40.6 C
Delhi
Tuesday, May 7, 2024
spot_img
spot_img

ਅਮਰੀਕਾ ਵਿੱਚ ਲਾਪਤਾ ਭਾਰਤੀ ਮੂਲ ਦੀ ਔਰਤ ਦੀ ਭੇਦਭਰੀ ਮੌਤ, ਮਾਈਕਰੋਸੌਫ਼ਟ ਇੰਜੀਨੀਅਰ ਦੀ ਪਤਨੀ ਸੀ

Body of missing Indian-American Microsoft Engineer’s wife Saujanya Ramamurthy found

ਯੈੱਸ ਪੰਜਾਬ
ਸੈਕਰਾਮੈਂਟੋ, 2 ਮਾਰਚ, 2023 (ਹੁਸਨ ਲੜੋਆ ਬੰਗਾ)
ਭਾਰਤੀ ਮੂਲ ਦੀ ਔਰਤ ਜੋ 25 ਜਨਵਰੀ ਤੋਂ ਲਾਪਤਾ ਸੀ, ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਉਸ ਦਾ ਪਤੀ ਮਾਈਕਰੋ ਸਾਫਟ ਵਿਚ ਸਾਫਟ ਵੇਅਰ ਇੰਜੀਨੀਅਰ ਹੈ। ਸੂਜਨਿਯਾ ਰਾਮਾਮੂਰਤੀ (30) ਆਪਣੇ ਪਤੀ ਮੁਡੰਬੀ ਐਸ ਸ਼੍ਰੀਵਤਸਾ ਨਾਲ ਰੈਡਮੌਂਡ (ਕਿੰਗ ਕਾਊਂਟੀ) ਵਿਚ ਰਹਿੰਦੀ ਸੀ।

ਪੁਲਿਸ ਨੇ ਉਸ ਦੀ ਲਾਸ਼ ਲੇਕ ਸ਼ਾਮਾਮਿਸ਼ ਖੇਤਰ ਵਿਚੋਂ ਬਰਾਮਦ ਕੀਤੀ ਹੈ। ਆਖਰੀ ਵਾਰ ਉਸ ਨੂੰ ਸਿਆਟਲ ਤੋਂ 8 ਕਿਲੋਮੀਟਰ ਦੂਰ ਰੈਡਮੌਂਡ ਵਿਚ ਪਾਰਕ ਮੈਰੀਮੂਰ ਬੈਲ ਅਪਾਰਟਮੈਂਟਸ ਨੇੜੇ ਵੇਖਿਆ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।

ਦੂਸਰੇ ਪਾਸੇ ਮੀਡਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੇ ਸਿਰ ਉਪਰ ਹਥੌੜੇ ਵਰਗੀ ਕਿਸੇ ਚੀਜ਼ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਉਸ ਦੀ ਮੌਤ ਹੋਈ ਹੈ।

ਭਾਰਤੀ ਭਾਈਚਾਰੇ ਵੱਲੋਂ ਉਸ ਦੀ ਲਾਸ਼ ਮੈਸੂਰ (ਭਾਰਤ) ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਰਾਮਾਮੂਰਤੀ ਗਰੈਜ਼ੂਏਸ਼ਨ ਕਰਨ ਉਪਰੰਤ ਅਮਰੀਕਾ ਆਈ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION