ਯੈੱਸ ਪੰਜਾਬ
ਚੰਡੀਗੜ, 26 ਅਗਸਤ, 2021:
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਿੱਖ ਵਿਦਵਾਨ ਸ ਭਾਗ ਸਿੰਘ ਅਣਖੀ ਚੇਅਰਮੈਨ ਚੀਫ ਖਾਲਸਾ ਦੀਵਾਨ ( ਸਕੂਲ )ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਪੀੜਤ ਪਰਿਵਾਰ,ਪਰਿਵਾਰਕ ਮੈਬਰਾਂ ਅਤੇ ਉਕਤ ਅਦਾਰੇ ਦੇ ਪ੍ਰਧਾਨ ਨਿਰਮਲ ਸਿੰਘ ਨਾਲ ਟੈਲੀਫੋਨ ਤੇ ਗੱਲ ਕਰਦਿਆਂ ਕਰਦਿਆਂ ਕਿਹਾ ਕਿ ਉਨਾ ਕਰੀਬ 51 ਸਾਲ ਚੀਫ ਖਾਲਸਾ ਦੀਵਾਨ,ਸੈਟਰਲ,ਯਤੀਮਖਾਨਾ , ਖਾਲਸਾ ਕਾਲਜ ਚ ਵੱਖ ਵੱਖ ਅਹੁਦਿਆਂ ਤੇ ਬੜੀ ਇਮਾਨਦਾਰੀ ਅਤੇ ਨਿਮਰਤਾ ਨਾਲ ਕੀਤੀ । ਪੰਥ ਦੇ ਭਲੇ ਲਈ ਭਾਗ ਸਿੰਘ ਅਣਖੀ ਹਮੇਸ਼ਾ ਤਤਪਰ ਰਹਿੰਦੇ ਸਨ ਤੇ ਉਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ|
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ