35.1 C
Delhi
Monday, May 6, 2024
spot_img
spot_img

ਏ.ਡੀ.ਜੀ.ਪੀ. ਐਲ.ਕੇ.ਯਾਦਵ ਅਤੇ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ ਮਾਲੇਰਕੋਟਲਾ ਵਿੱਚ ਚਲਾਇਆ ‘ਸਰਚ ਉਪਰੇਸ਼ਨ’

ਯੈੱਸ ਪੰਜਾਬ
ਮਾਲੇਰਕੋਟਲਾ, 17 ਸਤੰਬਰ, 2022:
ਸ੍ਰੀਮਤੀ ਅਵਨੀਤ ਕੌਰ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਵੱਲੋਂ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 17.09.2022 ਨੂੰ ਡੀ.ਜੀ.ਪੀ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਵਿੱਚ ਸ੍ਰੀ ਐਲ.ਕੇ. ਯਾਦਵ, ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਰਾਈਮ ਅਤੇ ਪੀ.ਬੀ.ਆਈ. ਪੰਜਾਬ, ਚੰਡੀਗੜ੍ਹ ਜੀ ਦੀ ਸਮੁੱਚੀ ਸੁਪਰਵੀਜਨ/ਨਿਗਰਾਨੀ ਹੇਠ ਜਿਲ੍ਹਾ ਮਾਲੇਰਕੋਟਲਾ ਵਿਖੇ ਕਾਰਡਨ ਅਤੇ ਸਰਚ ਉਪਰੇਸਨ (CASO) ਕੀਤਾ ਗਿਆ।

ਇਸ ਸਰਚ ਉਪਰੇਸਨ ਵਿੱਚ ਕਪਤਾਨ ਪੁਲਿਸ (ਸਥਾਨਕ) ਮਾਲੇਰਕੋਟਲਾ ਦੀ ਨਿਗਰਾਨੀ ਹੇਠ ਥਾਣਾ ਸਿਟੀ-1 ਮਾਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗੜ੍ਹ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਦੀ ਨਿਗਰਾਨੀ ਹੇਠ ਥਾਣਾ ਸਿਟੀ-2 ਦੇ ਇਲਾਕਾ ਭੁੱਮਸੀ, ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡ ਖਾਨਪੁਰ ਅਤੇ ਥਾਣਾ ਅਮਰਗੜ੍ਹ ਦੇ ਪਿੰਡ ਬਾਗੜੀਆ ਵਿਖੇ ਡਰੱਗ ਪੈਡਲਰ/ਸਮੱਗਲਰ ਅਤੇ ਗੈਰ ਸਮਾਜਿਕ ਤੱਤਾ ਪਰ ਨਿਰੰਤਰਣ ਰੱਖਣ ਲਈ ਚੈਕਿੰਗ ਕੀਤੀ ਗਈ।

ਇਸ ਸਰਚ ਉਪਰੇਸਨ ਦੌਰਾਨ ਇਲਾਕਿਆ ਨੂੰ ਸੀਲ ਕਰਨ ਲਈ ਕੁੱਲ 12 ਸਪੈਸ਼ਲ ਨਾਕੇ ਲਗਾਏ ਗਏ, ਇਹਨਾਂ ਨਾਂਕਿਆ ਤੋਂ ਇਲਾਵਾ ਸਰਚ ਉਪਰੇਸਨ ਲਈ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਸਮੇਤ ਕੁੱਲ 211 ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਸ੍ਰੀਮਤੀ ਅਵਨੀਤ ਕੌਰ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ-ਕੱਲ ਦੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਡਰੱਗ ਪੈਡਲਰ/ਸਮੱਗਲਰ ਅਤੇ ਗੈਰ ਸਮਾਜਿਕ ਤੱਤਾ ਪਰ ਨਿਰੰਤਰਣ ਰੱਖਣ ਲਈ ਅਤੇ ਆਮ ਪਬਲਿਕ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਂਨੀ ਬਣਾਉਣ ਅਤੇ ਆਮ ਜਨਤਾ ਵਿੱਚ ਭਰੋਸਾ ਪੈਂਦਾ ਕਰਨ ਦੇ ਮਕਸਦ ਨਾਲ ਇਹ ਕਾਰਡਨ ਅਤੇ ਸਰਚ ਉਪਰੇਸਨ ਕੀਤਾ ਗਿਆ ਹੈ। ਉੱਚ ਅਫਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਤਰ੍ਹਾਂ ਦੇ ਸਰਚ ਉਪਰੇਸ਼ਨ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ, ਜਿੰਨ੍ਹਾਂ ਦੇ ਸਾਰਥਕ ਨਤੀਜੇ ਜਲਦ ਹੀ ਸਾਹਮਣੇ ਆਉਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION