35.6 C
Delhi
Tuesday, April 30, 2024
spot_img
spot_img

ਪ੍ਰਸ਼ਾਸਨ ਵੱਲੋਂ ਐਨ.ਆਰ.ਆਈਜ਼. ਨੂੰ 14 ਦਿਨ ਲਈ ਘਰ ਬੈਠਣ ਦੀ ਹਦਾਇਤ

ਨਵਾਂਸ਼ਹਿਰ, 20 ਮਾਰਚ, 2020 –
ਜਰਮਨੀ ਅਤੇ ਇਟਲੀ ਦੀ ਯਾਤਰਾ ਕਰਕੇ ਪਰਤੇ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਮੂਹ ਐਨ.ਆਰ.ਆਈਜ਼. ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘੱਟੋ ਘੱਟ 14 ਦਿਨ ਲਈ ਆਪਣੇ ਘਰ ਹੀ ਬੈਠਣ ਅਤੇ ਇਧਰ ਉਧਰ ਨਾ ਘੁੰਮਣ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰੀ ਪ੍ਰਦੇਸ਼ ਮੰਤਰਾਲੇ ਵਲੋਂ ਭੇਜੀ ਜਾਂਦੀ ਦੇਸ਼ ਦੇ ਹਵਾਈ ਅੱਡਿਆਂ `ਤੇ ਉਤਰਨ ਵਾਲੇ ਭਾਰਤੀਆਂ/ਐਨ.ਆਰ.ਆਈਜ਼. ਦੀ ਸੂਚੀ ਦੀ ਨਿਯਮਿਤ ਸਿਹਤ ਨਿਗਰਾਨੀ 18 ਮੈਡੀਕਲ ਟੀਮਾਂ ਕਾਰਜਸ਼ੀਲ ਕੀਤੀਆ ਗਈਆਂ ਹਨ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਡਵੀਜਨਲ ਕਮਿਸ਼ਨਰ ਰੂਪਨਗਰ ਸ਼੍ਰੀ ਰਾਹੁਲ ਤਿਵਾੜੀ ਦੇ ਜ਼ਿਲ੍ਹੇ ਦੇ ਦੌਰੇ ਮੌਕੇ ਕੀਤਾ ਗਿਆ। ਸ਼੍ਰੀ ਤਿਵਾੜੀ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਪਾਸੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ।

ਉਨ੍ਹਾਂ ਨੇ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰ `ਤੇ ਬਣਾਏ ਕੋਰੋਨਾ ਕੰਟਰੋਲ ਰੂਮ ਜਿਸ ਦਾ ਨੰ: 01823-227471 ਹੈ, `ਤੇ ਫੋਨ ਕਰਕੇ ਹੈਲਪ ਲਾਇਨ `ਤੇ ਮਿਲਦੀ ਜਾਣਕਾਰੀ ਅਤੇ ਸਹਾਇਤਾ ਦਾ ਵੀ ਜਾਇਜਾ ਲਿਆ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੂਰੀ ਸਾਵਧਾਨੀ ਵਰਤਣ ਦੀ ਹਦਾਇਤ ਦਿੰਦਿਆ ਕਿਸੇ ਵੀ ਹੰਗਾਮੀ ਜ਼ਰੂਰਤ ਲਈ ਲੋੜੀਂਦੇ ਕੁਆਰਨਟਾਈਨ/ਆਈਸੋਲੇਟਿਡ ਯੂਨਿਟ ਵੀ ਤਿਆਰ ਰੱਖਣ ਲਈ ਕਿਹਾ।

ਉਨ੍ਹਾਂ ਨੇ ਪਿੰਡਾਂ `ਚ ਕੇਂਦਰੀ ਵਿਦੇਸ਼ ਮੰਤਰਾਲੇ ਵਲੋਂ ਭੇਜੀ ਜਾਂਦੀ ਸੂਚੀ `ਚ ਸ਼ਾਮਿਲ ਲੋਕਾਂ ਦਾ ਨਿਰੀਖਣ ਕਰਨ ਜਾਣ ਵਾਲੀ ਟੀਮ ਪਾਸੋਂ ਰੋਜ਼ਾਨਾ ਰਿਪੋਰਟਿੰਗ ਲੈ ਕੇ ਅਗਲੇ ਦਿਨ ਉਸ ਦਾ ਫੋਨ `ਤੇ ਫਾਲੋ ਅੱਪ ਕਰਦੇ ਰਹਿਣ ਲਈ ਆਖਿਆ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਅਤੇ ਜ਼ਿਲ੍ਹਾ ਪੁਲਿਸ ਦੀ ਨੋਡਲ ਅਫ਼ਸਰ ਦੀਪਿਕਾ ਸਿੰਘ ਨੂੰ ਇਨ੍ਹਾਂ ਟੀਮਾਂ ਦੀ ਵਿਸ਼ੇਸ਼ ਤੌਰ `ਤੇ ਨਿਗਰਾਨੀ ਕਰਦੇ ਰਹਿਣ ਲਈ ਵੀ ਆਖਿਆ।

ਇਸ ਤੋਂ ਪਹਿਲਾ ਅੱਜ ਸਵੇਰ ਵੇਲੇ ਜ਼ਿਲ੍ਹਾ, ਪੁਲਿਸ ਅਤੇ ਸਿਹਤ ਅਧਿਕਾਰੀਆਂ ਦੀ ਹੋਈ ਮੀਟਿੰਗ `ਚ `ਕੰਨਟੇਨਮੈਂਟ ਪਲਾਨ` ਅਧੀਨ ਲਿਆਂਦੇ ਗਏ ਪਿੰਡ ਪਠਲਾਵਾ ਦੀ ਸਥਿਤੀ `ਤੇ ਵਿਚਾਰ ਕਰਦੇ ਹੋਏ, ਪਿੰਡ ਦੇ ਬਾਸ਼ਿੰਦੇ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਵੀ ਅੰਦਰ ਦਾਖਿਲ ਨਾ ਹੋਣ ਦੀਆਂ ਹਦਾਇਤਾਂ ਨੂੰ ਮੁਕੰਮਲ ਰੂਪ ਵਿੱਚ ਤੇ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ।

ਇਸ ਪਲਾਨ ਅਧੀਨ ਪਿੰਡ ਦੇ ਵੀ ਕਿਸੇ ਵਿਅਕਤੀ ਨੂੰ ਹੰਗਾਮੀ ਹਾਲਤ ਤੋਂ ਬਿਨ੍ਹਾਂ ਬਾਹਰ ਨਾ ਜਾਣ ਦੇਣ ਦੀਆਂ ਹਦਾਇਤਾਂ ਵੀ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION