30.1 C
Delhi
Wednesday, May 8, 2024
spot_img
spot_img

ਟਰੰਪ ਦੇ ਨਿੱਜੀ ਕਲੱਬ ਅਤੇ ਰਿਹਾਇਸ਼ ’ਤੇ ਛਾਪੇਮਾਰੀ ਬਾਰੇ ਰਾਸ਼ਟਰਪਤੀ ਬਾਈਡਨ ਨੂੰ ਨਹੀਂ ਦਿੱਤੀ ਗਈ ਜਾਣਕਾਰੀ

ਯੈੱਸ ਪੰਜਾਬ
ਸੈਕਰਾਮੈਂਟੋ, 10 ਅਗਸਤ, 2022 (ਹੁਸਨ ਲੜੋਆ ਬੰਗਾ)
ਐਫ ਬੀ ਆਈ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਲੋਰਿਡਾ ਸਥਿੱਤ ਇਕ ਨਿੱਜੀ ਕਲੱਬ ਤੇ ਰਿਹਾਇਸ਼ ਉਪਰ ਮਾਰੇ ਗਏ ਛਾਪੇ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡਨ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਇਹ ਪ੍ਰਗਟਾਵਾ ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕੀਤਾ ਗਿਆ ਹੈ। ਡੋਨਲਡ ਅਮਰੀਕਾ ਦਾ ਪਹਿਲਾ ਸਾਬਕਾ ਰਾਸ਼ਟਰਪਤੀ ਹੈ ਜਿਸ ਵਿਰੁੱਧ ਐਫ ਬੀ ਆਈ ਨੇ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਾਬਕਾ ਰਾਸ਼ਟਰਪਤੀ ਵਿਰੁੱਧ ਅਜਿਹੀ ਕਾਰਵਾਈ ਨਹੀਂ ਕੀਤੀ ਗਈ।

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਰੀਨ ਜੀਨ ਪੀਰੇ ਨੇੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਛਾਪਾ ਮਾਰਨ ਤੋਂ ਪਹਿਲਾਂ ਨਾ ਤਾਂ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਗਿਆ ਤੇ ਨਾ ਹੀ ਉਨਾਂ ਨੂੰ ਨਿੱਜੀ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਸੀ। ਪ੍ਰੈਸ ਸਕੱਤਰ ਅਨੁਸਾਰ ਰਾਸ਼ਟਰਪਤੀ ਨੂੰ ਛਾਪਾ ਮਾਰਨ ਬਾਰੇ ਪਤਾ ਜਨਤਿਕ ਅਖਬਾਰੀ ਰਿਪੋਰਟਾਂ ਤੋਂ ਅਮਰੀਕੀ ਸਮੇ ਅਨੁਸਾਰ ਸੋਮਵਾਰ ਸ਼ਾਮ ਨੂੰ ਲੱਗਾ। ਉਨਾਂ ਕਿਹਾ ਕਿ ਸਾਨੂੰ ਛਾਪੇ ਬਾਰੇ ਆਮ ਅਮਰੀਕੀ ਜਨਤਾ ਵਾਂਗ ਹੀ ਪਤਾ ਲੱਗਾ।

ਉਨਾਂ ਨੇ ਸਪੱਸ਼ਟ ਕੀਤਾ ਕਿ ਨਿਆਂ ਵਿਭਾਗ ਆਪਣੀ ਜਾਂਚ ਕਰਨ ਲਈ ਆਜਾਦ ਹੈ ਤੇ ਰਾਸ਼ਟਰਪਤੀ ਬਾਈਡਨ ਨਿਆਂ ਵਿਭਾਗ ਦੀ ਆਜਾਦੀ ਵਿਚ ਮੁਕੰਮਲ ਵਿਸ਼ਵਾਸ਼ ਰਖਦੇ ਹਨ। ਉਧਰ ਛਾਪੇ ਨੂੰ ਲੈ ਕੇ ਰਾਜਨੀਤੀ ਤੇਜ ਹੋ ਗਈ ਹੈ। ਕੁਝ ਰਿਪਬਲੀਕਨ ਸੰਸਦ ਮੈਂਬਰਾਂ ਨੇ ਐਫ ਬੀ ਆਈ ਦੇ ਛਾਪੇ ਨੂੰ ਰਾਜਨੀਤੀ ਤੋਂ ਪ੍ਰੇਰਤ ਦਸਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਇਆ ਹੈ ਕਿ ਐਫ ਬੀ ਆਈ ਦੀ ਕਾਰਵਾਈ ਉਨਾਂ ਨੂੰ 2024 ਵਿਚ ਰਾਸ਼ਟਰਪਤੀ ਵਜੋਂ ਚੋਣ ਲੜਨ ਤੋਂ ਰੋਕਣ ਲਈ ਕੀਤੀ ਗਈ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION