ਅੱਜ-ਨਾਮਾ
ਵਿਗੜਦੀ ਹਾਲਤ ਪੰਜਾਬ ਦੀ ਲੋਕ ਆਖਣ,
ਕਰਦੀ ਲੱਗੇ ਨਹੀਂ ਫਿਕਰ ਸਰਕਾਰ ਬੇਲੀ।
ਚਿੰਤਾ ਗੱਦੀਆਂ ਦੀ ਥਾਂਉਂ-ਥਾਂ ਹੋਈ ਭਾਰੀ,
ਇਸ ਤੋਂ ਵੇਖ ਰਿਹਾ ਕੋਈ ਨਾ ਪਾਰ ਬੇਲੀ।
ਪਹਾੜਾਂ ਵੰਨੀਂ ਉਡਾਰੀ ਜਦ ਕੋਈ ਲਾਉਂਦਾ,
ਜਾਵੇ ਉਹ ਕਰਨ ਲਈ ਚੋਣ ਪ੍ਰਚਾਰ ਬੇਲੀ।
ਦੂਜਾ ਉੱਡਦਾ, ਗੁਜਰਾਤ ਵਿੱਚ ਜਾ ਵੜਦਾ,
ਉਡੀਕਦੀ ਜਿੱਤ ਉਹ ਕਹੇ ਤਿਆਰ ਬੇਲੀ।
ਬਣੀ ਆ ਹਾਲਤ ਕੀ ਮਗਰ ਪੰਜਾਬ ਅੰਦਰ,
ਦੋਵਾਂ ਈ ਧਿਰਾਂ ਨੂੰ ਫਿਕਰ ਨਾ ਕੋਈ ਬੇਲੀ।
ਘੜੀਆਂ ਵੇਖਣ ਤੋਂ ਬਿਨਾਂ ਉਹ ਜਾਣ ਬੋਲੀ,
ਜਾਂਦੇ ਈ ਜੜ੍ਹਾਂ ਨੂੰ ਅੱਕ ਜਿਹਾ ਚੋਈ ਬੇਲੀ।
-ਤੀਸ ਮਾਰ ਖਾਂ
ਨਵੰਬਰ 06, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ