30.1 C
Delhi
Tuesday, May 7, 2024
spot_img
spot_img

ਸਬ-ਇੰਸਪੈਕਟਰ ਕਰਮਜੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚੋਂ ਜਬਰੀ ਸੇਵਾ ਮੁਕਤ ਕੀਤਾ

ਯੈੱਸ ਪੰਜਾਬ
ਮੋਗਾ, 15 ਸਤੰਬਰ, 2021 –
ਸ੍ਰੀ ਧਰੂਮਨ ਐਚ ਨਿੰਬਾਲੇ /ਐਸ.ਐਸ.ਪੀ ਮੋਗਾ ਵੱਲੋ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਨੂੰ ਵਧੀਆ ਢੰਗ ਅਤੇ ਇਮਾਨਦਾਰੀ ਨਾਲ ਕਰਨ ਵਾਲਿਆਂ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਤਸਾਹਿਤ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਉਹਨਾਂ ਕਰਮਚਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੋ ਮਹਿਕਮਾ ਪੁਲਿਸ ਦਾ ਅਕਸ ਖਰਾਬ ਕਰ ਰਹੇ ਹਨ।

ਐਸ.ਆਈ. ਕਰਮਜੀਤ ਸਿੰਘ ਨੰਬਰ 455/ਫਿਰੋਜਪੁਰ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਦੌਰਾਨ ਵੱਖ-ਵੱਖ ਥਾਣਿਆ ਵਿਚ ਐਸ.ਐਚ.ਓ ਵੀ ਰਿਹਾ ਹੈ ਅਤੇ ਜਿਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 03.05.2021 ਅ/ਧ 306 ਵਾਧਾ ਜੁਰਮ 3/4 ਐਸ ਸੀ ਅਤੇ ਐਸ.ਟੀ. ਐਕਟ ਅਤੇ ਮੁਕੱਦਮਾ ਨੰਬਰ 118 ਮਿਤੀ 23.08.2021 ਅ/ਧ 342 ਆਈ.ਪੀ.ਸੀ. ਥਾਣਾ ਬੱਧਨੀ ਕਲਾਂ ਰਜਿਸਟਰ ਹਨ ਅਤੇ ਪੁਲਿਸ ਮਹਿਕਮਾ ਦੀ ਵਿਭਾਗੀ ਪੜਤਾਲਾਂ ਵੀ ਪੈਡਿੰਗ ਹਨ ।

ਐਸ.ਆਈ ਕਰਮਜੀਤ ਸਿੰਘ ਦੇ ਖਿਲਾਫ ਮੁਕੱਦਮੇ ਦਰਜ ਹੋਣ ਅਤੇ ਆਪਣੀ ਨੌਕਰੀ ਤੋਂ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਅੱਜ ਮਿਤੀ 15-09-2021 ਤੋ ਮਹਿਕਮਾ ਪੁਲਿਸ ਵਿਚੋਂ ਜਬਰੀ ਸੇਵਾ ਮੁੱਕਤ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION