33.1 C
Delhi
Tuesday, May 7, 2024
spot_img
spot_img

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਕੌਮ ਨੂੰ ਨਵੀਂ ਸ਼ਕਤੀ ਅਤੇ ਅਡੋਲਤਾ ਦਾ ਸਬਕ ਪੜ੍ਹਾਇਆ: ਕੁਲਵੰਤ ਸਿੰਘ, ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, ਜੂਨ 3, 2022 –
ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਉਚਾਰਨ ਕੀਤਾ ਸੀ ਕਿ ਤੇਰਾਂ ਭਾਣਾ ਮੀਠਾ ਲਾਗੇ ਜਿੱਥੇ ਸਾਰੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦਾ ਸਬਕ ਪੜ੍ਹਾਇਆ ਉੱਥੇ ਕੌਮ ਅੰਦਰ ਮਾਰਸ਼ਲ ਜਜ਼ਬਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੀ ਪੈਦਾ ਹੋਇਆ ‌।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਮੋਹਾਲੀ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਨਤਮਸਤਕ ਹੁੰਦਿਆਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵਿੱਚ ਹਾਜ਼ਰੀ ਭਰਦਿਆਂ ਆਖੇ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਦਿਨ ਹੈ ਪੰਥ ਦਰਦੀ ਸੰਗਤਾਂ ਨੂੰ ਸੰਜੀਦਗੀ ਨਾਲ ਕੌਮ ਦੀ ਸ਼ਾਨ ਅਤੇ ਚੜ੍ਹਦੀ ਕਲਾਂ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਕੁਲਵੰਤ ਸਿੰਘ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸੰਗਤਾਂ ਲਈ ਲਗਾਈ ਗਈ ਛਬੀਲ ਵਿੱਚ ਸੇਵਾ ਨਿਭਾਈ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਿਆ।ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਰਜਿੰਦਰ ਸ਼ਰਮਾ, ਅਵਤਾਰ ਸਿੰਘ ਮੌਲੀ, ਤਰਲੋਚਨ ਸਿੰਘ ਮਟੋਰ, ਕਰਨੈਲ ਸਿੰਘ, ਗੱਜਣ ਸਿੰਘ, ਬਲਵਿੰਦਰ ਸਿੰਘ ਬਿੰਦਰ, ਅਮਰੀਕ ਸਿੰਘ, ਗੁਰਸੇਵਕ ਸਿੰਘ, ਕਰਤਾਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਹਰਪਾਲ ਸਿੰਘ ਖਾਲਸਾ, ਤਰਨਪ੍ਰੀਤ ਸਿੰਘ ਪੱਪੂ, ਇੰਦਰਜੀਤ ਕੌਰ, ਹਰਵਿੰਦਰ ਕੌਰ ਸੋਨੀਆਂ,ਸਵਰਨ ਲਤਾਂ, ਜਸਵਿੰਦਰ ਕੌਰ, ਰਘਬੀਰ ਸਿੰਘ,ਆਰ.ਐਸ.ਢਿੱਲੋ, ਕੁਲਦੀਪ ਸਿੰਘ, ਲਖਵੀਰ ਸਿੰਘ, ਜੁਗਿੰਦਰ ਸਿੰਘ, ਕੁਲਦੀਪ ਸਿੰਘ ਜੇ.ਸੀ.ਟੀ ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ,ਰਮਣੀਕ ਸਿੰਘ, ਸੁਖਬੀਰ ਸਿੰਘ ਭਾਟੀਆ,ਕਬੀਰ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION