35.1 C
Delhi
Tuesday, May 14, 2024
spot_img
spot_img

33ਵੀਆਂ ਆਸਟ੍ਰੇਲੀਆਈ Sikh Games 2021 Perth ਵਿਖੇ 2-3-4 ਅਪ੍ਰੈਲ ਨੂੰ

ਯੈੱਸ ਪੰਜਾਬ
ਚੰਡੀਗੜ੍ਹ , 27 ਮਾਰਚ, 2021 –
ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਅਤ 1988 ਤੋਂ ਹਾਕੀ ਮੁਕਾਬਲਿਆਂ ਨਾਲ ਹੋਈ ਸੀ ਪਿਛਲੇ 33 ਸਾਲ ਦੇ ਆਪਣੇ ਖੇਡ ਇਤਿਹਾਸ ਵਿੱਚ ਇਨ੍ਹਾਂ ਖੇਡਾਂ ਨੇ ਇਕ ਨਿਵੇਕਲਾ ਇਤਿਹਾਸ ਜਡ਼ਿਆ ਹੈ ਅਤੇ ਪੰਜਾਬੀਆਂ ਦੀ ਪਹਿਚਾਣ ਨੂੰ ਪੂਰੀ ਦੁਨੀਆਂ ਦੇ ਵਿੱਚ ਬਿਖੇਰਿਆ ਹੈ ।

ਆਸਟ੍ਰੇਲੀਅਨ ਸਿੱਖ ਖੇਡਾਂ ਜਿੱਥੇ ਆਪਣੇ ਸਿੱਖ ਭਾਈਚਾਰੇ ਨੂੰ ਇੱਕ ਮੰਚ ਉੱਤੇ ਇਕੱਠਾ ਕਰਦੀਆਂ ਹਨ ਉਥੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਦੀਆਂ ਹਨ ਇਨ੍ਹਾਂ ਖੇਡਾਂ ਦੇ ਆਯੋਜਨ ਨਾਲ ਪੰਜਾਬੀ ਭਾਈਚਾਰੇ ਦੀਆਂ ਆਸਟ੍ਰੇਲੀਆਈ ਸਰਕਾਰਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੱਲ ਹੁੰਦੀਆਂ ਹਨ ਸਿੱਖ ਕੌਮ ਇਸ ਲਈ ਵੀ ਵਧਾਈ ਦੀ ਪਾਤਰ ਹੈ ਕਿ ਵਿਸ਼ਵ ਪੱਧਰੀ ਓਲੰਪਿਕ ਖੇਡਾਂ ਦੇ ਮੁਕਾਬਲਿਆਂ ਤੋਂ ਬਾਅਦ ਕਿਸੇ ਕੌਮ ਨੇ ਓਲੰਪਿਕ ਖੇਡਾਂ ਦੀ ਤਰਜ਼ ਤੇ ਉੱਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜੇਕਰ ਕੋਈ ਕਦਮ ਚੁੱਕਿਆ ਹੈ ਓੁਸਦਾ ਵੱਡਾ ਸਿਹਰਾ ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਨੂੰ ਜਾਂਦਾ ਹੈ 33 ਸਾਲ ਦਾ ਪੈਂਡਾ ਬਹੁਤ ਲੰਬਾ ਹੁੰਦਾ ਹੈ ਉਸ ਦਾ ਸਿਹਰਾ ਆਸਟ੍ਰੇਲੀਅਨ ਸਿੱਖ ਭਾਈਚਾਰੇ ਨੂੰ ਜਾਂਦਾ ਹੈ ਪਰ ਨਿਰਵਿਘਨ ਆਸਟ੍ਰੇਲੀਅਨ ਸਿੱਖ ਖੇਡਾਂ ਹਰ ਸਾਲ ਹੋ ਰਹੀਆਂ ਹਨ ਭਾਵੇਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਆਸਟ੍ਰੇਲੀਅਨ ਸਿੱਖ ਖੇਡਾਂ ਨਹੀਂ ਹੋ ਸਕੀਆਂ ਪਰ ਇਸ ਵਾਰ 33ਵੀਆਂ ਆਸਟ੍ਰੇਲੀਆ ਖੇਡਾਂ 2-3-4 ਅਪ੍ਰੈਲ 2021 ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਕਾਰਟਨ ਖੇਡ ਸਟੇਡੀਅਮ ਵਿਖੇ ਹੋ ਰਹੀਆਂ ਹਨ ਇਹ ਖੇਡਾਂ ਹਰ ਸਾਲ ਈਸਟਰ ਵੀਕਐਂਡ ਦੇ ਉੱਤੇ ਹੀ ਹੁੰਦੀਆਂ ਹਨ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਆਸਟ੍ਰੇਲੀਆ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਆਪਣਾ ਤਨ ਮਨ ਧਨ ਖੇਡਾਂ ਦੇ ਨੇਪਰੇ ਲਾ ਰਹੀ ਹੈ ।ਕੌਂਸਲ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਕੈਲੇ ਸਕੱਤਰ ਅਮਰਜੀਤ ਸਿੰਘ ਪਾਬਲਾ ਮੀਡੀਆ ਅਤੇ ਸੱਭਿਆਚਰਕ ਕੋਆਰਡੀਨੇਟਰ ਮਨਜੀਤ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੀ ਪੂਰੀ ਖੇਡਾਂ ਦੀ ਕਾਮਯਾਬੀ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੀ ਹੈ ।

ਇਸ ਵਾਰ ਦੇ ਖੇਡ ਮੁਕਾਬਲਿਆਂ ਵਿੱਚ ਕਬੱਡੀ ਹਾਕੀ ਬਾਸਕਟਬਾਲ ਬੈਡਮਿੰਟਨ ਕ੍ਰਿਕਟ ਕੁਸ਼ਤੀਆਂ ਨੈੱਟਬਾਲ ਆਦਿ ਖੇਡਾਂ ਦੇ ਮੁਕਾਬਲੇ ਖੇਡਾਂ ਦਾ ਮੁੱਖ ਆਕਰਸ਼ਣ ਹੋਣਗੇ ।

ਇਸ ਵਾਰ ਕੋਰੋਨਾ ਮਾਂਹਾਂਮਾਰੀ ਕਾਰਨ ਵਿਦੇਸ਼ੀ ਖਿਡਾਰੀਆਂ ਅਤੇ ਵਿਦੇਸ਼ੀ ਮਹਿਮਾਨਾਂ ਦੀ ਆਮਦ ਕਾਫੀ ਘਟੇਗੀ ਇਸ ਤੋਂ ਇਲਾਵਾ ਕੋਵਿਡ 2019 ਦੇ ਕਾਰਨ ਆਸਟ੍ਰੇਲੀਆ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਰਥ ਸਿੱਖ ਖੇਡਾਂ ਦੇ ਸਹਿਯੋਗ ਵਜੋਂ ਬਾਕੀ ਸਟੇਟਾ ਆਪੋ ਆਪਣੇ ਸਹਿਰਾਂ ਦੇ ਵਿੱਚ ਸਿੱਖ ਖੇਡਾਂ ਕਰਵਾਉਣ ਗਏ ਜਿਸਤਰਾਂ ਨਿਓੂਸ ਸਾਓੂਥ ਵੇਲਜ ਦੀਆਂ ਸਿੱਖ ਖੇਡਾਂ 3 ਅਤੇ 4 ਅਪ੍ਰੈਲ ਨੂੰ ਸਿਡਨੀ ਕਿਓੂਨਜ਼ਲੈੰਡ ਦੀਆਂ ਸਿੱਖ ਖੇਡਾਂ 2 ਅਤੇ 3 ਅਪ੍ਰੈਲ ਨੂੰ ਇਸੇਤਰਾਂ ਦੂਜੇ ਸੂਬੇ ਵੀ ਇੰਨਾ ਤਰੀਕਾ ਵਿੱਚ ਹੀ ਪਰਥ ਸਿੱਖ ਖੇਡਾਂ ਨੂੰ ਸਮਰਪਿਤ ਹੋਕੇ ਪ੍ਰਬੰਧਕ ਆਪੋ ਆਪਣੇ ਸਹਿਰਾ ਵਿੱਚ ਖੇਡਾਂ ਕਰਵਾਉਣਗੇ ।

ਮੈਨੂੰ 2019 ਵਿੱਚ ਜੂਨ ਮਹੀਨੇ ਗਿ੍ਫਿਥ ਸਹਿਰ ਦਾ ਸ਼ਹੀਦੀ ਖੇਡ ਮੇਲਾ ਵੇਖਣ ਦਾ ਮੌਕਾ ਮਿਲਿਆ ਸੀ ਵੱਖ ਵੱਖ ਸੂਬਿਆਂ ਅਤੇ ਮੁਲਕਾਂ ਤੋਂ ਬੜੀ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਇਨ੍ਹਾਂ ਖੇਡਾਂ ਨੂੰ ਵੇਖਣ ਆਇਆ ਹੋਇਆ ਸੀ ਭਾਵੇਂ ਖੇਡ ਮੁਕਾਬਲੇ ਵੱਡੇ ਪੱਧਰ ਦੇ ਨਹੀਂ ਸਨ ਪਰ ਆਪਸੀ ਭਾਈਚਾਰਕ ਸਾਂਝ ਪਿਆਰ ਦੇ ਪੱਧਰ ਦੀ ਤਾਰੀਫ ਤਾਂ ਉੱਥੇ ਵੇਖਿਆਂ ਹੀ ਬਣਦੀ ਸੀ ਲੋਕ ਇਕ ਇਕ ਸਾਲ ਪਹਿਲਾਂ ਖੇਡਾਂ ਵੇਖਣ ਲਈ ਉਥੇ ਆਪਣੇ ਕਮਰੇ ਬੁੱਕ ਕਰਵਾਉਂਦੇ ਹਨ ਅਤੇ ਫਿਰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਡੀ ਗਿਣਤੀ ਵਿਚ ਪਰਵਾਰਾਂ ਸਮੇਤ ਖੇਡਾਂ ਵੇਖਣ ਲਈ ਆਉਂਦੇ ਹਨ ਇਸ ਤੋਂ ਪਹਿਲਾਂ ਮੈਨੂੰ ਸਿਡਨੀ ਓਲੰਪਿਕ ਖੇਡਾਂ 2000 ਦੀ ਕਵਰੇਜ ਮੌਕੇ ਵੀ ਆਸਟਰੇਲਿਆਈ ਸਿੱਖ ਖੇਡਾਂ ਦੀ ਕਵਰੇਜ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਲੰਬੇ ਅਰਸੇ ਤੋਂ ਮੇਰੇ ਜ਼ਿਹਨ ਵਿੱਚ ਜ਼ਰੂਰ ਸੀ ਕਿ ਇੱਕ ਵਾਰ ਸਿੱਖ ਖੇਡਾਂ ਨੂੰ ਕਵਰ ਜ਼ਰੂਰ ਕਰਨਾ ਹੈ ਪਰ ਇਸ ਵਾਰ ਕਰੋਨਾ ਕਾਰਨ ਫਿਰ ਸਬੱਬ ਨਹੀਂ ਬਣਿਆ ।

ਆਸਟਰੇਲਿਆਈ ਸਿੱਖ ਖੇਡਾਂ ਦੀ ਤਰਜ਼ ਉੱਤੇ ਨਿਓੂਜ਼ੀਲੈਂਡ ਵਾਲਿਆਂ ਨੇ ਵੀਸਿੱਖ ਖੇਡਾਂ ਦੇ ਮੁਕਾਬਲੇ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ ਪਿਛਲੀ ਵਾਰ ਉਨ੍ਹਾਂ ਨੇ ਖੇਡਾਂ ਦਾ ਸਫਲ ਆਯੋਜਨ ਕੀਤਾ ਇਸ ਤੋਂ ਇਲਾਵਾ ਇਕ ਵੱਡੇ ਸਪੋਰਟਸ ਕੰਪਲੈਕਸ ਦੀ ਵੀ ਸਥਾਪਨਾ ਕੀਤੀ ਹੈ ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਇਸ ਬਦਲੇ ਵਧਾਈ ਦਾ ਪਾਤਰ ਹੈ ਹਾਲਾਂਕਿ ਇਸ ਤਰ੍ਹਾਂ ਦੀ ਸ਼ੁਰੂਆਤ ਇੰਗਲੈਂਡ ਕੈਨੇਡਾ ਜਾਂ ਅਮਰੀਕਾ ਵਾਲਿਆਂ ਨੂੰ ਪਹਿਲਾਂ ਕਰਨੀ ਚਾਹੀਦੀ ਸੀ ਕਿਉਂਕਿ ਸਿੱਖ ਬਹੁਤ ਸਮਾਂ ਪਹਿਲਾਂ ਤੋਂ ਹੀ ਉਨ੍ਹਾਂ ਮੁਲਕਾਂ ਵਿੱਚ ਵਸਦੇ ਆ ਰਹੇ ਹਨ ਜੇਕਰ ਸਾਰੇ ਮੁਲਕ ਜਿੱਥੇ ਜਿੱਥੇ ਸਿੱਖ ਭਾਈਚਾਰਾ ਅਤੇ ਪੰਜਾਬੀ ਲੋਕ ਵੱਸਦੇ ਹਨ ਉਹ ਵਿਸ਼ਵ ਪੱਧਰ ਤੇ ਸਿੱਖ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਕਰਨ ਉਸ ਨਾਲ ਜਿੱਥੇ ਸਿੱਖਾਂ ਦੀ ਖੇਡ ਭਾਵਨਾ ਦੀ ਲਹਿਰ ਪੂਰੀ ਦੁਨੀਆਂ ਵਿੱਚ ਫੈਲੇਗੀ ਉਥੇ ਸਿੱਖਾਂ ਦੀ ਪਹਿਚਾਣ ਦੀ ਮਹਿਕ ਵਿਸ਼ਵ ਪੱਧਰ ਤੇ ਹੋਰ ਮਜ਼ਬੂਤ ਹੋਵੇਗੀ ।

33ਵੀਆਂ ਪਰਥ ਆਸਟਰੇਲਿਆਈ ਸਿੱਖ ਖੇਡਾਂ ਅਤੇ ਹੋਰਨਾਂ ਸ਼ਹਿਰਾਂ ਵਿੱਚ ਸਿੱਖ ਖੇਡਾਂ ਨੂੰ ਕਰਵਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਅਤੇ ਪ੍ਰਬੰਧਕਾਂ ਨੂੰ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸਾਡੀਆਂ ਲੱਖ ਲੱਖ ਸ਼ੁਭਕਾਮਨਾਵਾਂ ਪਰਮਾਤਮਾ ਤੁਹਾਨੂੰ ਵੱਡੀਆਂ ਤਰੱਕੀਆਂ ਅਤੇ ਕਾਮਯਾਬੀਆਂ ਦੇਵੇ ਯਤਨ ਕਰਾਂਗੇ ਕਿ ਖੇਡ ਮੈਦਾਨ ਬੋਲਦਾ ਹੈ ਮੈਗਜ਼ੀਨ ਉੱਤੇ ਤਿੰਨੇ ਦਿਨ ਖੇਡ ਮੁਕਾਬਲਿਆਂ ਦੀ ਲਾਈਵ ਕਵਰੇਜ ਹੋਵੇ । ਰੱਬ ਰਾਖਾ!

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION