35.1 C
Delhi
Thursday, May 2, 2024
spot_img
spot_img

ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਨੇ ਸਮੂਹਿਕ ਵਿਆਹ ਸਮਾਗਮ ਵਿੱਚ ਨਵ-ਵਿਆਹੇ ਜੋੜਿਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਯੈੱਸ ਪੰਜਾਬ
ਰੂਪਨਗਰ, 13 ਨਵੰਬਰ, 2022:
ਬਾਬਾ ਗਾਜੀਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੇ ਜੋੜਿਆਂ ਲਈ ਸਲਾਨਾ ਸਮੂਹਿਕ ਵਿਆਹ ਸਮਾਗਮ ਸਟੇਡੀਮਮ ਵਿਖੇ ਕਰਵਾਏ ਗਏ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਨਵ ਵਿਆਹੇ ਜੋੜਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਬਾਬਾ ਗਾਜੀ ਦਾਸ ਕਲੱਬ ਵੱਲੋਂ ਕਰਵਾਏ ਜਾਂਦੇ ਸਮਾਜ ਭਲਾਈ ਦੇ ਕੰਮ ਵਿਸ਼ੇਸ਼ ਤੌਰ ਉੱਤੇ ਸਮੂਹਿਕ ਵਿਆਹ ਕਰਵਾਉਣੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਇਨਸਾਨੀਅਤ ਦੀ ਸੇਵਾ ਤੋਂ ਵੱਡਾ ਹੋਰ ਕੋਈ ਕਰਮ ਧਰਮ ਨਹੀ, ਕੰਨਿਆਦਾਨ ਕਰਨਾ ਇੱਕ ਬਹੁਤ ਵੱਡਾ ਕਾਰਜ ਹੈ।

ਉਨ੍ਹਾਂ ਬਾਬਾ ਗਾਜੀ ਦਾਸ ਕਲੱਬ ਨੂੰ ਅੱਗੇ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ, ਖੇਡਾਂ ਅਤੇ ਸਿਹਤ ਸਬੰਧੀ ਕਾਰਜ ਨਿਰੰਤਰ ਜਾਰੀ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕੀ ਬਾਬਾ ਗਾਜ਼ੀ ਦਾਸ ਕਲੱਬ ਵਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਅਜਿਹੇ ਸਮਾਜ ਭਲਾਈ ਦੇ ਕਾਰਜਾਂ ਜਿਵੇਂ ਖੇਡਾਂ, ਖੂਨਦਾਨ ਕੈਂਪ ਅਤੇ ਸਿਹਤ ਸੇਵਾਵਾਂ ਆਦਿ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਦੇ ਆਉਣ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਦੇ ਬਾਰੇ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਾਲ ਕਲੱਬ ਵਲੋਂ ਜੋੜਿਆਂ ਨੂੰ 31-31ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਗਿਆ ਜਦਕਿ ਅਗਲੇ ਸਾਲ ਜੋੜਿਆਂ ਨੂੰ 51-51 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੋੜਿਆਂ ਦੇ ਗੁਰਦੁਆਰਾ ਬਾਬਾ ਗਾਜੀ ਦਾਸ ਵਿਖੇ ਆਨੰਦ ਕਾਰਜ ਕਰਵਾਏ ਗਏ ਹਨ ਅਤੇ ਬਾਕੀ ਦੀਆਂ ਰਸਮਾਂ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਬਣਾਏ ਨਵੇਂ ਖੇਡ ਸਟੇਡੀਅਮ ਵਿਚ ਕੀਤੀਆਂ ਗਈਆਂ।

ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਐਸਐਸਪੀ ਡਾ. ਸੰਦੀਪ ਗਰਗ, ਵਿਧਾਇਕ ਡਾ. ਚਰਨਜੀਤ ਸਿੰਘ, ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਬੱਬੀ ਬਾਦਲ, ਪ੍ਰੋਫੈਸਰ ਵਰਿੰਦਰ ਵਾਲਾ, ਡਾ. ਹਰਜਿੰਦਰ ਕੌਰ, ਜੈਲਦਾਰ ਸਤਵਿੰਦਰ ਸਿੰਘ ਚੌੜੀਆਂ, ਸੁਖਵਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਭੰਗੂ, ਤਰਲੋਚਨ ਸਿੰਘ ਮਾਨ, ਬਲਵਿੰਦਰ ਸਿੰਘ ਚੱਕਲਾ ਸਰਪੰਚ, ਬਿਟੂ ਬਾਜਵਾ ਸਰਪੰਚ, ਦਰਬਾਰਾ ਸਿੰਘ ਚੱਕਲ, ਕੁਲਵੰਤ ਸਿੰਘ ਤਿਰਪੜੀ, ਹਰਬੰਸ ਸਿੰਘ ਕੰਧੋਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਨੰਬਰਦਾਰ ਉਮਰਾਓ ਸਿੰਘ, ਮਨਮੋਹਨ ਸਿੰਘ ਚੀਮਾ, ਦਿਲਸ਼ੇਰ ਸਿੰਘ, ਗੁਰਦੀਪ ਸਿੰਘ ਮਾਹਲ, ਮੇਜਰ ਸਿੰਘ ਮਾਹਲ, ਮੋਹਰ ਸਿੰਘ ਖਾਬੜਾ, ਬਲਦੇਵ ਸਿੰਘ ਚੱਕਲ, ਨਰਿੰਦਰ ਸਿੰਘ ਮਾਵੀ ਆਦਿ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION