜਾਵੇ,
ਕੋਈ ਰਿਹਾ ਹੈ ਵਿੱਸ ਜਿਹੀ ਘੋਲ ਮਿੱਤਰ।
ਕੋਈ ਵੀ ਗੱਲ ਨਹੀਂ ਠੋਸ ਹੈ ਨਜ਼ਰ ਪੈਂਦੀ,
ਹਰ ਇੱਕ ਗੱਲ ਤੋਂ ਝਲਕਦਾ ਪੋਲ ਮਿੱਤਰ।
ਹਫਤਾ ਇੱਕ ਹੈ ਲਾਂਘੇ ਵਿੱਚ ਰਿਹਾ ਬਾਕੀ,
ਸਥਿਤੀ ਅਜੇ ਵੀ ਸਾਫ ਨਾ ਹੋਈ ਮਿਤਰ।
ਦਾਖਾਂ ਬੀਜਣ ਦੀ ਸੁਣੇ ਜੀ ਬਾਤ ਬੇਸ਼ੱਕ,
ਰੁੱਗ ਕੌੜਾਂ ਦਾ ਜਾਣ ਇਹ ਬੋਈ ਮਿੱਤਰ।
-ਤੀਸ ਮਾਰ ਖਾਂ
7 ਨਵੰਬਰ, 2019