32.8 C
Delhi
Wednesday, May 15, 2024
spot_img
spot_img

ਭਾਜਪਾ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ, ਮੋਦੀ ਨੇ ਤਾਂ ਮਿਲਣ ਦਾ ਸਮਾਂ ਨਹੀਂ ਦਿੱਤਾ: ਜਾਖ਼ੜ

ਚੰਡੀਗੜ, 27 ਸਤੰਬਰ, 2020:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲੋਂ ਗਠਜੋੜ ਤੋੜਨ ਦੇ ਕੀਤੇ ਐਲਾਣ ਤੇ ਪ੍ਰਤਿਿਆ ਦਿੰਦਿਆਂ ਆਖਿਆ ਹੈ ਕਿ ਅਕਾਲੀ ਦਲ ਨੂੰ ਇਹ ਫੈਸਲਾ ਕਿਸਾਨਾਂ ਦੇ ਗੁੱਸੇ ਤੋਂ ਡਰ ਕੇ ਕਰਨਾ ਪਿਆ ਹੈ ਪਰ ਨਾਲ ਹੀ ਅਕਾਲੀ ਆਗੂਆਂ ਨੂੰ ਪ੍ਰਧਾਨ ਮੰਤਰੀ ਦੇ ਕੋਪ ਦਾ ਭੈਅ ਵੀ ਸਤਾ ਰਿਹਾ ਹੈ।

ਉਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਾਲਤ ਤਾਂ ਚੱਕੀ ਦੇ ਦੋ ਪੁੜਾਂ ਵਿਚਕਾਰ ਫਸੇ ਹੋਣ ਵਰਗੀ ਹੋ ਗਈ ਹੈ ਪਰ ਉਨਾਂ ਨੇ ਐਨਡੀਏ ਛੱਡ ਕੇ ਇਕ ਸਤੰੁਲਣ ਬਣਾਉਣ ਦੀ ਕੋਸ਼ਿਸ ਕੀਤੀ ਹੈ।

ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਹਾਲੇ ਵੀ ਭਾਜਪਾ ਨਾਲੋਂ ਸਬੰਧ ਨਹੀਂ ਸੀ ਤੋੜਨਾ ਚਾਹੁੰਦੇ ਅਤੇ ਇਸੇ ਤਰਾਂ ਭਾਜਪਾ ਨਾਲ ਚਿਪਕੇ ਰਹਿਣਾ ਚਾਹੁੰਦੇ ਸਨ ਤਾਂਹੀ ਤਾਂ ਉਨਾਂ ਨੇ ਭਾਜਪਾ ਵੱਲੋਂ ਉਨਾਂ ਨੂੰ ਵਜਾਰਤ ਵਿਚੋਂ ਬਾਹਰ ਦਾ ਰਾਸਤਾ ਵਿਖਾ ਦਿੱਤੇ ਜਾਣ ਤੋਂ ਬਾਅਦ ਵੀ ਅਕਾਲੀ ਦਲ ਨੇ ਐਨਡੀਏ ਤੋਂ ਅੱਡ ਹੋਣ ਦਾ ਐਲਾਣ ਨਹੀਂ ਸੀ ਕੀਤਾ।

ਇੱਥੋਂ ਤੱਕ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਮਿਸਰਤ ਕੌਰ ਬਾਦਲ ਤਾਂ ਹਾਲੇ ਵੀ ਆਖ ਰਹੇ ਸਨ ਕਿ ਉਹ ਇੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ ਨਹੀਂ ਮੰਨਦੇ ਬਲਕਿ ਕਿਸਾਨ ਇੰਨਾਂ ਕਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਤਾਂ ਹਾਲੇ ਭਾਜਪਾ ਤੋਂ ਮੁੜ ਵਾਪਸੀ ਦੇ ਸੁਨੇਹੇ ਦੀ ਆਸ ਲਗਾਈ ਬੈਠੇ ਸਨ, ਪਰ ਪ੍ਰਧਾਨ ਮੰਤਰੀ ਤਾਂ ਕੀ ਕੋਈ ਹੋਰ ਸੀਨਿਅਰ ਭਾਜਪਾ ਆਗੂ ਵੀ ਇੰਨਾਂ ਨੂੰ ਮਿਲਣ ਲਈ ਤਿਆਰ ਨਹੀਂ ਹੋਇਆ ਅਤੇ ਮਿਲਣ ਲਈ ਸਮਾਂ ਮੰਗਣ ਦੀ ਉਨਾਂ ਦੀ ਅਪੀਲ ਤੇ ਵੀ ਕਿਸੇ ਨੇ ਹੁੰਘਾਰਾ ਨਹੀਂ ਭਰਿਆ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਭਾਜਪਾ ਵੱਲੋਂ ਇਕ ਸਪੱਸ਼ਟ ਸੰਕੇਤ ਸੀ ਕਿ ਉਹ ਹੁਣ ਅਕਾਲੀ ਦਲ ਨਾਲ ਕੋਈ ਰਿਸਤਾ ਨਹੀਂ ਰੱਖਣਾ ਚਾਹੁੰਦੇ ਅਤੇ ਉਹ ਅਕਾਲੀ ਦਲ ਦੇ ਵਜਾਰਤ ਤੋਂ ਅੱਡ ਹੋ ਕੇ ਵੀ ਗਠਜੋੜ ਵਿਚ ਬਣੇ ਰਹਿਣ ਦੇ ਢਕਵੰਜ ਨੂੰ ਵੀ ਬਰਦਾਸਤ ਕਰਨ ਨੂੰ ਤਿਆਰ ਨਹੀਂ ਹਨ।

ਉਨਾਂ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਉਹ ਗਠਬੰਧਨ ਤੋੜਨ ਦਾ ਪਾਪ ਵੀ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦੀ। ਉਨਾਂ ਨੇ ਕਿਹਾ ਕਿ ਭਾਜਪਾ ਦੇ ਇਸ ਰੁੱਖੇ ਅਤੇ ਅਪਮਾਨਿਤ ਕਰਨ ਵਾਲੇ ਵਿਹਾਰ ਨੇ ਅਕਾਲੀ ਦਲ ਕੋਲ ਕੋਈ ਹੋਰ ਰਾਹ ਹੀ ਨਹੀਂ ਸੀ ਛੱਡਿਆ ਅਤੇ ਅਕਾਲੀ ਦਲ ਕੋਲ ਜੋ ਮਾੜਾ ਮੋਟਾ ਸਵੈਮਾਣ ਬਚਿਆ ਸੀ ਉਸ ਅਨੁਸਾਰ ਉਨਾਂ ਕੋਲ ਤੋੜਵਿਛੋੜਾ ਹੀ ਇਕ ਮਾਤਰ ਵਿਕਲਪ ਰਹਿ ਗਿਆ ਸੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION