28.1 C
Delhi
Tuesday, May 7, 2024
spot_img
spot_img

ਮਾਨਸਾ ਪੁਲਿਸ ਨੇ ਇਕ ਹਫ਼ਤੇ ’ਚ ਕੀਤੀ ਵੱਡੀ ਪ੍ਰਾਪਤੀ; ਨਸ਼ਿਆਂ ਦੇ 39 ਮੁਕੱਦਮੇ ਦਰਜ ਕਰਕੇ ਕੀਤੀਆਂ 43 ਗ੍ਰਿਫ਼ਤਾਰੀਆਂ: ਐਸ.ਐਸ.ਪੀ. ਗੌਰਵ ਤੂਰਾ

ਯੈੱਸ ਪੰਜਾਬ
ਮਾਨਸਾ, ਜੁਲਾਈ 11, 2022 –
ਸ੍ਰੀ ਗੌਰਵ ਤੂੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ।

ਜਿਸਦੇ ਮੱਦੇਨਜ਼ਰ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸਿ਼ਆ ਦੀ ਰੋੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਾਲੂ ਹਫਤੇ ਦੌਰਾਨ (ਮਿਤੀ 04—07—2022 ਤੋੋਂ 10—07—2022 ਤੱਕ) ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ।

ਮਾਨਸਾ ਪੁਲਿਸ ਵੱਲੋੋਂ ਐਨ.ਡੀ.ਪੀ.ਐਸ. ਐਕਟ ਤਹਿਤ 22 ਮੁਕੱਦਮੇ ਦਰਜ਼ ਕਰਕੇ 26 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 2414 ਨਸ਼ੀਲੀਆਂ ਗੋਲੀਆਂ, 98 ਗ੍ਰਾਮ ਹੈਰੋਇੰਨ (ਚਿੱਟਾ), 3 ਨਸ਼ੀਲੀਆਂ ਸੀਸ਼ੀਆਂ ਅਤੇ 1 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 16 ਮੁਕੱਦਮੇ ਦਰਜ਼ ਕਰਕੇ 15 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 840 ਲੀਟਰ ਲਾਹਣ, 118 ਲੀਟਰ ਸ਼ਰਾਬ ਠੇਕਾ, 24 ਲੀਟਰ ਸ਼ਰਾਬ ਨਜਾਇਜ ਅਤੇ 3 ਚਾਲੂ ਭੱਠੀਆਂ ਦੀ ਬਰਾਮਦਗੀ ਕੀਤੀ ਗਈ ਹੈ।

ਇਸੇ ਤਰਾ ਅ/ਧ 188 ਹਿੰ:ਦੰ: ਤਹਿਤ 1 ਮੁਕੱਦਮਾ ਦਰਜ਼ ਕਰਕੇ 2 ਮੁਲਜਿਮਾਂ ਨੂੰ ਕਾਬੂ ਕਰਕੇ 390 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਮਾਨਸਾ ਪੁਲਿਸ ਵੱਲੋੋਂ ਖੋਹ/ਚੋਰੀ ਦੇ 3 ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਕੇ 5 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਚੋੋਰੀ ਮਾਲ 2 ਮੋਬਾਇਲ ਫੋੋਨ ਅਤੇ 3 ਮੋਟਰਸਾਈਕਲਾਂ ਦੀ ਬਰਾਮਦਗੀ ਕੀਤੀ ਗਈ ਹੈ। ਮੁਜਰਮ ਇਸਤਿਹਾਰੀਆਂ (ਪੀ.ਓਜ) ਵਿਰੁੱਧ ਕਾਰਵਾਈ ਕਰਦੇ ਹੋੋਏ 2 ਪੀ.ਓਜ਼. (ਅ/ਧ 299 ਜਾ:ਫੌ ਤਹਿਤ ਜਸਪਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਸੱਦਾ ਸਿੰਘ ਵਾਲਾ ਅਤੇ ਅ/ਧ 138 ਐਨ.ਆਈ. ਐਕਟ ਤਹਿਤ ਨਾਸਿਰ ਉਰਫ ਸਾਨੂ ਪੁੱਤਰ ਖਲੀਲ ਵਾਸੀ ਨਗਲੋੋਈ ਦਿੱਲੀ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸੇ ਤਰਾ ਮਾਨਯੋਗ ਅਦਾਲਤਾਂ ਪਾਸੋਂ ਹੁਕਮ ਹਾਸਲ ਕਰਕੇ ਮਿਤੀ 04—07—2022 ਨੂੰ ਐਨ.ਡੀ.ਪੀ.ਐਸ. ਐਕਟ ਦੇ ਫੈਸਲਾਸੁਦਾ ਮੁਕੱਦਮਿਆਂ ਦੇ 24 ਵਹੀਕਲਾਂ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਕੇ 3,09,600/—ਰੁਪਏ ਦੀ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ ਐਨ.ਡੀ.ਪੀ.ਐਸ. ਐਕਟ ਦੇ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਗਏ ਹਨ, ਜਿਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾ ਰਹੀ ਹੈ।

ਮਾਨਸਾ ਪੁਲਿਸ ਵੱਲੋੋਂ ਨਸਿ਼ਆਂ, ਸਮੱਗਲਰਾਂ, ਗੈਗਸਟਰਾਂ, ਪੀ.ਓਜ਼. ਆਦਿ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION