29 C
Delhi
Wednesday, May 8, 2024
spot_img
spot_img

ਖ਼ਾਣਾ ਖ਼ਾ ਕੇ ਪਰਤ ਰਹੇ ਦੋਸਤਾਂ ਦੀ ਕਾਰ ਹਾਦਸੇ ਦਾ ਸ਼ਿਕਾਰ, ਇਕ ਨੌਜਵਾਨ ਦੀ ਮੌਤ, 3 ਜ਼ਖ਼ਮੀ

ਯੈੱਸ ਪੰਜਾਬ

ਜਲੰਧਰ, 27 ਅਗਸਤ, 2019 –

ਜਲੰਧਰ ਫ਼ਗਵਾੜਾ ਹਾਈਵੇ ’ਤੇ ਸਥਿਤ ‘ਹਵੇਲੀ’ ਤੋਂ ਖ਼ਾਣਾ ਖ਼ਾ ਕੇ ਪਰਤ ਰਹੇ ਦੋਸਤਾਂ ਦੀ ਕਾਰ ਹਵੇਲੀ ਤੋਂ ਜਲੰਧਰ ਵੱਲ ਆਉਂਦਿਆਂ ਜੀ.ਟੀ.ਰੋਡ ’ਤੇ ਹੀ ਹਾਦਸਾਗ੍ਰਸਤ ਹੋ ਗਈ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹਨ।

ਮ੍ਰਿਤਕ ਦੀ ਪਛਾਣ ਏਕਨੂਰ ਸਿੰਘ (23) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਹੈਬਤਪੁਰ, ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ ਜਦਕਿ ਉਸਦੇ ਦੋਸਤ ਦਲਬੀਰ ਸਿੰਘ, ਰੋਬਿਨ ਪ੍ਰੀਤ ਅਤੇ ਸ਼ਮਸ਼ੇਰ ਸਿੰਘ ਜ਼ਖ਼ਮੀ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪਤਾ ਲੱਗਾ ਹੈ ਕਿ ਕਾਰ ਦਾ ਅਗਲਾ ਟਾਇਰ ਨਿਕਲ ਜਾਣ ਕਾਰਨ ਕਾਰ ਸੜਕ ਦੀ ਸੈਂਟਰ ਵਰਜ ’ਤੇ ਵੱਜੀ ਅਤੇ ਪਲਟੀਆਂ ਖ਼ਾ ਗਈ। ਐਂਬੂਲੈਂਸ ਬੁਲਾ ਕੇ ਜ਼ਖ਼ਮੀਆਂ ਨੂੰ ਜੌਹਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਏਕਨੂਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਥਾਣਾ ਜਲੰਧਰ ਛਾਉਣੀ ਦੇ ਐਸ.ਐਚ.ਉ. ਅਨੁਸਾਰ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੀ ਮੌਤ ਸੰਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੂਜੇ ਨੌਜਵਾਨਾਂ ਦੀ ਹਾਲਤ ਵਿਚ ਸੁਧਾਰ ਆਉਣ ’ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION