35.1 C
Delhi
Tuesday, May 7, 2024
spot_img
spot_img

ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਬਾਦਲਾਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ – ਰਵੀਇੰਦਰ ਸਿੰਘ ਵੱਲੋਂ ਸੰਤ ਸਰਬਜੋਤ ਸਿੰਘ ਬੇਦੀ ਤੇ ਹੋਰਨਾਂ ਸੰਤਾਂ ਦਾ ਸਮਰਥਨ

ਯੈੱਸ ਪੰਜਾਬ
ਚੰਡੀਗੜ, 12 ਫਰਵਰੀ, 2022 –
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪੰਥਕ ਨੇਤਾ ਸੰਤ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਮਹਾਂ-ਪੁਰਖ ਹਰੀ ਸਿੰਘ ਰੰਧਾਵਾ,ਸੰਤ ਸੇਵਾ ਸਿੰਘ ਰਾਮਪੁਰ ਖੇੜਾ ,ਸੰਤ ਲਖਬੀਰ ਸਿੰਘ ਰਤਵਾੜਾ ਦਾ ਸਮਰਥਨ ਕਰਦਿਆਂ ਦਮਦਮੀਂ ਟਕਸਾਲ ਚੌਕ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਜ਼ੋਰ ਦਿਤਾ ਕਿ ਉਹ ਬਾਦਲਾਂ ਦੀ ਥਾਂ ਸੰਤਾਂ ਦੇ ਮਾਰਗ ਤੇ ਚਲਣ ਤਾਂ ਜੋ ਇਨਾਂ ਪਾਸੋਂ ਸਿੱਖ ਸੰਸਥਾਵਾਂ ਅਜ਼ਾਦ ਕਰਵਾਈਆਂ ਜਾ ਸਕਣ।

ਉਕਤ ਸੰਤਾਂ-ਮਹਾਂਪੁਰਖਾਂ ਨੇ ਮੌਜ਼ੂਦਾ ਬਣੇ ਹਲਾਤਾਂ ਚ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਕਮੇਟੀ ਦੀ ਵਾਗਡੋਰ ਵੰਸ਼ਵਾਦ ਦੀ ਥਾਂ ਸਿੱਖ ਕੌਮ ਕੋਲ ਹੋਣੀ ਚਾਹੀਦੀ ਹੈ।ਸੰਤ ਜ਼ਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਮਹਾਨ ਸ਼ਹਾਦਤ ਦੇ ਮੱਦੇਨਜ਼ਰ,ਗੁਰੁ-ਗ੍ਰੰਥ ਤੇ ਗੁਰੁ ਪੰਥ ਸਬੰਧੀ ਨੀਤੀ ਖਿਲਾਫ ਜਾ ਕੇ ਬਾਦਲਾਂ ਦੀ ਹਿਮਾਇਤ ਨਹੀਂ ਕਰਨੀਂ ਚਾਹੀਦੀ।

ਸੰਤ ਬੇਦੀ ਤੇ ਮਹਾਂਪੁਰਖਾਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਦੀ ਹਕੂਮਤ ਵੇਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਦੋ ਸਿੱਖ ਗੱਭਰੂ ਪੁਲਸ ਗੋਲੀ ਨਾਲ ਸ਼ਹੀਦ ਹੋਏ ਪਰ ਪੀੜਤਾਂ ਨੂੰ ਇਨਸਾਫ ਦੀ ਥਾਂ ਅਨਿਆਂ ਮਿਲਿਆ ।

ਹੁਕਮਰਾਨਾਂ ਸੌਦਾ-ਸਾਧ ਬਚਾਉਣ ਦੀ ਕੋਸ਼ਸ਼ ਕੀਤੀ ਜਿਸ ਨੇ ਦਸਮ ਪਿਤਾ ਖਿਲਾਫ ਸਵਾਂਗ ਵੀ ਰਚਾਇਆ ਸੀ।ਰਵੀਇੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਸਿੱਖੀ ਸਿਧਾਂਤਾਂ ਚ ਵੰਸ਼ ਲਈ ਕੋਈ ਥਾਂ ਨਹੀਂ।ਸਿੱਖਾਂ ਦੇ ਭੱਖਦੇ ਮੱਸਲੇ, ਕਿਸਾਨੀ ਅਤੇ ਪੰਜਾਬ ਦੀਆਂ ਮੰਗਾਂ ਸਬੰਧੀ ਬਾਦਲ ਰਾਜ਼ ਨੇ ਕੋਈ ਕੋਸ਼ਸ਼ ਨਹੀਂ ਕੀਤੀ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION