29.1 C
Delhi
Wednesday, May 15, 2024
spot_img
spot_img

ਬਾਲੀਵੁੱਡ ਸਟਾਰ ਅਤੇ ਭਾਜਪਾ ਐਮ.ਪੀ. ਸੰਨੀ ਦਿਓਲ ਨੂੰ ਮਿਲੀ ਵਾਈ ਪਲੱਸ ਸੁਰੱਖ਼ਿਆ

ਯੈੱਸ ਪੰਜਾਬ
ਨਵੀਂ ਦਿੱਲੀ, 16 ਦਸੰਬਰ, 2020:
ਕੇਂਦਰ ਸਰਕਾਰ ਨੇ ਬਾਲੀਵੁੱਡ ਸਿਤਾਰੇ ਅਤੇ ਭਾਜਪਾ ਐਮ.ਪੀ. ਸੰਨੀ ਦਿਓਲ ਨੂੰ ਵਾਈ ਪਲੱਸ ਸੁਰੱਖ਼ਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ।

64 ਸਾਲਾ ਸੰਨੀ ਦਿਓਲ ਬਾਲੀਵੁੱਡ ਦੇ ਵੱਡੇ ਨਾਂਅ ਧਰਮਿੰਦਰ ਦੇ ਵੱਡੇ ਬੇਟੇ ਹਨ। ਸੰਨੀ ਦਿਓਲ 2019 ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਪੰਜਾਬ ਵਿੱਚ ਗੁਰਦਾਸਪੁਰ ਪਾਰਲੀਮਾਨੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ਸਨ।

ਸੰਨੀ ਦਿਓਲ ਲਈ ਵਾਈ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਉਨ੍ਹਾਂ ਦੀ ਸੁਰੱਖ਼ਿਆ ਲਈ ਹੁਣ ਦੋ ਕਮਾਂਡੋਜ਼ ਅਤੇ ਪੁਲਿਸ ਮੁਲਾਜ਼ਮਾਂ ਸਹਿਤ 11 ਸੁਰੱਖ਼ਿਆ ਕਰਮੀ ਹਾਜ਼ਰ ਰਹਿਣਗੇ।

ਸੰਨੀ ਦਿਓਲ ਜੋ ਪਹਿਲਾਂ ਕੋਵਿਡ ਦੇ ਦੌਰਾਨ ਆਪਣੇ ਹਲਕੇ ਵਿੱਚ ਗੈਰ ਹਾਜ਼ਰੀ ਕਰਕੇ ਚਰਚਾ ਵਿੱਚ ਰਹੇ ਬਾਅਦ ਵਿੱਚ ਲੰਬਾ ਸਮਾਂ ਕਿਸਾਨਾਂ ਦੇ ਮੁੱਦੇ ’ਤੇ ਧਾਰੀ ਚੁੱਪ ਕਰਕੇ ਅਲੋਚਨਾ ਦਾ ਸ਼ਿਕਾਰ ਹੋ ਰਹੇ ਸਨ ਪਰ ਜਦ ਉਹ ਇਸ ਬਾਰੇ ਬੋਲੇ ਤਾਂ ਉਨ੍ਹਾਂ ਨੇ ਖ਼ੇਤੀ ਕਾਨੂੂੰਨਾਂ ਦੇ ਹੱਕ ਵਿੱਚ ਖੜ੍ਹਣ ਦਾ ਫ਼ੈਸਲਾ ਲਿਆ ਸੀ।

ਸੰਨੀ ਦਿਓਲ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਉਹ ਜਾਣਦੇ ਹਨ ਕਿ ਕੁਝ ਲੋਕ ਤਾਜ਼ਾ ਹਾਲਾਤ ਦੌਰਾਨ ਮੁਸ਼ਕਿਲਾਂ ਖੜ੍ਹੀਆਂ ਕਰਕੇ ਹਾਲਾਤ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਹਨ। ਉਹ ਕਿਸਾਨਾਂ ਦਾ ਨਹੀਂ ਸੋਚ ਰਹੇ ਸਗੋਂ ਉਹਨਾਂ ਦਾ ਆਪਣਾ ਕੋਈ ਏਜੰਡਾ ਹੋ ਸਕਦਾ ਹੈ। ਮੈਂ ਆਪਣੀ ਪਾਰਟੀ ਨਾਲ ਅਤੇ ਕਿਸਾਨਾਂ ਨਾਲ ਖੜ੍ਹਾ ਹਾਂ। ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦਾ ਭਲਾ ਸੋਚਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਕੋਈ ਹੱਲ ਕੱਢੇਗੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION