36.1 C
Delhi
Wednesday, May 8, 2024
spot_img
spot_img

ਹਵਾਈ ਸੈਨਾ ਵਿੱਚ ਭਰਤੀ ਦੇ ਚਾਹਵਾਨ ਉਮੀਦਵਾਰ 23 ਨਵੰਬਰ ਤਕ ਭਰ ਸਕਦੇ ਹਨ ‘ਆਨਲਾਈਨ’ ਅਰਜ਼ੀ

ਯੈੱਸ ਪੰਜਾਬ
ਪਟਿਆਲਾ, 10 ਨਵੰਬਰ, 2022:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਭਾਰਤੀ ਵਾਯੂ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 23 ਨਵੰਬਰ 2022 ਤੱਕ ਆਨ ਲਾਇਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ।

ਸਿੰਪੀ ਸਿੰਗਲਾ ਨੇ ਦੱਸਿਆ ਕਿ ਭਰਤੀ ਲਈ ਰਜਿਸਟਰੇਸ਼ਨ ਲਈ ਬਿਨੈਕਾਰ https://agnipathvayu.cdac.in/AV/ ਵੈਬਸਾਈਟ ਉਤੇ ਅਪਲਾਈ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਪ੍ਰਾਰਥੀ ਦੀ ਉਮਰ 27 ਜੂਨ ਤੋਂ 27 ਦਸੰਬਰ 2005 (ਦੋਨੋਂ ਦਿਨ ਸ਼ਾਮਲ) ਤੱਕ 21 ਸਾਲ ਹੋਣੀ ਚਾਹੀਦੀ ਹੈ।

ਇਸ ਅਸਾਮੀਆਂ ਲਈ ਜਿਸ ਪ੍ਰਾਰਥੀਆਂ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਮੈਥ, ਫਿਜ਼ਿਕਸ ਅਤੇ ਇੰਗਲਿਸ਼ ਵਿੱਚ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ 3 ਸਾਲ ਦਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਇਲ, ਕੰਪਿਊਟਰ ਸਾਇੰਸ ਅਤੇ ਇੰਸਟਰੂਮੈਂਟਸ਼ਨ ਟੈਕਨੌਲੋਜੀ ਅਤੇ ਇਨਫਰਮੇਸ਼ਨ ਟੈਕਨੌਲੋਜੀ) ਵਿੱਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਉਕਤ ਦਰਸਾਈ ਯੋਗਤਾ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿੱਚੋਂ 50 ਫ਼ੀਸਦੀ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫ਼ੀਸਦੀ ਨੰਬਰ ਹਾਸਲ ਕੀਤੇ ਹੋਣ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਵਾਯੂ ਸੈਨਾ ਦੀਆਂ ਅਸਾਮੀਆਂ ਲਈ ਭਰਤੀ ਦੇ ਟੈਸਟ 18 ਜਨਵਰੀ 2023 ਤੋਂ ਸ਼ੁਰੂ ਹੋਣਗੇ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਪ੍ਰਾਰਥੀਆਂ ਨੂੰ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਅਤੇ ਇਸ ਨਿਯੁਕਤੀ ਦਾ ਸਮਾਂ ਚਾਰ ਸਾਲ ਹੋਵੇਗਾ, ਹਰ ਸਾਲ 10 ਪ੍ਰਤੀਸ਼ਤ ਤਰੱਕੀ ਮਿਲੇਗੀ।

ਉਨ੍ਹਾਂ ਦੱਸਿਆ ਕਿ ਪ੍ਰਾਰਥੀ ਮੈਡੀਕਲ ਮਾਪਦੰਡ, ਯੋਗਤਾ ਤੇ ਨੌਕਰੀ ਸਬੰਧੀ ਹੋਰ ਜਾਣਕਾਰੀ ਅਤੇ ਆਨ ਲਾਈਨ ਫਾਰਮ ਅਪਲਾਈ ਕਰਨ ਲਈ ਉਪਰ ਦਿੱਤੇ ਲਿੰਕ ਉਤੇ ਜਾ ਸਕਦੇ ਹਨ ਜਾਂ ਫੇਰ 011-25694209, 25699606 ਉਤੇ ਸੰਪਰਕ ਕਰ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION