30.1 C
Delhi
Wednesday, May 8, 2024
spot_img
spot_img

ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਨੂੰ ਹੜੱਪਣ ਲਈ ਕੀਤੀਆਂ ਗਈਆਂ ਕਾਨੂੰਨੀ ਸੋਧਾਂ ਨੂੰ ਤੁਰੰਤ ਰੱਦ ਕੀਤਾ ਜਾਵੇ: ਆਮ ਆਦਮੀ ਪਾਰਟੀ

ਮੋਹਾਲੀ, 23 ਦਸੰਬਰ 2019:
ਪੰਜਾਬ ਸਰਕਾਰ ਵੱਲੋਂ “ਦਾ ਪੰਜਾਬ ਵਿਲੇਜ ਕਾਮਨ ਲੈਂਡਜ” (ਰੈਗੂਲੇਸ਼ਨ) ਰੂਲਜ 1964 ਵਿੱਚ ਸੋਧ ਕਰਕੇ ਸ਼ਾਮਲਾਟ ਜ਼ਮੀਨ ਪੰਚਾਇਤਾਂ ਦੇ ਨਾਮ ਤੋਂ ਉਦਯੋਗ ਵਿਭਾਗ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ ਐਸ ਆਈ ਈ ਸੀ ) ਦੇ ਨਾਮ ਕਰਨ ਦਾ ਕਾਨੂੰਨੀ ਰਾਹ ਪੱਧਰਾ ਕਰਨ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਜਿਲਾ ਮੋਹਾਲੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਮਨਦੀਪ ਸਿੰਘ ਮਟੋਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ 1 ਲੱਖ 35 ਹਜ਼ਾਰ ਏਕੜ ਦੇ ਲਗਭਗ ਹਰ ਸਾਲ ਬੋਲੀ ‘ਤੇ ਚੜਾਈ ਜਾਂਦੀ ਅਪਣੀ ਜ਼ਮੀਨ ਤੋਂ ਪੰਚਾਇਤਾਂ ਵਾਂਝੀਆਂ ਹੋ ਜਾਣਗੀਆਂ,ਗ੍ਰਾਮੀਣ ਉਦਯੋਗਿਕ ਵਿਕਾਸ ਦੇ ਨਾਮ ‘ਤੇ ਲਏ ਜਾ ਰਹੇ ਇਸ ਫੈਸਲੇ ਦੇ ਸਿੱਟੇ ਭਿਆਨਕ ਸਾਬਤ ਹੋਣਗੇ।

ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਪੰਜਾਬ ਦੇ ਲੋਕਾਂ ਅਤੇ ਪਿੰਡਾਂ ਨਾਲ ਕੀਤਾ ਜਾ ਰਿਹਾ ਇੱਕ ਵੱਡਾ ਫਰਜੀਵਾੜਾ ਹੈ ਜਿਸਦਾ ਸਭ ਤੋਂ ਵੱਧ ਖਮਿਆਜ਼ਾ ਬੇਜਮੀਨੇ ਕਿਸਾਨ ਖਾਸ ਕਰਕੇ ਦਲਿਤ ਵਰਗ ਨੂੰ ਚੁਕਾਉਣਾ ਪਵੇਗਾ,ਜਿਨਾਂ ਲਈ ਵਿਲੇਜ ਕਾਮਨ ਲੈਂਡ ਐਕਟ 1961 ਦੇ ਅਨੁਸਾਰ ਇੱਕ ਤਿਹਾਈ ਜ਼ਮੀਨ ਰਾਖਵੀਂ ਹੈ।

ਹ ਬੇਜਮੀਨੇ ਦਲਿਤ ਅਤੇ ਕਿਸਾਨ ਜੋ ਹੁਣ ਸ਼ਾਮਲਾਟ ਦੀ ਇਸ ਜ਼ਮੀਨ ਨੂੰ ਸਸਤੇ ਠੇਕੇ ‘ਤੇ ਲੈ ਕੇ ਅਪਣੇ ਖਾਣ ਜੋਗੇ ਦਾਣੇ ਅਤੇ ਡੰਗਰ ਪਸ਼ੂਆਂ ਲਈ ਹਰਾ ਚਾਰਾ ਪੂਰਦੇ ਸਨ,ਉਹਨਾਂ ਦਾ ਗੁਜਾਰਾ ਮੁਸ਼ਕਿਲ ਹੋ ਜਾਵੇਗਾ ਅਤੇ ਇੱਥੋ ਤੱਕ ਕਿ ਬੇਘਰੇ ਗਰੀਬਾਂ ਦੇ ਦਲਿਤਾਂ ਨੂੰ ਜੋ ਪੰਜ ਮਰਲਿਆਂ ਦਾ ਪਲਾਟ ਇਹਨਾਂ ਪੰਜ ਮਰਲਿਆਂ ਵਿੱਚੋ ਕੱਟੇ ਜਾਣ ਦੀ ਉਮੀਦ ਸੀ ਉਸ ਪਲਾਟ ਦੇਣ ਵਾਲੀ ਯੋਜਨਾ ‘ਤੇ ਵੀ ਪੱਕੇ ਤੌਰ ਤੇ ਪਾਣੀ ਫਿਰ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਇਹ ਸਰਕਾਰ ਜੋ ਪਿੰਡਾਂ ਦੀ ਸਦੀਆਂ ਪੁਰਾਣੀ ਸਾਂਝੀ ਵਿਰਾਸਤ ਦੀ ਮਹਿਜ 25 ਫੀਸਦੀ ਪੈਸੇ ਨਾਲ ਰਜਿਸਟਰੀ ਅਪਣੇ ਨਾਮ ਕਰਕੇ ਹੜੱਪਣ ਦੀ ਤਾਕ ‘ਚ ਹੈ ਤਾਂ ਕਿ ਇਸ ਸੋਨੇ ਵਰਗੀ ਜ਼ਮੀਨ ਨੂੰ ਪੀ ਐਸ ਆਈ ਈ ਸੀ ਵਰਗੇ ਭ੍ਰਿਸ਼ਟ ਅਦਾਰੇ ਰਾਹੀਂ ਕੌਡੀਆਂ ਦੇ ਭਾਅ ਸਸਤੇ ‘ਚ ਲੈਕੇ ਸੱਤਾਧਾਰੀ ਸਿਆਸਤਦਾਨਾਂ ਅਤੇ ਅਫਸਰਾਂ ਦੀ ਹਿੱਸਾ ਪੱਤੀ ਨਾਲ ਅਪਣੇ ਚਹੇਤਿਆਂ ਅਤੇ ਵੱਡੇ ਘਰਾਣਿਆਂ ਜਾਂ ਕਾਰਪੋਰੇਟਸ ਨੂੰ ਵੇਚ ਦਿੱਤਾ ਜਾਵੇ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਸ਼ਾਮਲਾਟ ਜ਼ਮੀਨਾਂ ਹੀ ਪਿੰਡਾਂ ਵਿੱਚ ਪੰਚਾਇਤਾਂ ਦੀ ਆਮਦਨ ਦਾ ਇੱਕੋ ਇੱਕ ਜਰੀਆ ਹੈ ਅਤੇ ਇਹ ਜ਼ਮੀਨਾਂ ਖੋਹਣ ਦੇ ਨਾਲ ਪਿੰਡਾਂ ਦੇ ਵਿਕਾਸ ਉੱਪਰ ਅਸਰ ਪਵੇਗਾ ਅਤੇ ਆਮ ਆਦਮੀ ਪਾਰਟੀ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਕਾਨੂੰਨ ਦੇ ਖਿਲਾਫ ਅਪਣਾ ਸੰਘਰਸ਼ ਜਾਰੀ ਰੱਖੇਗੀ।

ਇਸ ਮੌਕੇ ਮੰਗ ਪੱਤਰ ਦੇਣ ਸਮੇਂ ਉਹਨਾਂ ਦੇ ਨਾਲ ਹਰੀਸ਼ ਕੌਂਸਲ, ਜਗਤਾਰ ਸਿੰਘ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਪਰਮਜੀਤ ਸਿੰਘ, ਇਕਬਾਲ ਸਿੰਘ , ਜੀ ਐਸ ਕਾਹਲੋਂ, ਗੋਵਿੰਦਰ ਮਿੱਤਲ, ਪ੍ਰਭਜੋਤ, ਬੀਐਸ ਚਹਿਲ, ਜੁਝਾਰ ਸਿੰਘ ਆਦਿ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ। ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਮੈਡਮ ਤਹਿਸੀਲਦਾਰ ਨੇ ਇਹ ਮੰਗ ਪੱਤਰ ਹਾਸਲ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION