31.7 C
Delhi
Sunday, May 5, 2024
spot_img
spot_img

ਮਲਵਿੰਦਰ ਸਿੰਘ ਜੱਗੀ ਨੇ ਮੁੱਖ ਪ੍ਰਸਾਸ਼ਕ ਪੁੱਡਾ ਦਾ ਅਹੁਦਾ ਸੰਭਾਲਿਆ, ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਸਵਾਗਤ

ਐਸ.ਏ.ਐਸ. ਨਗਰ, 17 ਅਗਸਤ, 2020 –

2005 ਬੈਚ ਦੇ ਆਈ.ਏ.ਐਸ ਅਧਿਕਾਰੀ ਸ਼੍ਰੀ ਮਲਵਿੰਦਰ ਸਿੰਘ ਜੱਗੀ ਨੇ ਅੱਜ ਮੁੱਖ ਪ੍ਰਸਾਸ਼ਕ ਪੁੱਡਾ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਸਮੇਂ ਉਹਨਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਭਰਵਾਂ ਸਵਾਗਤ ਕੀਤਾ। ਇਸ ਉਪਰੰਤ ਸ. ਜੱਗੀ ਨੇ ਪੁੱਡਾ ਦੇ ਕੰਮਾਂ ਅਤੇ ਪ੍ਰਸ਼ਾਸ਼ਨ ਦੀ ਸੰਖੇਪ ਜਾਣਕਾਰੀ ਪੁੱਡਾ ਦੇ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ।

ਉਨ੍ਹਾਂ ਨੇ ਪੁੱਡਾ ਦੇ ਕੰਮਾਂ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਪਹਿਲਾਂ ਸ. ਜੱਗੀ ਸਪੈਸ਼ਲ ਸੈਕਟਰੀ ਸਿੱਖਿਆ ਦੇ ਅਹੁਦੇ ਤੇ ਤੈਨਾਤ ਸਨ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ, ਐੱਮ.ਡੀ ਸ਼ੂਗਰਫੈੱਡ ਅਤੇ ਡਾਇਰੈਕਟਰ ਵੈਲਫੇਅਰ ਤੋਂ ਇਲਾਵਾ ਹੋਰ ਕਈ ਅਹਿਮ ਅਹੁਦਿਆਂ ਤੇ ਤੈਨਾਤ ਰਹਿ ਚੁੱਕੇ ਹਨ।

ਸ. ਜੱਗੀ ਦਾ ਸਵਾਗਤ ਕਰਨ ਸਮੇਂ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਮਨਦੀਪ ਸਿੰਘ ਲਾਚੋਵਾਲ, ਉੱਪ-ਪ੍ਰਧਾਨ ਇੰਜੀ. ਅਨੁਜ ਸਹਿਗਲ, ਪੁੱਡਾ ਦੇ ਇੰਜੀ.-ਇੰਨ-ਚੀਫ ਇੰਜੀ. ਰਾਜੀਵ ਮੋਦਗਿੱਲ, ਗਮਾਡਾ ਦੇ ਮੁੱਖ ਇੰਜੀਨੀਅਰ ਇੰਜੀ. ਦਵਿੰਦਰ ਸਿੰਘ,ਇੰਜੀ. ਬਲਜਿੰਦਰ ਸਿੰਘ, ਇੰਜੀ.ਪਰਮਿੰਦਰ ਸਿੰਘ, ਇੰਜੀ. ਵਰੁਣ ਗਰਗ, ਇੰਜੀ. ਪੰਕਜ ਮਹਿਮੀ ਸ਼੍ਰੀ ਏ.ਕੇ. ਬਾਤਿਸ਼ ਅਤੇ ਹੋਰ ਬਹੁਤ ਸਾਰੇ ਇੰਜੀਨੀਅਰਜ਼ ਮੌਜੂਦ ਸਨ।


ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’



ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION