31.1 C
Delhi
Wednesday, May 8, 2024
spot_img
spot_img

ਹਰ ਪੰਜਾਬੀ ਭਾਰਤ ਪਾਕਿਸਤਾਨ ਦੇ ਨਿੱਘੇ ਸਬੰਧਾਂ ਦਾ ਚਾਹਵਾਨ: ਕੁਲਤਾਰ ਸਿੰਘ ਸੰਧਵਾਂ

ਯੈੱਸ ਪੰਜਾਬ
ਕੋਟਕਪੂਰਾ, 21 ਨੰਵਬਰ, 2021 (ਦੀਪਕ ਗਰਗ)
ਭਾਰਤ ਅਤੇ ਪਾਕਿਸਤਾਨ ਦਾ ਹਰ ਇਨਸਾਫ-ਪਸੰਦ ਬਾਸ਼ਿੰਦਾ ਇਹ ਚਾਹੁੰਦਾ ਹੈ ਕਿ ਦੋਵਾਂ ਦੇਸ਼ਾਂ ਚ ਨਫ਼ਰਤ ਦੀ ਦੀਵਾਰ ਟੁੱਟੇ ਤਾਂ ਜੋ ਦੋਵਾਂ ਦੇਸ਼ਾਂ ਚ ਵਪਾਰ ਜ਼ਰੀਏ ਆਰਥਿਕ ਖੁਸ਼ਹਾਲੀ ਆਵੇ ਅਤੇ ਸਰਹੱਦਾਂ ਤੇ ਤਣਾਅ ਘਟੇ ਕਿਉਂਕਿ ਨਫ਼ਰਤ ਦੀ ਰਾਜਨੀਤੀ ਦੀ ਭੇਟ ਚੜਕੇ ਆਪੋ ਆਪਣੇ ਸਾਹਾਂ ਦਾ ਬਲੀਦਾਨ ਦੇਣ ਵਾਲੇ ਸਾਡੇ ਫੌਜੀ, ਸਾਡੇ ਸਿਪਾਹੀ ਆਮ ਘਰਾਂ ਦੇ ਧੀਆਂ ਪੁੱਤ ਹੁੰਦੇ ਹਨ, ਨਫ਼ਰਤ ਦੀ ਅੱਗ ਫੈਲਾ ਕੇ ਸ਼ਹੀਦਾਂ ਦੇ ਸਿਵਿਆਂ ਤੇ ਰਾਜਨੀਤਕ ਰੋਟੀਆਂ ਸੇਕਣ ਵਾਲੇ ਸਿਆਸਤਦਾਨਾਂ ਦੇ ਨਹੀਂ।

ਇਹ ਵਿਚਾਰ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਕਿਹਾ ਕਿ ਜਦ ਕਿਸੇ ਫੌਜੀ ਜਵਾਨ ਦੀ ਝੰਡੇ ਚ ਲਪੇਟੀ ਹੋਈ ਮ੍ਰਿਤਕ ਦੇਹ ਘਰ ਆਉਂਦੀ ਤਾਂ ਉਸ ਜਵਾਨ ਦੀ ਪਤਨੀ,ਬੱਚਿਆਂ ਅਤੇ ਮਾਪਿਆਂ ਦਾ ਦਰਦ ਜ਼ੈਡ ਸੁਰੱਖਿਆ ਹਾਸਲ ਕਰਕੇ ਦੋਵਾਂ ਦੇਸ਼ਾਂ ਚ ਨਫ਼ਰਤ ਪੈਦਾ ਕਰਵਾਕੇ ਵੋਟਾਂ ਦੀ ਰਾਜਨੀਤੀ ਕਰਨ ਸਿਆਸਤਦਾਨ ਕਦੇ ਵੀ ਨਹੀਂ ਸਮਝ ਸਕਦੇ।

ਉਹਨਾਂ ਕਿਹਾ ਕਿ ਪੰਜਾਬ ਪਹਿਲਾਂ ਵੰਡ ਦਾ ਅਤੇ ਫਿਰ 84 ਦਾ ਸੰਤਾਪ ਭੋਗ ਚੁਕਿਆ ਹੈ ਅਤੇ ਦੋਵਾਂ ਪੰਜਾਬਾਂ ਦੇ ਵਸਨੀਕ ਦੋਹਾਂ ਦੇਸ਼ਾਂ ਦੇ ਮਿਲਵਰਤਨ ਅਤੇ ਪਿਆਰ ਇਤਫ਼ਾਕ ਦੀ ਹਮੇਸ਼ਾ ਕਾਮਨਾ ਕਰਦੇ ਹਨ, ਸਰਦਾਰ ਸੰਧਵਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦੋਹਾਂ ਦੇਸ਼ਾਂ ਲਈ ਪਿਆਰ ਦੀ ਇੱਕ ਮਹੱਤਵਪੂਰਨ ਕੜੀ ਦੱਸਦਿਆਂ ਕਿਹਾ ਕਿ ਇਹ ਫੈਸਲਾ ਦੋਹਾਂ ਦੇਸ਼ਾਂ ਵਿਚ ਪੁਲ ਦਾ ਕੰਮ ਕਰਦਾ ਹੋਇਆ ਅਮਨ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ ਕਿਉਂਕਿ ਪੰਜਾਬ ਭਾਰਤ ਦੀ ਖੜਗਭੁਜਾ ਹੈ।

ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁੱਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ ਜਿਸਦਾ ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION