35.6 C
Delhi
Tuesday, April 30, 2024
spot_img
spot_img

ਸਿੱਧੂ ਅਤੇ ਹਰਭਜਨ ਵਿਚਾਲੇ ਹੋਈ ਮੀਟਿੰਗ – ਸਿੱਧੂ ਨੇ ਤਸਵੀਰ ਟਵੀਟ ਕਰਕੇ ਕਿਹਾ, ‘ਸੰਭਾਵਨਾਵਾਂ ਭਰਪੂਰ ਤਸਵੀਰ’

ਯੈੱਸ ਪੰਜਾਬ
ਚੰਡੀਗੜ੍ਹ, 15 ਦਸੰਬਰ, 2021:
ਕ੍ਰਿਕੇਟ ਦੇ ਸਿਤਾਰੇ ਹਰਭਜਨ ਸਿੰਘ ਭੱਜੀ ਨੇ ਬੁੱਧਵਾਰ ਨੂੰ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨਾਲ ਚੰਡੀਗੜ੍ਹ ਵਿਖ਼ੇ ਮੁਲਾਕਾਤ ਕੀਤੀ।

ਇਸ ਮੀਟਿੰਗ ਤੋਂ ਬਾਅਦ ਸ: ਸਿੱਧੂ ਨੇ ਭੱਜੀ ਨਾਲ ਮੀਟਿੰਗ ਦੀ ਇਕ ਤਸਵੀਰ ਟਵੀਟ ਕਰਕੇ ਲਿਖ਼ਿਆ, ‘ਸੰਭਾਵਨਾਵਾਂ ਭਰਪੂਰ ਤਸਵੀਰ..ਸ਼ਾਈਨਿੰਗ ਸਟਾਰ ਭੱਜੀ ਨਾਲ।’

ਇਹ ਸੰਭਾਵਨਾਵਾਂਕੀ ਹਨ, ਇਸ ਦਾ ਖ਼ੁਲਾਸਾ ਤਾਂ ਖ਼ੁਦ ਸ: ਸਿੱਧੂ ਜਾਂ ਭੱਜੀ ਹੀ ਕਰ ਸਕਦੇ ਹਨ ਜਾਂ ਫ਼ਿਰ ਦੋਹਾਂ ਵਿੱਚੋਂ ਕਿਸੇ ਇਕ ਵੱਲੋਂ ਕੋਈ ਰਸਮੀ ਐਲਾਨ ਆਉਣ ਤਕ ਇਹ ਸੰਭਾਵਨਾਵਾਂ ਭੇਤ ਹੀ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਹਰਭਜਨ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਸੰਬੰਧੀ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਹਾਲਾਂਕਿ ‘ਟਰਬੋਨੇਟਰ’ ਨੇ ਇਨ੍ਹਾਂ ਰਿਪੋਰਟਾਂ ਨੂੰ ਖ਼ਾਰਿਜ ਕਰ ਦਿੱਤਾ ਸੀ।

ਹਰਭਜਨ ਸਿੰਘ ਦੀ ਸ: ਸਿੱਧੂ ਨਾਲ ਮੁਲਾਕਾਤ ਭਾਵੇਂ ਕੋਈ ਸੰਕੇਤ ਨਾ ਹੋਵੇ, ਪਰ ਸ: ਸਿੱਧੂ ਵੱਲੋਂ ਟਵੀਟ ਕੀਤੀ ਤਸਵੀਰ ਦੇ ਨਾਲ ਲਿਖ਼ੀ ਕੈਪਸ਼ਨ ਵਿੱਚ ‘ਸੰਭਾਵਨਾਵਾਂ ਭਰਪੂਰ ਤਸਵੀਰ’ ਲਿਖ਼ ਕੇ ਚਰਚਾ ਜ਼ਰੂਰ ਛੇੜ ਦਿੱਤੀ ਗਈ ਹੈ ਹਾਲਾਂਕਿ ਕਾਹਲੀ ਨਾ ਕਰਦੇ ਹੋਏ ਦੋਹਾਂ ਵਿੱਚੋਂ ਘੱਟੋ ਘੱਟ ਕਿਸੇ ਇਕ ਵੱਲੋਂ ਕੋਈ ਅਧਿਕਾਰਤ ਐਲਾਨ ਸਾਹਮਣੇ ਆਉਣ ਦਾ ਇੰਤਜ਼ਾਰ ਕਰਨਾ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION