30.1 C
Delhi
Tuesday, May 7, 2024
spot_img
spot_img

ਸੀ.ਟੀ. ਵਰਲਡ ਸਕੂਲ ਦੇ ਅਧਿਆਪਕਾਂ ਨੇ ਗਠੀਏ ਦੇ ਮਰੀਜ਼ਾਂ ਲਈ ‘ਫਿੰਗਰ ਸਟ੍ਰੇਟਨਰ’ ਦਾ ‘ਪੇਟੈਂਟ’ ਫ਼ਾਈਲ ਕੀਤਾ

ਯੈੱਸ ਪੰਜਾਬ
ਜਲੰਧਰ,
ਸੀਟੀ ਵਰਲਡ ਸਕੂਲ ਦੀ ਅਧਿਆਪਿਕਾ ਨੀਰਜ ਅਰੋੜਾ ਅਤੇ ਸੀਟੀ ਯੂਨੀਵਰਸਿਟੀ ਆਈਪੀਆਰ ਸੈੱਲ ਦੇ ਡਿਪਟੀ ਡਾਇਰੈਕਟਰ ਡਾ.ਹਰਮੀਤ ਸਿੰਘ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਉਨ੍ਹਾਂ ਨੇ ਇੱਕ ਪੇਟੈਂਟ ਦਾਇਰ ਕੀਤਾ ਹੈ। ਜੋ ਗਠੀਆਂ ਦੇ ਮਰੀਜਾਂ ਨੂੰ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਸਿੱਧਾ ਕਰਨ ਵਿੱਚ ਮਦਦ ਕਰਦਾ ਹੈ।

ਇਸ ਪੇਟੈਂਟ ਦੇ ਪਿੱਛੇ ਮੁੱਖ ਵਿਚਾਰ ਇਕ ਅਜਿਹਾ ਯੰਤਰ ਵਿਕਸਿਤ ਕਰਨਾ ਹੈ ਜਿਸ ਨੂੰ ਮਰੀਜ਼ ਦੇ ਹੱਥ ਦੇ ਆਕਾਰ ਅਤੇ ਲੋੜਾ ਅਨੁਸਾਰ ਅਨੁਕੂਲਿਤ ਕੀਤਾ ਜਾ ਸਕਦਾ ਹੈ। ਪ੍ਰੋਟੋਟਾਈਪ ਨੂੰ ਸੀਟੀ ਯੂਨੀਵਰਸਿਟੀ ਦੀ ਰੋਬੋਟਿਕਸ ਲੈਬ ਵਿੱਚ ਵਿਕਸਤ ਕੀਤਾ ਗਿਆ ਸੀ। ਪ੍ਰੋਟੋਟਾਈਪ ਐਕਰੈਲਿਕ ਸ਼ੀਟ ਅਤੇ ਸਿਲੀਕਾਨ ਕਲਿੱਪਾਂ ਤੋਂ ਬਣਾਇਆ ਗਿਆ ਹੈ ਜੋ ਉਂਗਲ ਨੂੰ ਸਹੀ ਸਥਾਨ ਤੇ ਰੱਖਣ ਲਈ ਵਰਤਿਆ ਜਾਂਦਾ ਹੈ।

ਇਸ ਬਾਰੇ ਦੱਸਦੇ ਹੋਇਆ ਨੀਰਜ ਅਤੇ ਡਾ. ਹਰਮੀਤ ਨੇ ਕਿਹਾ ਕਿ ਅਸੀ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਕੰਮ ਕਰ ਰਹੇ ਹਾਂ। ਹੁਣ ਤੱਕ ਸਾਡੇ ਕੋਲ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁੱਤ ਸਾਰੇ ਪੇਟੈਂਟ ਹਨ। ਇਸਦਾ ਵਿਚਾਰ ਇਨ੍ਹਾਂ ਮਰੀਜਾਂ ਨੂੰ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਸਹਾਇਤਾ ਕਰਨਾ ਸੀ। ਹੁਣ ਅਸੀ ਗਠੀਏ ਦੇ ਮਰੀਜ਼ਾਂ ਲਈ ਫੋਲਡ ਹੈਲਮੇਟ ਅਤੇ ਪੈਰਾਂ ਦੀ ਉਂਗਲੀ ਨੂੰ ਸਿੱਧਾ ਕਰਨ ਵਾਲਾ ਇੱਕ ਪੇਟੈਂਟ ਫਾਇਲ ਕਰਣ ਜਾ ਰਹੇ ਹਾਂ।

ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਸੀਟੀ ਵਰਲਡ ਸਕੂਲ ਦੀ ਪਿ੍ਰੰਸੀਪਲ ਮਧੂ ਸ਼ਰਮਾ ਨੇ ਦੋਵਾਂ ਫੈਕਲਟੀ ਮੈਂਬਰਾਂ ਨੂੰ ਇਸ ਨਵੀਨਤਾਕਾਰੀ ਵਿਚਾਰ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਪ੍ਰੋਜੈਕਟਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION