35.6 C
Delhi
Tuesday, April 30, 2024
spot_img
spot_img

BSF ਨੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਦਾਖ਼ਲ ਹੋਇਆ ਡਰੋਨ ਫੁੰਡਿਆ

BSF shoots down drone coming from Pakistan on Indo-Pak border in Amritsar

ਯੈੱਸ ਪੰਜਾਬ
ਅੰਮ੍ਰਿਤਸਰ, 26 ਫ਼ਰਵਰੀ, 2023:
ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਭਾਰਤ ਵਿੱਚ ਦਾਖ਼ਲ ਹੋਏ ਇਕ ਡਰੋਨ ਨੂੂੰ ਐਤਵਾਰ ਤੜਕੇ ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਫੁੰਡ ਕੇ ਹੇਠਾਂ ਸੁੱਟ ਲਿਆ।

ਬੀ.ਐੱਸ.ਐਫ. ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਸਵੇਰੇ 2.11 ਵਜੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਦਸਤਿਆਂ ਨੇ ਪਿੰਡ ਸ਼ਾਹਜ਼ਾਦਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਡਰੋਨ ਦੀ ਆਵਾਜ਼ ਸੁਣੀ।

ਚੌਕਸ ਜਵਾਨਾ ਨੇ ਡਰੋਨ ’ਤੇ ਗੋਲੀਆਂ ਚਲਾਈਆਂ ਜਿਸ ਮਗਰੋਂ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰਕੇ ਪੁਲਿਸ ’ਤੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ।

ਇਲਾਕੇ ਦੀ ਤਲਾਸ਼ੀ ਦੌਰਾਨ ਚੀਨ ਦਾ ਬਣਿਆ ਇੱਕ ਕਾਲੇ ਰੰਗ ਦਾ ਡਰੋਨ ਡੀ.ਜੇ.ਆਈ. ਮੈਟ੍ਰਿਸ ਧੁੱਸੀ ਬੰਨ੍ਹਪਿੰਡ ਸ਼ਾਹਜ਼ਾਦਾ ਤੋਂ ਬਰਾਮਦ ਕੀਤਾ ਗਿਆ।

ਇਸ ਦੇ ਨਾਲ ਇਕ ਬੀ.ਐੱਸ.ਐਫ. ਦੀ ਚੌਕਸੀ ਨੇ ਸਮੱਗਲਰਾਂ ਦੇ ਮਨਸੂਬਿਆਂ ਨੂੰ ਇਕ ਵਾਰ ਫ਼ਿਰ ਅਸਫ਼ਲ ਬਣਾ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION