39 C
Delhi
Monday, May 6, 2024
spot_img
spot_img

ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਜੇਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਗੋਦਾਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਦੋਸ਼ਾਂ ਨੂੰ ਸਾਜ਼ਿਸ਼ ਦੱਸਿਆ

ਯੈੱਸ ਪੰਜਾਬ
ਚੰਡੀਗੜ੍ਹ, 10 ਦਸੰਬਰ, 2021 (ਦੀਪਕ ਗਰਗ)
ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਜੇਜੇਪੀ ਦੇ ਹਿਸਾਰ ਜ਼ਿਲ੍ਹਾ ਪ੍ਰਧਾਨ ਰਮੇਸ਼ ਗੋਦਾਰਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੋਦਾਰਾ ਨੇ ਆਪਣਾ ਅਸਤੀਫਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਰਮੇਸ਼ ਗੋਦਾਰਾ ਨੇ ਬਲਾਤਕਾਰ ਦੇ ਮਾਮਲੇ ਨੂੰ ਆਪਣੇ ਖਿਲਾਫ ਸਿਆਸੀ ਸਾਜ਼ਿਸ਼ ਦੱਸਿਆ ਹੈ। ਦੂਜੇ ਪਾਸੇ ਪੀੜਤਾ ਨੇ ਖੁਦ ਦੀ ਵੀਡੀਓ ਜਾਰੀ ਕਰਕੇ ਇਨਸਾਫ ਦੀ ਮੰਗ ਕੀਤੀ ਹੈ।

ਜੇਜੇਪੀ ਨੇਤਾ ਜਾਖੋਦ ਨਿਵਾਸੀ ਰਮੇਸ਼ ਗੋਦਾਰਾ ਦੇ ਖਿਲਾਫ ਬੁੱਧਵਾਰ ਨੂੰ ਹਿਸਾਰ ਮਹਿਲਾ ਥਾਣੇ ‘ਚ ਬਲਾਤਕਾਰ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 33 ਸਾਲਾ ਪੀੜਤਾ ਵੱਲੋਂ ਜਾਰੀ ਵੀਡੀਓ ‘ਚ ਉਸ ਨੇ ਦੱਸਿਆ ਕਿ ਰਮੇਸ਼ ਗੋਦਾਰਾ ਜੋ ਕਿ ਰਿਸ਼ਤੇਦਾਰੀ ‘ਚ ਦਾਦਾ ਸੀ, ਨੇ 2017 ‘ਚ ਵਿਧਾਇਕ ਹੋਸਟਲ ‘ਚ ਉਸ ਨਾਲ ਬਲਾਤਕਾਰ ਕੀਤਾ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ 2017 ‘ਚ ਜਦੋਂ ਉਹ ਬੀਮਾਰ ਸੀ ਤਾਂ ਰਮੇਸ਼ ਗੋਦਾਰਾ ਨੇ ਕਾਲਕਾ ਸਥਿਤ ਹੋਮਿਓਪੈਥੀ ਡਾਕਟਰ ਕੋਲ ਉਸਦਾ ਇਲਾਜ ਕਰਵਾਉਣ ਦੇ ਬਹਾਨੇ ਉਸ ਨੂੰ ਚੰਡੀਗੜ੍ਹ ਬੁਲਾਇਆ। ਜਦੋਂ ਉਹ ਚੰਡੀਗੜ੍ਹ ਗਈ ਤਾਂ ਰਮੇਸ਼ ਗੋਦਾਰਾ ਉਸ ਨੂੰ ਐਮਐਲਐਮ ਹੋਸਟਲ ਲੈ ਗਿਆ। ਕਿਹਾ ਹੁਣ ਸ਼ਾਮ ਹੋ ਗਈ ਹੈ। ਸਵੇਰੇ ਡਾਕਟਰ ਕੋਲ ਜਾਵਾਂਗਾ। ਖਾਣਾ ਖਾਣ ਤੋਂ ਬਾਅਦ ਉਸ ਨੂੰ ਹਲਕੀ ਨੀਂਦ ਆਉਣ ਲੱਗੀ ਅਤੇ ਉਹ ਲੇਟ ਗਈ। ਇਸ ਤੋਂ ਬਾਅਦ ਰਮੇਸ਼ ਗੋਦਾਰਾ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਅਸ਼ਲੀਲ ਵੀਡੀਓ ਬਣਾਈ, ਫੋਟੋਆਂ ਵੀ ਖਿੱਚੀਆਂ। ਫਿਰ ਰਮੇਸ਼ ਗੋਦਾਰਾ ਨੇ ਵੀਡੀਓ ਅਤੇ ਫੋਟੋਆਂ ਦੀ ਮਦਦ ਨਾਲ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।

ਪੀੜਤਾ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਸਭ ਤੋਂ ਪਹਿਲਾਂ ਆਦਮਪੁਰ ਥਾਣੇ ਗਈ ਅਤੇ ਉੱਥੇ ਇਕ ਮਹਿਲਾ ਪੁਲਸ ਕਰਮਚਾਰੀ ਨੇ ਕਿਹਾ ਕਿ ਉਸ ਦੇ ਇਲਾਕੇ ‘ਚ ਇਹ ਅਪਰਾਧ ਨਹੀਂ ਹੋਇਆ ਹੈ, ਇਸ ਲਈ ਐੱਫ.ਆਈ.ਆਰ ਦਰਜ ਨਹੀਂ ਹੋ ਸਕਦੀ। ਮਾਮਲਾ ਸੁਲਝਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਉਹ ਮਹਿਲਾ ਥਾਣੇ ਗਈ, ਉੱਥੇ ਆਪਣੀ ਸ਼ਿਕਾਇਤ ਦੇ ਕੇ ਜ਼ੀਰੋ ਐਫਆਈਆਰ ਦਰਜ ਕਰਵਾਈ। ਵੀਰਵਾਰ ਨੂੰ ਜਦੋਂ ਉਹ ਡੀਆਈਜੀ ਬਲਵਾਨ ਸਿੰਘ ਰਾਣਾ ਨੂੰ ਮਿਲਣ ਗਈ ਤਾਂ ਉਸਦੀ ਮੁਲਾਕਾਤ ਨਹੀਂ ਕਰਵਾਈ ਗਈ, ਪਰ ਉਸ ਨੇ ਆਪਣੀ ਸ਼ਿਕਾਇਤ ਸ਼ਿਕਾਇਤ ਸ਼ਾਖਾ ਦੇ ਮੰਗੇਰਾਮ ਨੂੰ ਦਿੱਤੀ।

ਕਿੱਤੇ ਸ਼ਿਕਾਇਤ ਕਰਨ ‘ਤੇ ਮੁਲਜ਼ਮ ਸਿਆਸੀ ਤਾਕਤ ਦਿਖਾ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਤਬਾਹ ਕਰਨ ਦੀਆਂ ਧਮਕੀਆਂ ਦਿੰਦਾ ਹੈ।

ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੁਲਜ਼ਮ ਰਮੇਸ਼ ਗੋਦਾਰਾ ਖ਼ਿਲਾਫ਼ 376 ਅਤੇ 506 ਤਹਿਤ ਜ਼ੀਰੋ ਐਫਆਈਆਰ ਦਰਜ ਕਰਕੇ ਚੰਡੀਗੜ੍ਹ ਪੁਲੀਸ ਨੂੰ ਭੇਜ ਦਿੱਤੀ ਹੈ। ਮਹਿਲਾ ਥਾਣਾ ਦੀ ਇੰਚਾਰਜ ਇੰਸਪੈਕਟਰ ਸੁਨੀਤਾ ਮੁਤਾਬਕ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮਾਮਲਾ ਚੰਡੀਗੜ੍ਹ ਪੁਲਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਕੇਸ ਦਰਜ ਹੋਣ ਦੇ ਬਾਅਦ ਤੋਂ ਜੇਜੇਪੀ ਨੇਤਾ ਰਮੇਸ਼ ਗੋਦਾਰਾ ਦਾ ਨੰਬਰ ਲਗਾਤਾਰ ਬੰਦ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਰਮੇਸ਼ ਗੋਦਾਰਾ ਨੇ ਆਪਣੀ ਤਰਫੋਂ ਸਪੱਸ਼ਟੀਕਰਨ ਜਾਰੀ ਕੀਤਾ ਹੈ। ਜੇਜੇਪੀ ਆਗੂ ਮੁਤਾਬਕ ਉਸ ਖ਼ਿਲਾਫ਼ ਸਿਆਸੀ ਸਾਜ਼ਿਸ਼ ਰਚੀ ਗਈ ਹੈ। ਉਸਨੇ 60 ਸਾਲਾਂ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਲੰਬੇ ਸਮੇਂ ਤੋਂ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹਾਂ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ। ਮੈਂ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਆਪਣਾ ਅਸਤੀਫਾ ਪਾਰਟੀ ਹਾਈਕਮਾਂਡ ਨੂੰ ਭੇਜ ਰਿਹਾ ਹਾਂ।

ਹਰਿਆਣਾ ਵਿੱਚ ਭਾਜਪਾ-ਜੇਜੇਪੀ ਗੱਠਜੋੜ ਦੀ ਸਰਕਾਰ ਹੈ ਅਤੇ ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਹਰਿਆਣਾ ਸਰਕਾਰ ਵਿੱਚ ਉਪ ਮੁੱਖ ਮੰਤਰੀ ਹਨ। ਰਮੇਸ਼ ਗੋਦਾਰਾ ਆਪਣੀ ਪਾਰਟੀ ਦੇ ਹਿਸਾਰ ਦੇ ਜ਼ਿਲ੍ਹਾ ਪ੍ਰਧਾਨ ਹਨ।

ਰਮੇਸ਼ ਗੋਦਾਰਾ ਨੇ ਆਦਮਪੁਰ ਵਿਧਾਨ ਸਭਾ ਤੋਂ ਜੇਜੇਪੀ ਦੀ ਟਿਕਟ ‘ਤੇ 2014 ਦੀ ਚੋਣ ਲੜੀ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION